ਖ਼ਬਰਾਂ |

ਤਾਜ਼ਾ |

ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਪਿਓ-ਧੀ ਨੇ ਖਾਧਾ ਜ਼ਹਿਰ, ਦੋਵਾਂ ਦੀ ਹੋਈ ਮੌਤ

By : GAGANDEEP

Published : Apr 6, 2023, 9:15 am IST
Updated : Apr 6, 2023, 9:15 am IST
SHARE ARTICLE
photo
photo

ਧੀ ਦੀ ਅਪਾਹਜਤਾ ਤੋਂ ਪ੍ਰੇਸ਼ਾਨ ਸਨ ਪਿਓ

 

ਬਹਾਦਰਗੜ੍ਹ: ਹਰਿਆਣਾ ਦੇ ਬਹਾਦਰਗੜ੍ਹ 'ਚ ਪਿਓ-ਧੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਦੋਵਾਂ ਨੇ ਘਰ ਵਿੱਚ ਹੀ ਜ਼ਹਿਰ ਖਾ ਲਿਆ ਸੀ। ਬੇਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਿਤਾ ਦੀ ਵੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮਾਮਲਾ ਬਹਾਦਰਗੜ੍ਹ ਦੇ ਦਯਾਨੰਦ ਨਗਰ ਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਸੁਨੀਲ ਅਤੇ ਉਸ ਦੀ 21 ਸਾਲਾ ਧੀ ਅੰਸ਼ੁਲ ਵਜੋਂ ਹੋਈ ਹੈ।

ਅੰਸ਼ੁਲ ਜਨਮ ਤੋਂ ਹੀ ਅਪਾਹਜ ਸੀ। ਇਸ ਕਾਰਨ ਉਹ ਤੁਰਨ-ਫਿਰਨ ਅਤੇ ਖਾਣ-ਪੀਣ ਤੋਂ ਅਸਮਰੱਥ ਸੀ। ਅੰਸ਼ੁਲ ਪੂਰੀ ਤਰ੍ਹਾਂ ਦੂਜੇ ਵਿਅਕਤੀ 'ਤੇ ਨਿਰਭਰ ਸੀ। ਦੱਸਿਆ ਜਾ ਰਿਹਾ ਹੈ ਕਿ ਪਿਤਾ ਸੁਨੀਲ ਆਪਣੀ ਬੇਟੀ ਦੀ ਅਪਾਹਜਤਾ ਤੋਂ ਪ੍ਰੇਸ਼ਾਨ ਸਨ। ਸੁਨੀਲ  ਸ਼ਰਾਬ ਦਾ ਆਦੀ ਵੀ ਸੀ ਅਤੇ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕਾ ਸੀ।

ਇਹ ਵੀ ਪੜ੍ਹੋ:IPL 2023-ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਪੰਜ ਦੌੜਾਂ ਨਾਲ ਹਰਾਇਆ

ਜਾਣਕਾਰੀ ਮੁਤਾਬਕ ਸੁਨੀਲ ਦੀ ਪਤਨੀ ਦੁਪਹਿਰ ਸਮੇਂ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ। ਇਸੇ ਦੌਰਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੁਨੀਲ ਅਤੇ ਅੰਸ਼ੁਲ ਨੇ ਜ਼ਹਿਰੀਲੀ ਚੀਜ਼ ਖਾ ਲਈ। ਜ਼ਹਿਰ ਖਾਣ ਤੋਂ ਬਾਅਦ ਧੀ ਅੰਸ਼ੁਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਉਸ ਦੇ ਪਰਿਵਾਰ ਵਾਲੇ ਸੁਨੀਲ ਨੂੰ ਬਹਾਦਰਗੜ੍ਹ ਦੇ ਪਰਮ ਸ਼ਕਤੀ ਸੰਜੀਵਨੀ ਹਸਪਤਾਲ ਲੈ ਗਏ।

ਇਹ ਵੀ ਪੜ੍ਹੋ:ਡਿਊਟੀ 'ਤੇ ਤਾਇਨਾਤ ਕਮਾਂਡੋ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ 

ਉਥੇ ਇਲਾਜ ਦੌਰਾਨ ਸੁਨੀਲ ਦੀ ਵੀ ਮੌਤ ਹੋ ਗਈ। ਮੌਤ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਹੈ ਜਾਂ ਕੁਝ ਹੋਰ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਅਸ਼ੋਕ ਦਹੀਆ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement