MP ਗੁਰਜੀਤ ਔਜਲਾ ਨੇ ਕੀਤਾ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬਣ ਰਹੇ ਕੈਂਸਰ ਹਸਪਤਾਲ ਅਤੇ ਰੇਡੀਉਲੋਜੀ ਵਿਭਾਗ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ

Punjab News

ਅੰਮ੍ਰਿਤਸਰ : ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬਣ ਰਹੇ ਕੈਂਸਰ ਹਸਪਤਾਲ ਅਤੇ ਰੇਡੀਉਲੋਜੀ ਵਿਭਾਗ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਦਰਪੇਸ਼ ਸੁਣੀਆਂ।

ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ ਮਾਮਲਾ:  ਅਦਾਲਤ ਨੇ ਰਿਕਾਰਡ ਇੰਚਾਰਜ ਨੂੰ ਜਾਰੀ ਕੀਤਾ ਨੋਟਿਸ 

ਸਾਂਸਦ ਔਜਲਾ ਨੇ ਦਸਿਆ ਕਿ ਇਸ ਬਾਰੇ ਪੂਰੀ ਰੀਪੋਰਟ ਕੇਂਦਰੀ ਅਤੇ ਸੂਬੇ ਦੇ ਮਹਿਕਮਿਆਂ ਨੂੰ ਭੇਜੀ ਜਾਵੇਗੀ। ਕੁੱਝ ਮੁਸ਼ਕਲਾਂ ਦੇ ਹੱਲ ਲਈ ਡੀ.ਸੀ. ਅੰਮ੍ਰਿਤਸਰ, ਪਬਲਿਕ ਹੈਲਥ ਅਤੇ ਸੈਨੀਟੇਸ਼ਨ ਅਤੇ ਸੰਬਧਿਤ ਅਦਾਰਿਆਂ ਨਾਲ ਇਕ ਮੀਟਿੰਗ ਅਗਲੇ ਹਫ਼ਤੇ ਵਿਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੁੱਕੇ ਪਰਸ਼ਾਦਿਆਂ ਵਿਚ ਘਪਲੇ ਦਾ ਮਾਮਲਾ:  ਮੁਅੱਤਲ ਮੁਲਾਜ਼ਮਾਂ ਦੇ ਬਾਗ਼ੀ ਸੁਰ

ਉਨ੍ਹਾਂ ਕਿਹਾ ਕਿ ਆਯੂਸ਼ ਸਿਹਤ ਬੀਮਾ ਸਕੀਮ ਦੇ ਰੁਕੇ ਫ਼ੰਡਾਂ ਕਾਰਨ ਮਰੀਜ਼ਾਂ ਨੂੰ ਇਲਾਜ ਕਰਵਾਉਣ ਵਿਚ ਆ ਰਹੀ ਤੰਗੀ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਤਰੁਤ ਹੱਲ ਦੀ ਮੰਗ ਕੀਤੀ ਹੈ। ਇਸ ਮੌਕੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਰਾਜੀਵ ਦੇਵਗਨ, ਮੈਡੀਕਲ ਸੁਪਡੈਂਟ ਅਤੇ ਹੋਰ ਪ੍ਰਬੰਧਕ ਮੌਜੂਦ ਸਨ।