ਹੁਣ ਜਲੰਧਰ 'ਚ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਨਹੀਂ ਦਾਖਲ ਹੋ ਸਕਣਗੇ ਭਾਰੀ ਵਾਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਯਮਾਂ ਦੀ ਉਲੰਘਣਾਂ ਕਰਨ ’ਤੇ ਮੋਟਰ ਵ੍ਹੀਕਲ ਐਕਟ ਤਹਿਤ ਕੀਤੀ ਜਾਵੇਗੀ ਕਾਰਵਾਈ

Heavy vehicles


ਜਲੰਧਰ:  ਸ਼ਹਿਰ 'ਚ ਵਾਪਰ ਰਹੇ ਹਾਦਸਿਆਂ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਭਾਰੀ ਵਾਹਨਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਪੁਰਾਣੇ ਹੁਕਮਾਂ ਅਨੁਸਾਰ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਭਾਰੀ ਵਾਹਨਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਤਾਜ਼ਾ ਹੁਕਮਾਂ ਵਿਚ ਇਸ ਸਮੇਂ ਨੂੰ ਸਵੇਰੇ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਬਦਲ ਦਿੱਤਾ ਗਿਆ ਹੈ।

Heavy vehicles will no longer be able to enter Jalandhar from 6 am to 10 pm

ਵਿਧਾਇਕ ਰਮਨ ਅਰੋੜਾ ਦੇ ਸੁਝਾਅ ’ਤੇ ਟਰੈਫਿਕ ਪੁਲਿਸ ਨੇ ਹੈਵੀ ਵ੍ਹੀਕਲਸ ਦੀ ਐਂਟਰੀ ਨੂੰ ਲੈ ਕੇ ਨਿਰਧਾਰਿਤ ਸਮਾਂ ਬਦਲਿਆ ਹੈ। ਦਰਅਸਲ ਰਾਤ 10 ਵਜੇ ਤੱਕ ਬਾਜ਼ਾਰਾਂ ਵਿਚ ਆਮ ਲੋਕਾਂ ਦੀ ਖਰੀਦੋ-ਫਰੋਖਤ ਕਾਰਨ ਆਵਾਜਾਈ ਵਧ ਜਾਂਦੀ ਹੈ। ਸਵੇਰੇ 6 ਵਜੇ ਸਕੂਲ/ਕਾਲਜ ਦੀਆਂ ਬੱਸਾਂ ਅਤੇ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਆਪਣੇ ਨਿੱਜੀ ਵਾਹਨਾਂ 'ਤੇ ਸਕੂਲ/ਕਾਲਜ ਲੈ ਕੇ ਜਾਂਦੇ ਹਨ।

Heavy vehicles will no longer be able to enter Jalandhar from 6 am to 10 pm

ਇਸ ਸਮੇਂ ਦੌਰਾਨ ਭਾਰੀ ਵਾਹਨ ਲਗਾਤਾਰ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ| ਵਾਹਨਾਂ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਵਿਵਸਥਾ ਵਿਚ ਸੁਧਾਰ ਕੀਤਾ ਗਿਆ ਹੈ। ਇਸ ਸਬੰਧੀ ਆਮ ਜਨਤਾ ਅਤੇ ਸਮੂਹ ਟਰਾਂਸਪੋਰਟਰ ਡਰਾਈਵਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।