6ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀ ਕਰ ਲੈਣ ਤਿਆਰੀ, ਹੁਣ ਹੋਵੇਗੀ ਆਨਲਾਈਨ ਪ੍ਰੀਖਿਆ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਵਿਚਕਾਰ ਸਕੂਲ ਬੰਦ ਹਨ, ਜਿਸ ਕਾਰਨ ਬੱਚਿਆਂ ਦੀ..........

students

ਪੰਜਾਬ : ਦੇਸ਼ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਵਿਚਕਾਰ ਸਕੂਲ ਬੰਦ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਰੋਕ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਸਮੇਂ ਸਮੇਂ ਤੇ, ਬਹੁਤ ਸਾਰੇ ਰਾਜਾਂ ਨੇ ਸਕੂਲ ਖੋਲ੍ਹਣ ਦਾ ਐਲਾਨ ਵੀ ਕੀਤਾ।

ਹਾਲਾਂਕਿ, ਬਾਅਦ ਵਿੱਚ ਉਹਨਾਂ ਨੂੰ ਕੋਵਿਡ -19 ਦੇ ਖਤਰੇ ਕਾਰਨ ਆਪਣਾ ਫੈਸਲਾ ਬਦਲਣਾ ਪਿਆ। ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਨੂੰ ਬਿਨ੍ਹਾਂ ਪ੍ਰੀਖਿਆ ਦੇ ਪ੍ਰਮੋਟ ਕਰਨ ਦਾ ਫੈਸਲਾ ਲਿਆ ਹੈ।

ਇਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਆਨਲਾਈਨ ਅਸੈਸਮੈਂਟ ਟੈਸਟ ਲਵੇਗਾ। ਜਿਸ ਦੀ ਡੇਟਸ਼ੀਟ ਵੀ ਵਿਭਾਗ ਨੇ ਜਾਰੀ ਕੀਤੀ ਹੈ।

ਵਿਭਾਗ ਨੇ ਦੱਸਿਆ ਕਿ ਉਹ ਬੱਚਿਆਂ ਦੇ ਵਟਸਐਪ ਗਰੁੱਪਾਂ ਤੇ ਪ੍ਰਸ਼ਨ ਪੱਤਰ ਸਾਂਝਾਂ ਕਰੇਗਾ ਅਤੇ ਬੱਚੇ ਇਸਦੀ ਉੱਤਰ ਸ਼ੀਟ ਨੂੰ  ਗਰੁੱਪ ਵਿੱਚ ਹੀ ਸਾਂਝਾਂ ਕਰਨਗੇ।

ਇਨ੍ਹਾਂ ਦੇ ਨੰਬਰ ਪੱਕੇ ਪੇਪਰ ਵਿੱਚ ਜੋੜੇ ਜਾਣਗੇ। ਇਹ ਟੈਸਟ 13ਜੁਲਾਈ ਤੋਂ ਲੈ ਕੇ 18 ਜੁਲਾਈ ਤੱਕ ਚੱਲੇਗਾ। ਇਸ  ਟੈਸਟ ਨੂੰ ਚੈੱਕ ਕਰਨ ਲਈ ਅਧਿਆਪਕ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ