ਉਚੇਰੀ ਸਿਖਿਆ ਮੰਤਰੀ ਵਲੋਂ ਕਾਲਜ ਦਾ ਅਚਨਚੇਤ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਉਚੇਰੀ ਸਿਖਿਆ ਅਤੇ ਜਲ ਸਰੋਤ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਵਲੋਂ ਅਪਣੇ ਕੀਤੇ ਅਚਨਚੇਤ ਦੌਰੇ ਦੌਰਾਨ ਸਥਾਨਕ ਇਤਿਹਾਸਕ ਸਰਕਾਰੀ ਕਾਲਜ...........

Bibi Razia Sultana Talking with Officer

ਮਾਲੇਰਕੋਟਲਾ : ਪੰਜਾਬ ਦੀ ਉਚੇਰੀ ਸਿਖਿਆ ਅਤੇ ਜਲ ਸਰੋਤ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਵਲੋਂ ਅਪਣੇ ਕੀਤੇ ਅਚਨਚੇਤ ਦੌਰੇ ਦੌਰਾਨ ਸਥਾਨਕ ਇਤਿਹਾਸਕ ਸਰਕਾਰੀ ਕਾਲਜ  ਦੀ ਸਫ਼ਾਈ ਵਿਵਸਥਾ ਅਤੇ ਪਾਰਕਾਂ ਦੀ ਹਾਲਤ ਵੇਖ ਕੇ ਬੁਰੀ ਤਰ੍ਹਾਂ ਖ਼ਫ਼ਾ ਹੋ ਗਏ। ਉਨ੍ਹਾਂ ਉਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਕਾਲਜ ਪ੍ਰਬੰਧਕਾਂ ਤੇ ਮਾਲੀਆਂ ਸਵੀਪਰਾਂ ਦੀ ਖ਼ੂਬ ਕਲਾਸ ਲਗਾਈ। ਉਨਾਂ ਕਿਹਾ ਕਿ ਅਪਣੇ ਕੰਮ ਪ੍ਰਤਿ ਕਿਸੇ ਮੁਲਾਜ਼ਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਬੀਬੀ ਰਜ਼ੀਆ ਦੇ ਨਾਲ ਇਸ ਮੌਕੇ ਉਚੇਰੀ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਸਥਾਨਕ ਉਚ ਅਧਿਕਾਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਉੱਚ ਅਧਿਕਾਰੀਆਂ ਸਮੇਤ ਕਾਲਜ ਦੇ ਵੱਖ ਵੱਖ ਬਲਾਕਾਂ ਅਤੇ ਪਾਰਕਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਾਲਜ ਅੰਦਰ ਵਿਦਿਆਰਥੀਆਂ ਲਈ ਪੀਣ ਵਾਲੇ ਸ਼ੁੱਧ ਪਾਣੀ, ਬਾਥਰੂਮਾਂ ਅਤੇ ਹੋਰ ਵਿਦਿਅਕ ਸਹੂਲਤਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਬੀਬੀ ਰਜ਼ੀਆ ਸੁਲਤਾਨਾ ਨੇ ਦੱਸਿਆ । 

ਕਿ ਰਿਆਸਤੀ ਸਹਿਰ ਮਲੇਰਕੋਟਲਾ ਦੇ ਇਸ ਇਤਿਹਾਸਕ ਸਰਕਾਰੀ ਕਾਲਜ ਨੂੰ ਪੰਜਾਬ ਦਾ ਸਭ ਤੋਂ ਉੱਤਮ ਦਰਜੇ ਦਾ ਕਾਲਜ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ 5 ਕਰੋੜ 26 ਲੱਖ ਰੁਪਏ ਨਾਲ ਆਡੀਟੋਰੀਅਮ , 2 ਕਰੋੜ 85 ਲੱਖ ਰੁਪਏ ਨਾਲ ਸਾਇਕਲ ਤੇ ਕਾਰ ਪਾਰਕਿੰਗ ਸਟੈਂਡ, 1 ਕਰੋੜ 32 ਲੱਖ ਰੁਪਏ ਨਾਲ  ਕਾਲਜ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਕੰਟੀਨ ਬਣਾਈ ਜਾਵੇਗੀ ।ਬੀਬੀ ਰਜ਼ੀਆ ਨੇ ਦੱਸਿਆ ਕਿ ਇੱਥੇ 1 ਕਰੋੜ 12 ਲੱਖ 58 ਹਜਾਰ ਰੁਪਏ ਨਾਲ ਅਤਿ ਅਧੁਨਿਕ ਸਹੂਲਤਾਂ ਵਾਲਾ ਪਵੇਲੀਅਨ ਤੇ ਡਰੈਸਿੰਗ ਰੂਮ ਉਸਾਰਿਆ ਜਾਵੇਗਾ। 

ਜਦ ਕਿ ਕਾਲਜ ਵਿੱਚ 65 ਲੱਖ 55 ਹਜਾਰ ਰੁਪਏ ਨਾਲ ਰੈਸਲਿੰਗ ਟਰੇਨਿੰਗ ਹਾਲ ਉਸਾਰਨ ਦਾ ਫੈਸਲਾ ਕੀਤਾ ਗਿਆ ਹੈ। ਕਾਲਜ ਦੀ ਪੁਰਾਣੀ ਇਤਿਹਾਸਕ ਦਿੱਖ ਨੂੰ ਪੁਨਰ ਸੁਰਜੀਤ ਕਰਨ ਲਈ ਕਾਲਜ ਦੀਆਂ ਸੜਕਾਂ ਅਤੇ ਫਰਸ਼ਾਂ ਉਪਰ  1 ਕਰੋੜ 10 ਲੱਖ 21 ਹਜਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਮਲੇਰਕੋਟਲਾ ਅੰਦਰ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਭਰੀਆਂ ਜਾਣਗੀਆਂ। ਇਸ ਤੋਂ ਬਾਅਦ ਉੁਨ੍ਹਾਂ ਕਾਲਜ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਕਾਲਜ ਅੰਦਰ ਹੋਣ ਵਾਲੇ ਨਿਰਮਾਣ ਕਾਰਜਾਂ ਸਬੰਧੀ ਮੀਟਿੰਗ ਕੀਤੀ।