ਦਿੱਲੀ ਤੋਂ ਅੰਮ੍ਰਿਤਸਰ ਲਈ ਏਅਰ ਇੰਡੀਆ ਦੀ ਨਵੀਂ ਫਲਾਈਟ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਬੁਧਵਾਰ ਨੂੰ ਏਅਰ ਇੰਡੀਆ...

Air India

ਅੰਮ੍ਰਿਤਸਰ: ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਬੁਧਵਾਰ ਨੂੰ ਏਅਰ ਇੰਡੀਆ ਦੀ ਨਵੀਂ ਫਲਾਈਟ ਦਿੱਲੀ ਲਈ ਸ਼ੁਰੂ ਹੋ ਗਈ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਦੇ ਨਾਲ ਹੀ ਅੰਮ੍ਰਿਤਸਰ ਤੋਂ ਦਿੱਲੀ ਲਈ ਉਡਾਣ ਭਰਨ ਵਾਲੀਆਂ ਫਲਾਈਟਾਂ ਦੀ ਗਿਣਤੀ ਵੱਧ ਕੇ 7 ਹੋ ਗਈ। ਅੰਮ੍ਰਿਤਸਰ-ਦਿੱਲੀ ਵਿਚਾਲੇ ਫਲਾਈਟ ਵਿਚ ਪਹਿਲੇ ਦਿਨ 15 ਯਾਤਰੀਆਂ ਨੇ ਦਿੱਲੀ ਤੱਕ ਸਫਰ ਕੀਤਾ।

ਇਹ ਫਲਾਈਟ ਦਿੱਲੀ ਤੋਂ ਰਾਤ  9.15 ਵਜੇ ਉਡਾਣ ਭਰਨ ਤੋਂ ਬਾਅਦ ਰਾਤ 10.20 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗੀ। ਅੱਧਾ ਘੰਟਾ ਰੁਕਣ ਤੋਂ ਬਾਅਦ ਇਹ ਫਲਾਈਟ ਦੇਰ ਰਾਤ ਸਵਾ 10 ਵਜੇ ਦਿੱਲੀ ਲਈ ਉਡਾਣ ਭਰੇਗੀ। ਫਲਾਈਟ ਸ਼ੁਰੂ ਹੋਣ ਦਾ ਫਾਇਦਾ ਉਨ੍ਹਾਂ ਵਪਾਰੀਆਂ ਤੇ ਅਫ਼ਸਰਾਂ ਨੂੰ ਹੋਵੇਗਾ ਜਿਹੜੇ ਸਵੇਰੇ ਕੰਮ ਦੇ ਸਿਲਸਿਲੇ ਵਿਚ ਦਿੱਲੀ ਜਾ ਕੇ ਰਾਤੀ ਘਰ ਪਰਤਦੇ ਹਨ। ਇਸ ਤੋਂ ਪਹਿਲਾਂ ਏਅਰ ਇੰਡੀਆ ਦੀਆਂ ਤਿੰਨ ਫਲਾਈਟਾਂ, ਵਿਸਤਾਰਾ ਦੀਆਂ ਦੋ ਫਲਾਈਟਾਂ ਤੇ ਇੰਡੀਗੋ ਦੀ ਇੱਕ ਫਲਾਈਟ ਦਿੱਲੀ ਲਈ ਉਡਾਣ ਭਰਦੀ ਸੀ।