ਨਾਜਾਇਜ਼ ਮਾਈਨਿੰਗ ਮਾਮਲੇ ’ਚ ਈ.ਡੀ. ਪਹੁੰਚੀ ਪੰਜਾਬ, ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ’ਚ ਛਾਪੇਮਾਰੀ

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮਾਂ ਨੇ ਗੈਰ-ਕਾਨੂੰਨੀ ਮਾਈਨਿੰਗ ਕਰਦੇ ਹੋਏ ਭਾਰੀ ਅਚੱਲ ਜਾਇਦਾਦ ਅਤੇ ਪੈਸਾ ਇਕੱਠਾ ਕੀਤਾ : ਈ.ਡੀ.

ED

ਚੰਡੀਗੜ੍ਹ : ਪੰਜਾਬ ’ਚ ਗੁਰੂਗ੍ਰਾਮ ਈ.ਡੀ. ਨੇ ਨਾਜਾਇਜ਼ ਮਾਈਨਿੰਗ ਮਾਮਲੇ ’ਚ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਲੁਧਿਆਣਾ, ਰੂਪਨਗਰ, ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ ਸਮੇਤ ਕਈ ਜ਼ਿਲ੍ਹਿਆਂ ਵਿਚ 44 ਅਚੱਲ ਜਾਇਦਾਦਾਂ ਜ਼ਬਤ ਕੀਤੀਆਂ ਹਨ। 

ਜਾਣਕਾਰੀ ਅਨੁਸਾਰ ਈ.ਡੀ. ਇਹ ਕਾਰਵਾਈ ਮੱਕੜ ਪਰਵਾਰ ਵਿਰੁਧ ਕੀਤੀ ਗਈ ਹੈ। ਇਨ੍ਹਾਂ ਵਿਚ ਕੁਲਦੀਪ ਸਿੰਘ ਮੱਕੜ, ਅੰਗਦ ਸਿੰਘ ਮੱਕੜ ਅਤੇ ਪੁਨੀਤ ਸਿੰਘ ਮੱਕੜ ਸ਼ਾਮਲ ਹਨ। ਈ.ਡੀ. ਨੇ ਉਨ੍ਹਾਂ ਦੀਆਂ ਕਾਰੋਬਾਰੀ ਕੰਪਨੀਆਂ ਉਤੇ ਕਾਰਵਾਈ ਕੀਤੀ ਹੈ। ਦਸਿਆ ਜਾ ਰਿਹਾ ਹੈ ਕਿ ਕੁਰਕ ਕੀਤੀਆਂ ਜਾਇਦਾਦਾਂ ਦੀ ਕੀਮਤ 30 ਕਰੋੜ ਦੇ ਕਰੀਬ ਹੈ। 

ਈ.ਡੀ. ਨੇ ਕਿਹਾ ਕਿ ਮੁਲਜ਼ਮਾਂ ਨੇ ਗੈਰ-ਕਾਨੂੰਨੀ ਮਾਈਨਿੰਗ ਕਰਦੇ ਹੋਏ ਭਾਰੀ ਅਚੱਲ ਜਾਇਦਾਦ ਅਤੇ ਪੈਸਾ ਇਕੱਠਾ ਕੀਤਾ ਹੈ। ਇਸ ਲਈ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕੀਤਾ ਜਾ ਰਿਹਾ ਹੈ ਤਾਂ ਜੋ ਜਾਂਚ ਆਸਾਨ ਹੋ ਸਕੇ। ਇੰਨਾ ਹੀ ਨਹੀਂ, ਹੁਣ ਤਕ ਇਹ ਮਾਮਲਾ ਈ.ਡੀ. ਦੇ ਸਾਹਮਣੇ ਆਇਆ ਹੈ। 150 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।