ਚੰਡੀਗੜ੍ਹ: ਹੁਣ ਔਰਤਾਂ ਵੀ ਪਹਿਨਣਗੀਆਂ ਹੈਲਮਟ ਪਰ ਦਰਸਤਾਰਧਾਰੀ ਔਰਤਾਂ ਨੂੰ ਮਿਲੀ ਛੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਹੁਣ ਦੋ ਪਹੀਆ ਵਾਹਨ ਚਲਾਉਂਦਿਆ ਸਮੇਂ ਔਰਤਾਂ ਵੀ ਹੈਲਮੇਟ ਪਹਿਨਿਆ ਕਰਨਗੀਆਂ ਪਰ ਉਥੇ ਹੀ ਪ੍ਰਸ਼ਾਸਨ ਵਲੋ

sikh women

ਚੰਡੀਗੜ੍ਹ:  ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਹੁਣ ਦੋ ਪਹੀਆ ਵਾਹਨ ਚਲਾਉਂਦਿਆ ਸਮੇਂ ਔਰਤਾਂ ਵੀ ਹੈਲਮੇਟ ਪਹਿਨਿਆ ਕਰਨਗੀਆਂ ਪਰ ਉਥੇ ਹੀ ਪ੍ਰਸ਼ਾਸਨ ਵਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਕੇ ਦਸਤਾਰਧਾਰੀ ਔਰਤਾਂ ਬਿਨਾ ਹੈਲਮੇਟ ਦੇ ਵਾਹਨ ਚਲਾ ਸਕਦੀਆਂ ਹਨ। ਪਹਿਲਾ ਜਿਥੇ ਮਰਦਾ ਲਈ ਇਹ ਕਾਨੂੰਨ ਬਣਾਇਆ ਗਿਆ ਸੀ ਅੱਜ ਔਰਤਾਂ ਲਈ ਵੀ ਹੋ ਗਿਆ ਹੈ। ਲੋਕਾਂ ਦੁਆਰਾ ਇਸ ਫੈਸਲੇ ਦੀ ਕਾਫੀ ਤਾਰੀਫ ਕੀਤੀ ਗਈ ਹੈ। ਦਸ ਦੇਈਏ ਕਿ ਪਿਛਲੇ ਸਮੇਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਮੋਟਰ ਵਹੀਕਲ ਰੂਲਜ਼-1990 ‘ਚ ਸੋਧ ਕਰਨ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ।ਇਸ ਫੈਸਲੇ ਸਬੰਧੀ ਪ੍ਰਸਾਸਨ ਨੇ ਕਰੜੇ ਨਿਯਮਾਂ ਦੀ ਪਾਲਣਾ ਵੀ ਕੀਤੀ ਹੈ।

ਹੁਣ ਚੰਡੀਗੜਬ ਪ੍ਰਸ਼ਾਸਨ ਵੱਲੋਂ ਇਹਨਾਂ ਰੂਲਾਂ ਵਿੱਚ  ਸੋਧ ਕਰਕੇ ਔਰਤਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਕਰ ਦਿੱਤਾ।ਹਾਲਾਂਕਿ ਇਸ ਸੋਧ ਤਹਿਤ ਕੇਸਕੀ ਸਜਾਉਣ ਵਾਲੀਆਂ ਦਸਤਾਰਧਾਰੀ ਔਰਤਾਂ ਨੂੰ ਹੈਲਮੇਟ ਤੋਂ ਛੋਟ ਮਿਲ ਚੁੱਕੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਲੋਕ ਸੜਕੀ ਦੁਰਘਟਨਾਵਾਂ ਤੋਂ ਵੀ ਕਾਫੀ ਹੱਦ ਤਕ ਬਚ ਸਕਦੇ ਹਨ। ਇਸ ਦੌਰਾਨ ਲੋਕਾਂ ਨੂੰ ਪ੍ਰਸ਼ਾਸਨ ਦਾ ਫੈਸਲਾ ਵਧੀਆ ਲੱਗਿਆ ਹੈ। ਲੋਕ ਇਸ ਫੈਸਲੇ ਕਾਫੀ ਹੱਦ ਤਕ ਖੁਸ਼ ਹਨ। ਲੋਕਾਂ ਦਾ ਮੰਨਣਾ ਹੈ ਇਸ ਨਾਲ ਆਵਾਜਾਈ ਤੇ ਵੀ ਕਾਫੀ ਸੁਧਰੇਗੀ।ਪਰ ਦੱਸਣਯੋਗ ਗੱਲ ਇਹ ਹੈ ਕਿ ਇਹ ਫੈਸਲਾ ਸਾਲ 2000 ਵਿਚ ਵੀ ਲਿਆ ਗਿਆ ਸੀ ਕਿ  ਔਰਤਾਂ ਲਈ ਹੈਲਮਟ ਜਰੂਰੀ ਹੈ

ਪਰ ਉਸ ਵੇਲੇ ਸਿੱਖ ਸੰਗਤਾਂ ਵੱਲੋਂ ਸੰਘਰਸ਼ ਛੇੜਨ ਦੇ ਕਾਰਨ ਪ੍ਰਸ਼ਾਸਨ ਨੂੰ ਇਹ ਫੈਸਲਾ ਵਾਪਿਸ ਲੈਣਾ ਪਿਆ ਸੀ। ਪਰ ਹੁਣ ਪ੍ਰਸ਼ਾਸਨ ਨੇ ਦਸਤਾਰਧਾਰੀ ਔਰਤਾਂ ਨੂੰ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਹੈ।  ਪ੍ਰਸ਼ਾਸਨ ਨੇ ਇਸ ਫੈਸਲੇ ਤੋਂ ਪਹਿਲਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ  ਕੇਵਲ ਉਹਨਾਂ ਔਰਤਾਂ ਨੂੰ ਹੀ ਛੋਟ ਮਿਲੇਗੀ ਜਿਹਨਾਂ ਦੇ ਦਸਤਾਰ ਜਾ ਕੇਸਕੀ ਸਜਾਈ ਹਵੇਗੀ। ਤੇ ਬਾਕੀ ਸਾਰੀਆਂ ਔਰਤਾਂ ਨੂੰ ਹੈਲਮਟ ਪਾਉਣ ਦੀ ਆਗਿਆ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੈਲਮਟ ਨਹੀਂ ਪਹਿਨਦੇ ਤਾ ਉਹਨਾਂ ਦੇ ਚਲਾਨ ਵੀ ਹੋ ਸਕਦੇ ਹਨ।