ਧੱਕੇ ਨਾਲ ਬਣੇ ਸਰਪੰਚਾਂ ਨੂੰ ਅਕਾਲੀ ਸਰਕਾਰ ਆਉਂਦੇ ਹੀ ਕੀਤਾ ਜਾਵੇਗਾ ਲਾਂਭੇ : ਚੰਦੂਮਾਜਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਚਾਇਤੀ ਚੋਣਾਂ ਵਿਚ ਹੋਈ ਧੱਕੇਸ਼ਾਹੀ ਦਾ ਸਖ਼ਤ

Prem Singh Chandumajra

ਪਟਿਆਲਾ, 7 ਜਨਵਰੀ (ਅਸ਼ੋਕ ਬਾਂਸਲ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਚਾਇਤੀ ਚੋਣਾਂ ਵਿਚ ਹੋਈ ਧੱਕੇਸ਼ਾਹੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਜਿਹੜੇ ਸਰਪੰਚ ਅਤੇ ਪੰਚ ਧੱਕੇ ਨਾਲ ਐਲਾਨ ਕਰਕੇ ਬਣਾਏ ਗਏ ਹਨ ਅਕਾਲੀ ਸਰਕਾਰ ਆਉਂਦੇ ਹੀ ਉਨ੍ਹਾਂ ਨੂੰ 24 ਘੰਟੇ ਵਿਚ ਸਸਪੈਂਡ ਕੀਤਾ ਜਾਵੇਗਾ। ਅੱਜ ਵੱਡੀ ਗਿਣਤੀ ਵਿਚ ਪਿੰਡ-ਪਿੰਡ ਤੋਂ ਪਹੁੰਚੀਆਂ ਪੰਚਾਇਤਾਂ ਅਤੇ ਸਰਕਾਰ ਦੀ ਧੱਕੇਸ਼ਾਹੀ ਤੋਂ ਪੀੜ੍ਹਤ ਆਗੂਆਂ ਨੇ ਅਪਣੀ ਪੂਰੀ ਕਹਾਣੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੱਸੀ। 

ਐਮ.ਪੀ. ਚੰਦੂਮਾਜਰਾ ਨੇ ਰਾਫ਼ੇਲ ਮੁੱਦੇ 'ਤੇ ਕਾਂਗਰਸ ਨੂੰ ਰਗੜੇ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਦਾ ਝੂਠ ਉਜਾਗਰ ਹੋ ਚੁੱਕਾ ਹੈ ਅਤੇ ਕਾਂਗਰਸ ਵਲੋਂ ਇਸ ਮੁੱਦੇ 'ਤੇ ਕੀਤਾ ਗਿਆ ਵਿਰੋਧ ਉਸ ਦੀ ਬਚਕਾਨਾ ਹਰਕਤ ਸਾਬਤ ਹੋਈ ਹੈ ਜਦੋਂ ਕਿ ਅਗਸਤਾ ਮਾਮਲੇ ਵਿਚ ਕਾਂਗਰਸ ਦੀ ਸ਼ਮੁਲੀਅਤ ਸਿੱਧੇ ਤੌਰ 'ਤੇ ਸਾਹਮਣੇ ਆ ਚੁੱਕੀ ਹੈ ਇਸ ਤੋਂ ਇਲਾਵਾ ਨੈਸ਼ਨਲ ਹੈਰਾਲਡ ਦੇ ਮਾਮਲੇ ਵਿਚ ਵੀ ਕਾਂਗਰਸ ਦੇ ਮੁਖੀ ਗਾਂਧੀ ਪਰਵਾਰ 'ਤੇ ਕੇਸ ਦਰਜ ਹੋ ਚੁੱਕੇ ਹਨ। ਚੰਦੂਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਤੋਂ ਨੰਦੇੜ ਸਾਹਿਬ ਲਈ ਸਿੱਧੀ ਫ਼ਲਾਈਟ 8 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦਾ ਐਲਾਨ ਖੁਦ ਪਟਿਆਲਾ ਵਿਚ ਪ੍ਰੋ. ਚੰਦੂਮਾਜਰਾ ਨੇ ਕੀਤਾ।

ਉਨ੍ਹਾਂ ਦਸਿਆ ਕਿ ਦਿੱਲੀ, ਮੁੰਬਈ ਅਤੇ ਅਮ੍ਰਿੰਤਸਰ ਤੋਂ ਤਾਂ ਪਹਿਲਾਂ ਹੀ ਸਿੱਧੀਆਂ ਫ਼ਲਾਈਟਾਂ ਜਾ ਰਹੀਆਂ ਹਨ ਅਤੇ ਹੁਣ ਚੰਡੀਗੜ੍ਹ ਤੋਂ ਸ਼ੁਰੂ ਹੋਣ ਨਾਲ ਕੇਵਲ ਪੁਰੇ ਮਾਲਵੇ ਦੇ ਸ਼ਰਧਾਲੂਆਂ ਸਗੋਂ ਚੰਡੀਗੜ੍ਹ, ਹਿਮਾਚਲ, ਹਰਿਆਣਾ ਅਤੇ ਇਧਰੋਂ ਰੋਪੜ ਅਤੇ ਆਨੰਦਪੁਰ ਸਾਹਿਬ ਦੇ ਸ਼ਰਧਾਲੂ ਤਕ ਦੇ ਸ਼ਰਧਾਲੂ ਹੁਣ ਚੰਡੀਗੜ੍ਹ ਤੋਂ ਸਿੱਧੇ ਨਾਂਦੇੜ ਸਾਹਿਬ ਪਹੁੰਚ ਸਕਣਗੇ। ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਜਸਮੇਰ ਸਿੰਘ ਲਾਛੜੂ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸੁਖਵਿੰਦਰਪਾਲ ਸਿੰਘ ਮਿੰਟਾ, ਸੁਖਬੀਰ ਸਿੰਘ ਅਬਲੋਵਾਲ,

ਈਸ਼ਰ ਸਿੰਘ ਅਬਲੋਵਾਲ, ਸ਼ੇਰ ਸਿੰਘ ਪੰਜੇਟਾ, ਸੁਖਵਿੰਦਰ ਸ਼ਰਮਾ ਬਹਾਦਰਗੜ੍ਹ, ਬਿੰਦਰ ਸਿੰਘ, ਕਰਜਪਾਲ, ਵਰਿੰਦਰ ਡਕਾਲਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।