ਡਾਇਮੰਡ ਰਿੰਗ ਨਾ ਮਿਲਣ ’ਤੇ ਮੁੰਡੇ ਵਾਲਿਆਂ ਨੇ ਕੁੜੀ ਦੇ ਪਰਿਵਾਰ ਨਾਲ ਕੀਤੀ ਕੁੱਟਮਾਰ, ਤੋੜਿਆ ਰਿਸ਼ਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੜਕੀ ਨਾਲ ਵੀ ਕੀਤੀ ਕੁੱਟਮਾਰ

photo

 

 ਜਲੰਧਰ ( ਸੋਮਾ ਹੰਸ) ਜਲੰਧਰ ਦੇ ਰਾਮਾ ਮੰਡੀ ਦੇ ਇੱਕ ਹੋਟਲ ਵਿੱਚ ਰਿੰਗ ਸੈਰੇਮਨੀ ( Ring Ceremony)  ਵਾਲੇ ਦਿਨ ਜੰਮ ਕੇ ਹੰਗਾਮਾ ਹੋਇਆ। ਦਰਅਸਲ ਮੁੰਡੇ ਵਾਲਿਆਂ ਨੇ ਕੁੜੀ ਦੇ ਪਰਿਵਾਰ ਵੱਲੋਂ  ਡਾਇਮੰਡ ਰਿੰਗ ( Diamond ring)   ਹੋਰ ਗਹਿਣਿਆਂ ਦੀ ਮੰਗ ਕੀਤੀ ਸੀ ਪਰ ਕੁੜੀ ਵਾਲੇ ਦੇਣ ਵਿਚ ਅਸਮਰੱਥ ਸਨ।  

ਹੋਰ ਵੀ ਪੜ੍ਹੋ: ਛੁੱਟੀਆਂ ਮਨਾਉਣ ਰਿਸ਼ੀਕੇਸ਼ ਗਏ ਦੋ ਸੈਲਾਨੀਆਂ ਦੀ ਗੰਗਾ 'ਚ ਡੁੱਬਣ ਨਾਲ ਹਈ ਮੌਤ

 

ਮੁੰਡੇ ਵਾਲਿਆਂ ਨੇ ਡਾਇਮੰਡ ਰਿੰਗ ( Diamond ring) ਨਾ ਮਿਲਣ ਦੀ ਸੂਰਤ ਵਿਚ ਰਿਸ਼ਤਾ ਤੋੜ ਦਿੱਤਾ ਅਤੇ ਲੜਕੀ ਦੇ ਪਰਿਵਾਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੜਕਿਆਂ ਨੇ ਲੜਕੀ ਦੀ ਕੁੱਟਮਾਰ ਵੀ ਕੀਤੀ। ਕੁੜੀ ਵਾਲਿਆਂ ਦਾ ਦੋਸ਼ ਹੈ ਕਿ ਮੁੰਡੇ ਵਾਲਿਆਂ ਨੇ ਦੋ ਡਾਇਮੰਡ ਰਿੰਗਾਂ ( Diamond ring) ਮੰਗਣ ਦੇ ਨਾਲ-ਨਾਲ ਇਕ ਸੋਨੇ ਦਾ ਕੜਾ ਅਤੇ ਸੋਨੇ ਦੀਆਂ ਵਾਲੀਆਂ ਮੰਗੀਆਂ ਸਨ। 

 

ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਨੇ ਲੜਕੀ ਦੇ ਪੱਖ ਦਾ ਬਿਆਨ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਹੋਟਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਏ. ਐੱਸ. ਆਈ. ਗੁਰਦੀਪ ਚੰਦ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਮੁੰਡੇ ਦਾ ਰਾਮਾ ਮੰਡੀ ਦੀ ਰਹਿਣ ਵਾਲੀ ਕੁੜੀ ਨਾਲ ਰਿਸ਼ਤਾ ਹੋਣਾ ਤੈਅ ਹੋਇਆ ਸੀ। ਕੁੜੀ ਵਾਲਿਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁੰਡੇ ਵਾਲਿਆਂ ਵੱਲੋਂ ਡਾਇਮੰਡ ਰਿੰਗ ( Diamond ring) ਸਮੇਤ ਹੋਰ ਗਹਿਣਿਆਂ ਦੀ ਮੰਗ ਕਰਨ ਦਾ ਦੋਸ਼ ਲਾਇਆ।

 

 

ਉਨ੍ਹਾਂ ਮੁੰਡੇ ਵਾਲਿਆਂ ’ਤੇ ਕੁੜੀ ਨਾਲ ਕੁੱਟਮਾਰ ਕਰਨ ਦਾ ਵੀ ਦੋਸ਼ ਲਾਇਆ। ਦੂਜੇ ਪਾਸੇ ਮੁੰਡੇ ਵਾਲਿਆਂ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੁੜੀ ਵਾਲਿਆਂ ਕਾਰਨ ਹੀ ਮਾਹੌਲ ਖ਼ਰਾਬ ਹੋਇਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। 

 

ਹੋਰ ਵੀ ਪੜ੍ਹੋ: ਬਿੱਗ ਬੌਸ ਓਟੀਟੀ: ਘਰ ਤੋਂ ਬੇਘਰ ਹੋਏ ਅਕਸ਼ਰਾ ਸਿੰਘ ਅਤੇ ਮਿਲਿੰਦ ਗਾਬਾ