Ghallughara Divas ਮੌਕੇ Police ਨੇ ਧੱਕੇ ਨਾਲ ਚੱਕਿਆ Akali ਆਗੂ Gurdeep Gosha !

ਏਜੰਸੀ

ਖ਼ਬਰਾਂ, ਪੰਜਾਬ

ਤਸਵੀਰਾਂ ਵਿਚ ਦੇਖਿਆ ਗਿਆ ਹੈ ਕਿ ਗੁਰਦੀਪ ਸਿੰਘ ਗੋਸ਼ਾ ਪੁਲਿਸ ਨੂੰ...

Ghallughara Divas Gurdeep Gosha

ਲੁਧਿਆਣਾ: ਲੁਧਿਆਣਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੁਲਿਸ ਤੇ ਅਕਾਲੀ ਆਗੂ ਵਿਚਕਾਰ ਕਿਹਾ-ਸੁਣੀ ਵੀ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਗੁਰਦੀਪ ਗੋਸ਼ਾ ਨੂੰ ਜ਼ਬਰਦਸਤੀ ਪੁਲਿਸ ਦੀ ਗੱਡੀ 'ਚ ਬਿਠਾਇਆ ਅਤੇ ਥਾਣੇ ਲੈ ਗਈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਗੁਰਦੀਪ ਗੋਸ਼ਾ ਨੂੰ ਰੇਲਵੇ ਸਟੇਸ਼ਨ ਨੇੜਿਓ ਹਿਰਾਸਤ 'ਚ ਲਿਆ ਹੈ।

ਤਸਵੀਰਾਂ ਵਿਚ ਦੇਖਿਆ ਗਿਆ ਹੈ ਕਿ ਗੁਰਦੀਪ ਸਿੰਘ ਗੋਸ਼ਾ ਪੁਲਿਸ ਨੂੰ ਗ੍ਰਿਫਤਾਰ ਕਰਨ ਦਾ ਕਾਰਨ ਪੁੱਛ ਰਹੇ ਨੇ ਪਰ ਪੁਲਿਸ ਇਹ ਗੱਲ ਦੱਸਣ ਤੋਂ ਇਨਕਾਰ ਕਰ ਰਹੀ ਹੈ ਕਿ ਕਿਸ ਕਾਰਨ ਕਰਕੇ ਗੋਸ਼ਾ ਦੀ ਗ੍ਰਿਫਤਾਰੀ ਹੋਈ ਜਿਸ ਤੋਂ ਬਾਅਦ ਧੱਕੇ ਨਾਲ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਂਝ ਮੰਨਿਆ ਜਾ ਰਿਹਾ ਹੈ ਕਿ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੁਲਸ ਵੱਲੋਂ ਪੂਰੇ ਪੰਜਾਬ ਸਣੇ ਲੁਧਿਆਣਾ 'ਚ ਵੀ ਕਾਫੀ ਸਖਤੀ ਕੀਤੀ ਹੋਈ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਪੁਲਸ ਵਲੋਂ ਗੁਰਦੀਪ ਗੋਸ਼ਾ ਨੂੰ ਹਿਰਾਸਤ 'ਚ ਲਿਆ ਗਿਆ ਹੈ ਪਰ ਅਕਾਲੀ ਆਗੂ ਨੇ ਪੁਲਸ ਦੀ ਇਸ ਕਾਰਵਾਈ ਨੂੰ ਧੱਕਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਘੱਲੂਘਾਰਾ ਦਿਵਸ ਮੌਕੇ ਪਿਛਲੇ ਸਾਲ ਲੁਧਿਆਣਾ ਵਿਚ ਹੰਗਾਮਾ ਹੋਇਆ ਸੀ।

ਦਸ ਦਈਏ ਕਿ 1984 ਸਿੱਖ ਇਤਿਹਾਸ ਵਿਚ ਕਾਲਾ ਦੌਰ ਮੰਨਿਆ ਜਾਂਦਾ ਹੈ ਕਿਉਂ ਕਿ ਇਸ ਦੌਰਾਨ ਸਿੱਖਾਂ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਨੁਕਸਾਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਪੂਰੇ ਭਾਰਤ ਵਿਚ ਸਿੱਖ ਵਿਰੋਧੀ ਦੰਗੇ ਵੀ ਹੁੰਦੇ ਹਨ। ਅਜਿਹੇ ਵਿਚ ਕਾਫੀ ਸਾਰੀਆਂ ਚੀਜ਼ਾਂ ਨੂੰ ਸੱਚ ਤੇ ਝੂਠ ਵਿਚ ਤੋਲਿਆ ਜਾਣ ਲੱਗਦਾ ਹੈ ਪਰ ਇਸੇ ਦੌਰ ਵਿਚ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਵੀ ਹਨ ਜੋ ਅਣ-ਕਹੀਆਂ ਰਹਿ ਜਾਂਦੀਆਂ ਹਨ।

ਬੀਬੀ ਸਨਦੀਪ ਕੌਰ ਖਾਲਸਾ ਜੀ ਨਾਲ ਸਪੋਕਸਮੈਨ ਟੀਮ ਵੱਲੋਂ ਰਾਬਤਾ ਕਾਇਮ ਕੀਤਾ ਗਿਆ ਜੋ ਕਿ ਉਸ ਵੇਲੇ ਕੋਸ਼ਿਸ਼ ਵੀ ਕਰ ਰਹੇ ਸਨ ਜਦੋਂ ਤੀਜਾ ਘੱਲੂਘਾਰਾ ਵਾਪਰਿਆ ਤਾਂ ਕਿਸੇ ਤਰੀਕੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਜਾ ਸਕੇ। ਉਹਨਾਂ ਦਸਿਆ ਕਿ ਜਦੋਂ ਸਿੱਖਾਂ ਦੇ ਜਾਨ ਤੋਂ ਵੱਧ ਪਿਆਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮੌਕੇ ਦੀ ਹਕੂਮਤ ਨੇ ਜਦੋਂ ਤੀਜਾ ਘੱਲੂਘਾਰਾ ਵਰਤਾਇਆ ਤਾਂ ਹਰ ਸਿੱਖ ਦਾ ਕਾਲਜਾ ਵਲੂੰਧਰਿਆ ਗਿਆ।

ਹਰ ਸਿੱਖ ਨੂੰ ਮਾਨਸਿਕ ਪੀੜਾ ਵਿਚੋਂ ਗੁਜ਼ਰਨਾ ਪਿਆ। ਉਸ ਪੀੜਾ ਵਿਚ ਬੀਬੀ ਸਨਦੀਪ ਕੌਰ ਆਪ ਵੀ ਸਨ। ਇਹ ਸਭ ਸਿੱਖਾਂ ਦੀ ਆਵਾਜ਼ ਨੂੰ ਕੁਚਲਣ ਲਈ ਕੀਤਾ ਗਿਆ। ਉਹਨਾਂ ਦਸਿਆ ਕਿ ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਬਹੁਤ ਵੱਡੀ ਘੇਰਾਬੰਦੀ ਕੀਤੀ ਹੋਈ ਸੀ ਤੇ ਹਰ ਪਾਸੋਂ ਤੋਪਾਂ, ਬੰਦੂਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ।

ਉਸ ਸਮੇਂ ਜਿਹੜੇ ਜੱਥੇ ਸ਼੍ਰੀ ਹਰਿਮੰਦਰ ਸਾਹਿਬ ਗਏ ਸਨ ਉਹਨਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਤੋਂ 3 ਕਿਲੋਮੀਟਰ ਦੂਰੀ ਤੇ ਇਕੱਠੇ ਕਰ ਦਿੱਤਾ ਗਿਆ। ਲੋਕਾਂ ਨੂੰ ਇਹ ਕਿਹਾ ਗਿਆ ਕਿ ਜੇ ਕੋਈ ਅੱਗੇ ਜਾਵੇਗਾ ਤਾਂ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।