ਸੁਖਬੀਰ ਦੀ ਰੈਲੀ ’ਚ ਕਮਾਂਡੋ ਮੁਲਾਜ਼ਮ ਨਾਲ ਧੱਕਾ-ਮੁੱਕੀ ਹੋਏ ਅਕਾਲੀ ਆਗੂ ਚੰਦੂਮਾਜਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਦੀ ਚਮਕੌਰ ਸਾਹਿਬ ਵਿਖੇ ਰੈਲੀ ਦੌਰਾਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ...

Chandumajra

ਚਮਕੌਰ ਸਾਹਿਬ : ਸੁਖਬੀਰ ਬਾਦਲ ਦੀ ਚਮਕੌਰ ਸਾਹਿਬ ਵਿਖੇ ਰੈਲੀ ਦੌਰਾਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਇਕ ਕਮਾਂਡੋ ਨਾਲ ਧੱਕਾ-ਮੁੱਕੀ ਕਰਨ ਦੀ ਤਸਵੀਰ ਸਾਹਮਣੇ ਆਈ ਹੈ। ਦਰਅਸਲ ਚੰਦੂਮਾਜਰਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੰਚ ਉਤੇ ਮੌਜੂਦ ਸਨ।

ਉੱਧਰ ਭਾਜਪਾ ਦੇ ਸਾਬਕਾ ਆਗੂ ਪਰਵੇਸ਼ ਗੋਇਲ ਸਟੇਜ ਉਤੇ ਜਾਣਾ ਚਾਹੁੰਦੇ ਸਨ ਪਰ ਕਮਾਂਡੋ ਮੁਲਾਜ਼ਮ ਨੇ ਉਨ੍ਹਾਂ ਨੂੰ ਸਟੇਜ ਉਤੇ ਜਾਣ ਤੋਂ ਰੋਕ ਦਿੱਤਾ। ਕਮਾਂਡੋ ਦੇ ਰੋਕਣ ਦੀ ਦੇਰ ਸੀ ਕਿ ਗੁੱਸੇ ਵਿਚ ਲਾਲ-ਪੀਲੇ ਹੋਏ ਚੰਦੂਮਾਜਰਾ ਖੁਦ ਸਟੇਜ ਤੋਂ ਉੱਠ ਕੇ ਆਏ ਅਤੇ ਉਨ੍ਹਾਂ ਨੇ ਕਮਾਂਡੋ ਨੂੰ ਧੱਕਾ ਮਾਰ ਕੇ ਪਿੱਛੇ ਕਰ ਦਿੱਤਾ।  ਇਹ ਵੀ ਪੜ੍ਹੋ : ਉਧਰ ਅਕਾਲੀ ਦਲ ਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਦੀ ਮੌਜੂਦਗੀ ਵਿਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਸਰਗਰਮ ਹੈ। ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਆਪਸ ਵਿਚ ਹੀ ਉਲਝ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਤਰਨਤਾਰਨ ਦੇ ਕਸਬਾ ਫ਼ਤਿਆਬਾਦ ਦੇ ਇਕ ਪੈਲੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਦੀ ਮੌਜੂਦਗੀ ਵਿਚ ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਮਨਜੀਤ ਸਿੰਘ ਮੰਨਾ ਅਤੇ ਅਕਾਲੀ ਦਲ ਦੇ ਐਸਸੀ ਬੀਸੀ ਵਿੰਗ ਮਾਝਾ ਦੇ ਜ਼ੋਨ ਪ੍ਰਧਾਨ ਪ੍ਰਗਟ ਸਿੰਘ ਆਪਸ ਵਿਚ ਹੀ ਝਗੜ ਪਏ ਅਤੇ ਸਟੇਜ ਉਤੇ ਹੀ ਇਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ। ਇੱਥੇ ਮੌਜੂਦ ਹੋਰ ਅਕਾਲੀ ਆਗੂਆਂ ਨੇ ਵਿਚ ਪੈ ਕੇ ਬੜੀ ਮੁਸ਼ਕਿਲ ਨਾਲ ਝਗੜਾ ਵੱਧਣ ਤੋਂ ਰੋਕਿਆ।