ਫਿਲੌਰ 'ਚ ਵਾਪਰਿਆ ਭਿਆਨਕ ਹਾਦਸਾ, ਉਜੜੀਆ ਖੁਸ਼ੀਆਂ, ਨਵੇਂ ਵਿਆਹੇ ਜੋੜੇ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੜਕੀ ਦੇ ਹੱਥਾਂ ਤੋਂ ਵਿਆਹ ਦੀ ਮਹਿੰਦੀ ਦਾ ਰੰਗ ਵੀ ਨਹੀਂ ਸੀ ਪਿਆ ਫਿੱਕਾ

Terrible accident in Phillaur, ruined happiness, death of newly married couple

ਫ਼ਿਲੌਰ (ਬਰਨਾਲਾ, ਕੰਦੋਵਾਲੀਆ) : ਇਕ ਸੜਕ ਹਾਦਸੇ ਦੌਰਾਨ ਨਵੇਂ ਵਿਆਹੇ ਜੋੜੇ ਦੀ ਸੜਕ ਹਾਦਸੇ (Terrible accident in Phillaur)  ਵਿਚ ਮੌਤ ਹੋਣ ਦੀ ਦੁਖ਼ਦਾਇਕ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਹੱਥਾਂ ਤੋਂ ਵਿਆਹ ਦੀ ਮਹਿੰਦੀ ਦਾ ਰੰਗ ਹਾਲੇ ਫਿੱਕਾ ਵੀ ਨਹੀਂ ਪਿਆ ਸੀ ਕਿ ਨਵੇਂ ਵਿਆਹੇ ਪਤੀ-ਪਤਨੀ (Death of newly married couple) ਦੀ ਬੀਤੇ ਦਿਨ ਸੜਕ ਹਾਦਸੇ ’ਚ ਜਾਨ ਚਲੀ ਗਈ।

 

 ਇਹ ਵੀ ਪੜ੍ਹੋ:  Mountain Trekking ਕਰਨ ਗਈਆਂ ਦੋ ਸਹੇਲੀਆਂ ਦੀ ਬਰਫ਼ ਨਾਲ ਜੰਮਣ ਕਾਰਨ ਹੋਈ ਮੌਤ

 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਈਵੇ ਪੈਟਰੋਲੀਅਮ ਗੁਰਾਇਆ ਦੇ ਏ.ਐਸ.ਆਈ. ਜਰਨੈਲ ਸਿੰਘ ਅਤੇ ਏ.ਐਸ.ਆਈ. ਪਰਮਜੀਤ ਸਿੰਘ ਨੇ ਦਸਿਆ ਕਿ ਪਿੰਡ ਰਾਮਗੜ੍ਹ ਬਾਈਪਾਸ ਨਜ਼ਦੀਕ ਪੁਲ ’ਤੇ ਸਕੂਟਰੀ ’ਤੇ ਪਤੀ-ਪਤਨੀ (Death of newly married couple) ਲੁਧਿਆਣਾ ਤੋਂ ਜਲੰਧਰ ਵਲ ਨੂੰ ਜਾ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ।

 

ਇਹ ਵੀ ਪੜ੍ਹੋ: ਮਾਨਸੂਨ : 10 ਜੁਲਾਈ ਤਕ ਉੱਤਰ ਭਾਰਤ ਦੇ ਬਾਕੀ ਹਿਸਿਆਂ ਵਿਚ ਪਹੁੰਚੇਗਾ : ਮੌਸਮ ਵਿਭਾਗ

ਜਿਸ ਦੌਰਾਨ ਪਤੀ ਵਿਜੈ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਟਿੱਬਾ ਰੋਡ ਲੁਧਿਆਣਾ ਦੀ ਮੌਕੇ ’ਤੇ ਮੌਤ (Death of newly married couple)ਹੋ ਗਈ ਅਤੇ ਉਸ ਦੀ ਪਤਨੀ ਗੀਤਾ ਰਾਣੀ ਪਤਨੀ ਵਿਜੈ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਗਿਆ।

ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮੌਕੇ ’ਤੇ ਆਸ-ਪਾਸ ਦੇ ਲੋਕਾਂ ਨੇ ਦਸਿਆ ਕਿ ਪਤੀ ਪਤਨੀ ਦੋਵੇਂ ਸਕੂਟਰੀ ਤੇ ਜਾ ਰਹੇ ਸਨ ਕਿ ਸਕੂਟਰੀ ਸਲਿਪ ਹੋ ਗਈ ਜਿਸ ਨਾਲ ਉਹ ਦੋਵੇਂ ਡਿਗ ਪਏ ਅਤੇ ਉਨ੍ਹਾਂ ਨੂੰ ਕੋਈ ਅਣਪਛਾਤਾ ਵਾਹਨ ਕੁਚਲ ਕੇ ਚਲਾ (Death of newly married couple) ਗਿਆ।