ਮਾਣ ਵਾਲੀ ਗੱਲ: IPL 'ਚ ਪੰਜਾਬੀ ਭਾਸ਼ਾ ਵਿੱਚ ਕੁਮੈਂਟਰੀ ਕਰ ਸੁਨੀਲ ਤਨੇਜਾ ਨੇ ਜਿੱਤਿਆ ਲੋਕਾਂ ਦਾ ਦਿਲ
ਕ੍ਰਿਕਟਰ ਸ਼ੁਭਮਨ ਗਿੱਲ ਵੀ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ
ਫਾਜ਼ਿਲਕਾ: ਫਾਜ਼ਿਲਕਾ ਜ਼ਿਲ੍ਹੇ ਦੇ ਹੁਨਰਮੰਦ ਖਿਡਾਰੀ ਆਪਣੀ ਕਲਾ ਰਾਹੀਂ ਦੇਸ਼ ਭਰ ਵਿੱਚ ਪੰਜਾਬ ਦੇ ਨਾਲ-ਨਾਲ ਸਰਹੱਦੀ ਜ਼ਿਲ੍ਹੇ ਦਾ ਨਾਮ ਲਗਾਤਾਰ ਰੌਸ਼ਨ ਕਰ ਰਹੇ ਹਨ। ਇਸ ਸਮੇਂ ਆਈਪੀਐਲ 2023 ਚੱਲ ਰਿਹਾ ਹੈ, ਜਿਸ ਵਿੱਚ ਫਾਜ਼ਿਲਕਾ ਜ਼ਿਲ੍ਹੇ ਦਾ ਮਾਣਮੱਤਾ ਕ੍ਰਿਕਟਰ ਸ਼ੁਭਮਨ ਗਿੱਲ ਆਪਣੀ ਬੱਲੇਬਾਜ਼ੀ ਰਾਹੀਂ ਜਾਦੂ ਬਿਖੇਰ ਰਿਹਾ ਹੈ। ਦੂਜੇ ਪਾਸੇ ਸੁਨੀਲ ਤਨੇਜਾ ਜੋ ਕਿ ਮੂਲ ਰੂਪ ਵਿੱਚ ਫਾਜ਼ਿਲਕਾ ਦਾ ਰਹਿਣ ਵਾਲਾ ਹੈ, ਪੰਜਾਬੀ ਭਾਸ਼ਾ ਵਿੱਚ ਆਪਣੀ ਕੁਮੈਂਟਰੀ ਰਾਹੀਂ ਲੋਕਾਂ ਦਾ ਦਿਲ ਜਿੱਤ ਰਿਹਾ ਹੈ।
ਇਹ ਵੀ ਪੜ੍ਹੋ: ਹੁਣ ਸਸਤੇ ਰੇਟਾਂ 'ਤੇ ਫਲਾਈਟਾਂ ਬੁੱਕ ਕਰਵਾਏਗਾ ਗੂਗਲ, ਟਿਕਟ ਦੀ ਕੀਮਤ ਘਟਣ 'ਤੇ ਬਕਾਇਆ ਵਾਪਸ!
ਸਾਲ 2020 ਵਿੱਚ ਸੁਨੀਲ ਤਨੇਜਾ ਨੇ ਜਿੱਥੇ ਆਪਣੇ ਸਾਥੀਆਂ ਨਾਲ ਹਿੰਦੀ ਭਾਸ਼ਾ ਵਿੱਚ ਯਾਦਗਾਰ ਕੁਮੈਂਟਰੀ ਕਰਕੇ ਉਲੰਪਿਕ ਵਿੱਚ ਇੱਕ ਵੱਖਰੀ ਪਛਾਣ ਬਣਾਈ, ਉੱਥੇ ਹੀ ਹੁਣ ਉਹ ਆਪਣੀ ਮਾਂ ਬੋਲੀ ਪੰਜਾਬੀ ਦੇ ਬੋਲਾਂ ਰਾਹੀਂ ਪੰਜਾਬ ਦੇ ਨਾਲ-ਨਾਲ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਵੀ ਰੌਸ਼ਨ ਕਰ ਰਿਹਾ ਹੈ। ਮੂਲ ਰੂਪ ਵਿੱਚ ਫਾਜ਼ਿਲਕਾ ਦੇ ਫਲਾਈਓਵਰ ਨੇੜੇ ਰਹਿਣ ਵਾਲੇ ਸੁਨੀਲ ਤਨੇਜਾ ਨੂੰ ਸਕੂਲ ਤੋਂ ਹੀ ਸਟੇਜ ਸੰਚਾਲਨ ਦਾ ਬਹੁਤ ਸ਼ੌਕ ਸੀ।
ਇਹ ਵੀ ਪੜ੍ਹੋ: ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਪਿਓ-ਧੀ ਨੇ ਖਾਧਾ ਜ਼ਹਿਰ, ਦੋਵਾਂ ਦੀ ਹੋਈ ਮੌਤ
ਫਾਜ਼ਿਲਕਾ ਦੇ ਸਰਵਹਿੱਤਕਾਰੀ ਵਿੱਦਿਆ ਮੰਦਿਰ 'ਚ ਪੜ੍ਹੇ ਸੁਨੀਲ ਤਨੇਜਾ ਨੇ ਸਕੂਲ ਦੇ ਹਰ ਸਮਾਗਮ 'ਚ ਹਿੱਸਾ ਲੈ ਕੇ ਅਤੇ ਸਟੇਜ ਦਾ ਸੰਚਾਲਨ ਆਪਣੀ ਆਵਾਜ਼ ਰਾਹੀਂ ਕਰਕੇ ਕਈ ਇਨਾਮ ਜਿੱਤੇ | ਸੁਨੀਲ ਤਨੇਜਾ ਦੇ ਵੱਡੇ ਭਰਾ ਸੰਦੀਪ ਤਨੇਜਾ ਨੇ ਦੱਸਿਆ ਕਿ ਸੁਨੀਲ ਤਨੇਜਾ ਨੂੰ ਸ਼ੁਰੂ ਤੋਂ ਹੀ ਕੁਮੈਂਟਰੀ ਦਾ ਬਹੁਤ ਸ਼ੌਕ ਸੀ।ਸੁਨੀਲ ਤਨੇਜਾ ਨੇ ਸਕੂਲ ਵਿਚ ਕਰਵਾਏ ਪ੍ਰੋਗਰਾਮਾਂ ਵਿਚ ਹਿੱਸਾ ਲੈ ਕੇ ਕਈ ਇਨਾਮ ਵੀ ਜਿੱਤੇ।