ਅਭਿਨਵ ਵਰਮਾ ਨੇ ਜਿੱਤੀ 2.50 ਕਰੋੜ ਰੁਪਏ ਦੀ ਲਾਟਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਜਿੱਤੇ ਪੈਸੇ ਸਮਾਜ ਦੀ ਬਿਹਤਰੀ ਲਈ ਖ਼ਰਚ ਕਰਾਂਗਾ

Abhinav Verma won the lottery worth Rs 2.50 crores

ਸ਼ਿਮਲਾ ਦੇ ਰਹਿਣ ਵਾਲੇ ਅਭਿਨਵ ਵਰਮਾ ਕਰੋੜਪਤੀ ਬਣ ਗਿਆ ਹੈ। ਦਸ ਦਈਏ ਕਿ ਅਭਿਨਵ ਨੇ ਪੰਜਾਬ ਸਰਕਾਰ ਦੇ ਡੀਅਰ ਹੋਲੀ ਬੰਪਰ ਦੇ ਪਹਿਲੇ ਇਨਾਮ ’ਚ 2.50 ਕਰੋੜ ਰੁਪਏ ਜਿੱਤੇ ਹਨ। ਅਭਿਨਵ ਵਲੋਂ ਦਸਿਆ ਗਿਆ ਕਿ ਉਹ ਕਾਰੋਬਾਰ ਲਈ ਲੁਧਿਆਣਾ ਆਇਆ ਸੀ ਤੇ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਉਣ ਲਈ, ਉਸ ਨੇ ਇਹ ਟਿਕਟ ਲੁਧਿਆਣਾ ਵਿਖੇ ਘੰਟਾਘਰ ਨੇੜੇ ਸੰਜੇ ਏਜੰਸੀ ਤੋਂ ਖਰੀਦੀ ਸੀ। 

ਉਸ ਨੇ ਕਿਹਾ ਕਿ ਲਾਟਰੀ ਤੋਂ ਜਿੱਤੇ ਪੈਸੇ ਨੂੰ ਸਮਾਜ ਦੀ ਭਲਾਈ ਲਈ ਵਰਤੇਗਾ। ਪੰਜਾਬ ਸਰਕਾਰ ਦੇ ਡੀਅਰ ਹੋਲੀ ਬੰਪਰ ਦਾ ਪਹਿਲਾ ਇਨਾਮ ਸੰਜੇ ਏਜੰਸੀ, ਲੁਧਿਆਣਾ ਦੁਆਰਾ ਵੇਚੀ ਗਈ ਟਿਕਟ ’ਤੇ ਜਿੱਤਿਆ ਗਿਆ ਹੈ। ਇਸ ਦਾ ਜੇਤੂ ਸ਼ਿਮਲਾ ਨਿਵਾਸੀ ਅਭਿਨਵ ਵਰਮਾ ਹੈ। ਇਸ ਵਿਚ ਇਨਾਮੀ ਰਾਸ਼ੀ 2.50 ਕਰੋੜ ਰੁਪਏ ਹੈ। ਇਸ ਸਬੰਧ ਵਿਚ ਆਯੋਜਿਤ ਇਕ ਸਮਾਗਮ ’ਚ ਸਪੈਸ਼ਲ ਡਿਸਟਰੀਬਿਊਟਰਜ਼ ਦੇ ਅਧਿਕਾਰੀਆਂ ਦੁਆਰਾ ਸਟਾਕਿਸਟਾਂ ਤੇ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ।

ਜੇਤੂ ਅਭਿਨਵ ਵਰਮਾ ਨੇ ਦੱਸਿਆ ਕਿ ਉਹ ਕਾਰੋਬਾਰ ਲਈ ਲੁਧਿਆਣਾ ਆਇਆ ਸੀ ਅਤੇ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਉਣ ਲਈ, ਉਸ ਨੇ ਇਹ ਟਿਕਟ ਘੰਟਾਘਰ, ਲੁਧਿਆਣਾ ਵਿਖੇ ਸਥਿਤ ਸੰਜੇ ਏਜੰਸੀਆਂ ਤੋਂ ਖ਼ਰੀਦੀ ਅਤੇ ਪਹਿਲੀ ਹੀ ਕੋਸ਼ਿਸ਼ ਵਿਚ ਉਹ ਕਰੋੜਪਤੀ ਬਣ ਗਿਆ। ਜੇਤੂ ਨੇ ਕਿਹਾ ਕਿ ਉਹ ਲਾਟਰੀ ਦੇ ਪੈਸੇ ਦਾ ਕੁਝ ਹਿੱਸਾ ਸਮਾਜ ਭਲਾਈ ਦੇ ਕੰਮਾਂ ’ਤੇ ਖਰਚ ਕਰੇਗਾ।