ਪੰਜਾਬ ਪੁਲਿਸ ’ਚ ਵੱਡਾ ਫੇਰਬਦਲ: ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਦੇ CP ਤੇ 5 ਜ਼ਿਲ੍ਹਿਆਂ ਦੇ SSPs ਦਾ ਹੋਇਆ ਤਬਾਦਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਪੁਲਿਸ ਵਿਚ ਫੇਰ ਵੱਡਾ ਫੇਰਬਦਲ ਕੀਤਾ ਹੈ। ਇਸ ਤਹਿਤ ਸੂਬੇ ਦੇ ਤਿੰਨ ਵੱਡੇ ਸ਼ਹਿਰਾਂ ਦੇ ਪੁਲਿਸ ਕਮਿਸ਼ਨਰਾਂ ਨੂੰ ਬਦਲ ਦਿੱਤਾ ਗਿਆ।

Major reshuffle in Punjab Police

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੁਲਿਸ ਵਿਚ ਫੇਰ ਵੱਡਾ ਫੇਰਬਦਲ ਕੀਤਾ ਹੈ। ਇਸ ਤਹਿਤ ਸੂਬੇ ਦੇ ਤਿੰਨ ਵੱਡੇ ਸ਼ਹਿਰਾਂ ਦੇ ਪੁਲਿਸ ਕਮਿਸ਼ਨਰਾਂ ਨੂੰ ਬਦਲ ਦਿੱਤਾ ਗਿਆ। ਅਰੁਣਪਾਲ ਸਿੰਘ ਨੂੰ ਅੰਮ੍ਰਿਤਸਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਹੁਣ ਤੱਕ ਉਹ ਜਲੰਧਰ ਰੇਂਜ ਦੇ ਆਈਜੀ ਸੀ। ਕਸਤੁਭ ਸ਼ਰਮਾ ਨੂੰ ਲੁਧਿਆਣਾ ਦਾ ਨਵਾਂ ਪੁਲਿਸ ਕਮਿਸ਼ਨਰ ਅਤੇ ਗੁਰਪ੍ਰੀਤ ਸਿੰਘ ਤੂਰ ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ।


Photo

ਇਸ ਤੋਂ ਇਲਾਵਾ ਸਰਕਾਰ ਨੇ 5 ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲ ਦਿੱਤੇ ਹਨ। ਇਹਨਾਂ ਵਿਚ ਸਵਪਨ ਸ਼ਰਮਾ ਨੂੰ ਜਲੰਧਰ ਦਿਹਾਤੀ, ਜੇ. ਐਲਚੇਜ਼ੀਅਨ ਨੂੰ ਬਠਿੰਡਾ, ਦੀਪਕ ਹਿਲੋਰੀ ਨੂੰ ਲੁਧਿਆਣਾ ਦਿਹਾਤੀ ਅਤੇ ਗੌਰਵ ਤੂਰਾ ਨੂੰ ਮਾਨਸਾ ਦਾ ਐੱਸਐੱਸਪੀ ਲਾਇਆ ਗਿਆ ਹੈ। ਫਾਜ਼ਿਲਕਾ ਵਿਚ ਸਰਕਾਰ ਨੇ ਆਈਪੀਐਸ ਸਚਿਨ ਗੁਪਤਾ ਨੂੰ ਬਦਲ ਕੇ ਪੀਪੀਐਸ ਅਧਿਕਾਰੀ ਭੁਪਿੰਦਰ ਸਿੰਘ ਨੂੰ ਨਵਾਂ ਐਸਐਸਪੀ ਨਿਯੁਕਤ ਕੀਤਾ ਹੈ।