''ਸਵਾਲ ਉਠਾਉਣ ਵਾਲਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪੀਪੀ ਗੋਲਡੀ ਦਾ ਸਾਥੀ ਸਚਿਨ''

ਏਜੰਸੀ

ਖ਼ਬਰਾਂ, ਪੰਜਾਬ

ਦਸ ਦਈਏ ਕਿ ਪੀਪੀ ਗੋਲਡੀ, ਪੁਨੀਤ ਤੇ ਅਨਮੋਲ ਕਵਾਤਰਾ...

Goldy PP Puneet PP Baghel Singh America Nri Punjab India

ਚੰਡੀਗੜ੍ਹ: ਪੀਪੀ ਗੋਲਡੀ ਅਤੇ ਪੀਪੀ ਪੁਨੀਤ ਨੂੰ ਮਹਿੰਗੀਆਂ ਲਗਜ਼ਰੀ ਗੱਡੀਆਂ ਦੇਣ ਵਾਲੇ ਸਚਿਨ ਨੇ ਭਾਵੇਂ ਇਕ ਇੰਟਰਵਿਊ ਜ਼ਰੀਏ ਉੱਠ ਰਹੇ ਸਵਾਲਾਂ ਤੇ ਸਫ਼ਾਈ ਪੇਸ਼ ਕੀਤੀ ਹੈ ਪਰ ਇਕ ਐਨਆਰਆਈ ਨੇ ਸਚਿਨ ਦੀ ਸਫ਼ਾਈ ਤੇ ਸਵਾਲ ਉਠਾਉਂਦਿਆਂ ਕਿ ਕੋਈ ਸਿਮ ਕਾਰਡਾਂ ਦੀ ਦੁਕਾਨ ਕਰਨ ਵਾਲਾ ਮਹਿੰਗੀਆਂ ਲਗਜ਼ਰੀ ਗੱਡੀਆਂ ਨਹੀਂ ਖਰੀਦ ਸਕਦਾ ਅਤੇ ਨਾ ਹੀ ਕਿਸੇ ਦੇ ਵਕੀਲ ਭਰਾ ਕਿਸੇ ਨੂੰ ਇੰਨੀਆਂ ਮਹਿੰਗੀਆਂ ਗੱਡੀਆਂ ਦਿੰਦੇ ਹਨ।

ਐਨਆਰਆਈ ਨੇ ਆਖਿਆ ਕਿ ਸਚਿਨ ਜਵਾਬ ਦੇਣ ਦੀ ਬਜਾਏ ਉਹਨਾਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਇਹ ਗੱਡੀਆਂ ਉਹਨਾਂ ਕੋਲ ਉਦੋਂ ਹੀ ਕਿਉਂ ਆਈਆਂ ਜਦੋਂ ਤੋਂ ਉਹ ਗੋਲਡੀ ਤੇ ਪੁਨੀਤ ਨਾਲ ਜੁੜੇ ਸਨ। ਸਮਾਜ ਸੇਵੀਆਂ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਵਿਰੋਧੀਆਂ ਅਤੇ ਹੋਰ ਕਈ ਲੋਕਾਂ ਵੱਲੋਂ ਉਹਨਾਂ ਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਹਨ।

ਦਸ ਦਈਏ ਕਿ ਪੀਪੀ ਗੋਲਡੀ, ਪੁਨੀਤ ਤੇ ਅਨਮੋਲ ਕਵਾਤਰਾ ਵੱਲੋਂ ਪੰਜਾਬ ਵਿਚ ਵੱਡੇ ਪੱਧਰ ਤੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਉਹਨਾਂ ਵੱਲੋਂ ਐਨਜੀਓ ਵੀ ਖੋਲ੍ਹੀਆਂ ਗਈਆਂ ਹਨ ਪਰ ਇਹਨਾਂ ਐਨਜੀਓ ਤੇ ਉਹਨਾਂ ਵੱਲੋਂ ਕੀਤੀ ਜਾ ਰਹੀ ਸੇਵਾ ਤੇ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਉਹ ਸੱਚੇ ਹਨ ਤਾਂ ਉਹ ਸਾਰਿਆਂ ਦੇ ਸਾਹਮਣੇ ਆ ਕੇ ਪੂਰਾ ਹਿਸਾਬ-ਕਿਤਾਬ ਦੇਣ। ਇਕ NRI ਬਘੇਲ ਸਿੰਘ ਨੇ ਲਾਇਵ ਹੋ ਕੇ ਵੱਡੇ ਖੁਲਾਸੇ ਕੀਤੇ ਹਨ।

ਉਹਨਾਂ ਦਾ ਕਹਿਣਾ ਹੈ ਇਹ NGO ਰਜਿਸਟਰਡ ਨਹੀਂ ਹੈ। ਇਹ NGO ਦੇ ਨਾਮ ਤੇ ਪੈਸੇ ਖਾਂਦੇ ਹਨ ਜਿਸ  ਦਾ ਮੁੱਦਾ ਚੁੱਕ ਸਾਬਕਾ SHO ਕ੍ਰਿਸ਼ਨ ਲਾਲ ਚੌਧਰੀ ਨੇ ਸਰਕਾਰ ਅੱਗੇ ਵੱਡੀ ਮੰਗ ਰੱਖ ਦਿਤੀ ਹੈ।  ਉਹਨਾਂ ਦਾ ਕਹਿਣਾ ਹੈ ਕੇ 2018 ਤੋਂ ਇਹ NGO ਕੰਮ ਕਰ ਰਹੀ ਹੈ। ਉਸ ਵੇਲੇ ਦੇ ਪੁਲਿਸ ਅਫ਼ਸਰ ਤੇ ਵੀ ਮੁਕੱਦਮਾ ਹੋਣਾ ਚਾਹੀਦਾ ਹੈ ਜਿਸ ਨੇ ਇਹਨਾਂ  ਨੂੰ ਆਜ਼ਾਦੀ ਦਿੱਤੀ ਕਿ ਉਹ ਬਿਨਾਂ ਰਜਿਸਟ੍ਰੇਸ਼ਨ ਦੇ ਇਹ NGO ਚਲਾ ਸਕਣ।

ਸਾਬਕਾ SHO ਕ੍ਰਿਸ਼ਨ ਲਾਲ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਇਹ ਐਨਜੀਓ ਰਜਿਸਟਰਡ ਕਿਉਂ ਨਹੀਂ ਕਰਵਾਈ? ਜਦੋਂ ਦੀ ਐਨਜੀਓ ਚਲ ਰਹੀ ਹੈ ਉਦੋਂ ਤੋਂ ਇਸ ਦਾ ਹਿਸਾਬ-ਕਿਤਾਬ ਕਿਸ ਕੋਲ ਹੈ ਇਸ ਬਾਰੇ ਵੀ ਕੋਈ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ।

ਪਿਛਲੇ ਦਿਨਾਂ ਵਿਚ ਵੀ ਐਸਐਚਓ ਨੇ ਪੁਨੀਤ, ਗੋਲਡੀ ਤੇ ਅਨਮੋਲ ਕਵਾਤਰਾ ਤੇ ਕਈ ਸਵਾਲ ਖੜ੍ਹੇ ਕੀਤੇ ਸਨ। ਉਹਨਾਂ ਕਿਹਾ ਸੀ ਕਿ ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।