ਅਰਸ਼ਦੀਪ ਸਿੰਘ ਦੇ ਹੱਕ ’ਚ ਆਏ ਤਰੁਣ ਚੁੱਘ, ਨਫ਼ਰਤ ਫ਼ੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਅਰਸ਼ਦੀਪ ਸਿੰਘ ਪੰਜਾਬ ਦਾ ਉੱਭਰਦਾ ਸਿਤਾਰਾ ਹੈ। ਹਰ ਪੰਜਾਬੀ ਅਤੇ ਹਰ ਭਾਰਤੀ ਅਰਸ਼ਦੀਪ ਦੇ ਨਾਲ ਖੜ੍ਹਾ ਹੈ।

Tarun Chugh Supports Arshdeep Singh

 

ਚੰਡੀਗੜ੍ਹ: ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕ੍ਰਿਕੇਟਰ ਅਰਸ਼ਦੀਪ ਸਿੰਘ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਕੀਪੀਡੀਆ ਖ਼ਿਲਾਫ਼ ਕੇਂਦਰੀ ਸੂਚਨਾ ਮੰਤਰਾਲੇ ਦੀ ਕਾਰਵਾਈ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਸਮਾਜ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਅਰਸ਼ਦੀਪ ਸਿੰਘ ਪੰਜਾਬ ਦਾ ਉੱਭਰਦਾ ਸਿਤਾਰਾ ਹੈ। ਹਰ ਪੰਜਾਬੀ ਅਤੇ ਹਰ ਭਾਰਤੀ ਅਰਸ਼ਦੀਪ ਦੇ ਨਾਲ ਖੜ੍ਹਾ ਹੈ। ਇੱਕ ਕ੍ਰਿਕੇਟਰ ਵਜੋਂ ਉਸ ਦੀ ਕਾਰਗ਼ੁਜ਼ਾਰੀ ਦੀ ਦੇਸ਼ ਦੇ ਸਾਰੇ ਚੋਟੀ ਦੇ ਕ੍ਰਿਕੇਟਰਾਂ ਨੇ ਵੀ ਸ਼ਲਾਘਾ ਕੀਤੀ ਹੈ।

ਤਰੁਣ ਚੁੱਘ ਨੇ ਕਿਹਾ, "ਇਹ ਮੰਦਭਾਗਾ ਹੈ ਕਿ ਕੁਝ ਸ਼ਰਾਰਤੀ ਅਨਸਰ ਉਸ ਵਿਰੁੱਧ ਬੇਤੁਕੀਆਂ ਟਿੱਪਣੀਆਂ ਪੋਸਟ ਕਰਕੇ ਪੰਜਾਬ ਵਿਚ ਫ਼ਿਰਕੂ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੋਦੀ ਸਰਕਾਰ ਅਜਿਹੇ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।" ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਰਸ਼ਦੀਪ ਇਕ ਮਹਾਨ ਕ੍ਰਿਕੇਟਰ ਬਣ ਕੇ ਦੇਸ਼-ਦੁਨੀਆ ਦੇ ਖੇਡ ਜਗਤ ਦਾ ਵਡਮੁੱਲਾ ਹੀਰਾ ਬਣੇਗਾ।