ਉਧਾਰ ਦਿਤੇ ਪੈਸੇ ਮੰਗਣ ਨੂੰ ਲੈ ਕੇ ਹੋਈ ਤਕਰਾਰ, ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਣਜੀਤ ਕੌਰ ਨੇ ਅਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਜਗਮੋਹਨ ਸਿੰਘ ਕੋਲੋਂ 3 ਲੱਖ 65 ਹਜ਼ਾਰ ਰੁਪਏ ਉਧਾਰ ਲਏ ਸਨ

Jagmohan Singh (File Photo)

 

ਪੱਟੀ: ਥਾਣਾ ਸਰਹਾਲੀ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਕਿਸਾਨ ਜਗਮੋਹਨ ਸਿੰਘ ਨੇ ਅਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਨੇ ਦਸਿਆ ਕਿ ਪਿੰਡ ਦੀ ਹੀ ਰਹਿਣ ਵਾਲੀ ਇਕ ਮਹਿਲਾ ਰਣਜੀਤ ਕੌਰ ਨੇ ਅਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਜਗਮੋਹਨ ਸਿੰਘ ਕੋਲੋਂ 3 ਲੱਖ 65 ਹਜ਼ਾਰ ਰੁਪਏ ਉਧਾਰ ਲਏ ਸਨ।

ਇਹ ਵੀ ਪੜ੍ਹੋ: King Charles III ਦੀ ਹੋਈ ਸ਼ਾਨਦਾਰ ਤਾਜਪੋਸ਼ੀ, ਦੁਨੀਆ ਭਰ ਤੋਂ 2000 ਮਹਿਮਾਨ ਸਮਾਗਮ ਵਿਚ ਪਹੁੰਚੇ

ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਨੇ ਪੈਸੇ ਵਾਪਸ ਨਹੀਂ ਕੀਤੇ। ਬੀਤੇ ਦਿਨੀਂ ਜਗਮੋਹਨ ਸਿੰਘ ਪਿੰਡ ਦੇ ਕੁੱਝ ਮੋਹਤਬਰਾਂ ਨੂੰ ਨਾਲ ਲੈ ਕੇ ਰਣਜੀਤ ਕੌਰ ਦੇ ਘਰ ਪੈਸੇ ਲੈਣ ਗਿਆ ਤਾਂ ਰਣਜੀਤ ਕੌਰ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ ਅਤੇ ਬਹੁਤ ਗਲਤ ਬੋਲਿਆ। ਇਸ ਦੌਰਾਨ ਜਗਮੋਹਨ ਸਿੰਘ ਨੇ ਮਹਿਲਾ ਦੇ ਘਰ ਹੀ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਵਿਅਕਤੀਆਂ ਨੇ ਉਸ ਨੂੰ ਬਚਾ ਲਿਆ। ਇਸ ਦੀ ਵੀਡੀਉ ਵੀ ਪ੍ਰਵਾਰਕ ਮੈਂਬਰਾਂ ਕੋਲ ਮੌਜੂਦ ਹੈ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਪਤੀ ਨੇ ਕੀਤੀ ਖ਼ੁਦਕੁਸ਼ੀ 

ਰਾਜਵਿੰਦਰ ਕੌਰ ਨੇ ਦਸਿਆ ਕਿ ਇਸ ਮਗਰੋਂ ਜਗਮੋਹਨ ਸਿੰਘ ਨੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਵਾਰ ਨੇ ਪੁਲਿਸ ਕੋਲ ਮੰਗ ਕੀਤੀ ਹੈ ਕਿ ਰਣਜੀਤ ਕੌਰ ਅਤੇ ਉਸ ਦੇ ਪ੍ਰਵਾਰ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਦਿਲਬਾਗ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।