ਪੰਜਾਬ ਵੱਧ ਰਿਹਾ ਕਰੋਨਾ ਦਾ ਕਹਿਰ, ਲੁਧਿਆਣਾ ਜੇਲ੍ਹ 'ਚੋ 26 ਕੈਦੀ ਨਿਕਲੇ ਕਰੋਨਾ ਪੌਜਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਤਹਿਤ ਐਤਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚੋਂ ਵੀ 26 ਕੈਦੀ ਕਰੋਨਾ ਪੌਜਟਿਵ ਪਾਏ ਗਏ ਹਨ

Covid19

ਲੁਧਿਆਣਾ : ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਤਹਿਤ ਐਤਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚੋਂ ਵੀ 26 ਕੈਦੀ ਕਰੋਨਾ ਪੌਜਟਿਵ ਪਾਏ ਗਏ ਹਨ। ਇਸ ਗੱਲ ਦੀ ਪੁਸ਼ਟੀ ਲੁਧਿਆਣਾ ਦੇ ਮੁੱਖ ਮੈਡੀਕਲ ਅਫ਼ਸਰ ਰਾਜੇਸ਼ ਕੁਮਾਰ ਬੱਗਾ ਵੱਲੋਂ ਕੀਤੀ ਗਈ ਹੈ। ਇਨ੍ਹਾਂ ਕੈਦੀਆਂ ਵਿਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ 32 ਕੈਦੀਆਂ ਨੂੰ ਜੇਲ ਦੇ ਅੰਦਰ ਹੀ ਇਕ ਵੱਖਰੀ ਬੈਰਕ ਵਿਚ ਤਬਦੀਲ ਕੀਤਾ ਗਿਆ ਹੈ,

ਤਾਂ ਜੋ ਦੂਜੇ ਕੈਦੀ ਇਸ ਲਾਗ ਦਾ ਸ਼ਿਕਾਰ ਨਾ ਹੋ ਸਕਣ। ਦੱਸ ਦੱਈਏ ਕਿ 9 ਜੂਨ ਨੂੰ ਕੈਦੀਆਂ ਨੂੰ ਵਿਸ਼ੇਸ ਕਰੋਨਾ ਜੇਲ੍ਹ ਤੋਂ ਲੁਧਿਆਣਾ ਦੀ ਸੈਂਟਰਲ ਜੇਲ ਵਿਚ ਤਬਦੀਲ ਕੀਤੀ ਗਿਆ ਸੀ। ਜਿੱਥੇ ਹੋਈ ਕਰੋਨਾ ਜਾਂਚ ਵਿਚ ਉਹ ਪੌਜਟਿਵ ਪਾਏ ਗਏ। ਉਧਰ ਲੁਧਿਆਣਾ ਜੇਲ ਦ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ 32 ਕੈਦੀਆਂ ਨੇ ਬ੍ਰੋਸਟਲ ਜੇਲ੍ਹ ਵਿਚ ਕੁਆਰੰਟੀਨ ਪੀਰੀਅਡ ਪੂਰਾ ਕੀਤਾ ਸੀ।

ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਵਿਚ ਲਿਆਂਦਾ ਗਿਆ ਸੀ। ਇੱਥੇ ਆਉਂਣ ਤੋਂ ਬਾਅਦ ਉਨ੍ਹਾਂ ਦਾ ਟੈਸਟ ਨੈਗਟਿਵ ਆਇਆ ਸੀ, ਪਰ ਹੁਣ ਦੁਬਾਰਾ ਕੀਤੇ ਟੈਸਟਾਂ ਵਿਚ ਇਹ ਫਿਰ ਤੋਂ ਪੌਜਟਿਵ ਪਾਏ ਗਏ। ਨਾਲ ਹੀ ਉਨ੍ਹਾਂ ਦੱਸਿਆ ਕਿ ਕੈਦੀਆਂ ਨੂੰ 14 ਦਿਨਾਂ ਤੋਂ ਅਲੱਗ ਕਰਕੇ ਰੱਖਿਆ ਗਿਆ ਹੈ। ਉਧਰ ਸਤਰਾਂ ਦਾ ਕਹਿਣਾ ਹੈ ਕਿ ਕਰੋਨਾ ਮਹਾਂਮਾਰੀ ਫੈਲਣ ਤੋ ਬਾਅਦ ਵਿਭਾਗ ਨੇ ਕਰੋਨਾ ਜੇਲ੍ਹ ਨੂੰ ਵਿਸ਼ੇਸ਼ ਤੌਰ ਤ ਨਿਸ਼ਾਨਬੱਧ ਕੀਤਾ ਸੀ।

ਨਵੇਂ ਕੈਦੀਆਂ ਨੂੰ 14 ਦਿਨ ਲੁਧਿਆਣਾ, ਬਠਿੰਡਾ, ਬਰਨਾਲਾ ਅਤੇ ਪੱਟੀ ਦੀਆਂ ਕੋਵਿਡ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ। ਫਿਰ ਕੋਵਿਡ ਟੈਸਟ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਆਮ ਜੇਲ੍ਹਾਂ ‘ਚ ਤਬਦੀਲ ਕਰ ਦਿੱਤਾ ਜਾਂਦਾ ਹੈ। ਗ਼ੈਰ-ਕੋਵਿਡ ਜੇਲ੍ਹਾਂ ਵਿੱਚ ਲਿਆਂਦੇ ਕੈਦੀਆਂ ਦਾ 14 ਦਿਨਾਂ ਬਾਅਦ ਦੂਜਾ ਟੈਸਟ ਕਰਾਇਆ ਜਾਂਦਾ। ਪਿਛਲੇ ਮਹੀਨੇ 45 ਕੈਦੀਆਂ ਨੂੰ ਲੁਧਿਆਣਾ ਦੀ ਕੋਵਿਡ ਜੇਲ੍ਹ ਵਿੱਚ ਲਿਆਂਦਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।