ਸੰਗਤਾਂ ਦੀ ਮਦਦ ਕਰੇਗਾ 'ਪ੍ਰਕਾਸ਼ ਉਤਸਵ 550' ਐਪ 

ਏਜੰਸੀ

ਖ਼ਬਰਾਂ, ਪੰਜਾਬ

ਕੁਝ ਮਿੰਟਾਂ 'ਚ ਮੁਹੱਈਆ ਹੋਣਗੀਆਂ ਇਹ ਸੇਵਾਵਾਂ

prakash purab 550 'app

ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮਨਾਉਣ ਨੂੰ ਲੈ ਕੇ ਜਿਥੇ ਕਰਤਾਰਪੁਰ ਲਾਂਘਾ ਖੋਲ੍ਹਣ ਦੀਆਂ ਤਿਆਰੀਆਂ ਚਲ ਰਹੀਆਂ ਨੇ ਓਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੀ ਪੱਬਾ ਭਾਰ ਹੋ ਚੁੱਕੀਆਂ ਹਨ। ਕਰੈਡਿਟ ਲੈਣ ਦੀ ਦੌੜ ਵਿਚ ਹਰ ਪਾਰਟੀ ਸੰਗਤਾਂ ਲਈ ਨਵੇਂ ਨਵੇਂ ਉਪਰਾਲੇ ਕਰ ਰਹੀ ਹੈ ਤੇ ਇਸੇ ਕੜੀ ਤਹਿਤ ਪੰਜਾਬ ਸਰਕਾਰ ਨੇ ਇਕ ਵਿਸ਼ੇਸ਼ ਮੋਬਾਈਲ ਐਪ ਤਿਆਰ ਕੀਤਾ ਹੈ।

ਇਹ ਐਪ  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਤਿਆਰ ਕੀਤੀ ਗਈ ਹੈ ਇਸ ਐੱਪ ਦੇ ਰਾਹੀਂ  ਸ਼ਰਧਾਲੂ ਦਿੱਲੀ ਤੇ ਅੰਮਿ੍ਤਸਰ ਏਅਰਪੋਰਟ ਤੋਂ ਲੈ ਕੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਆਦਿ ਰੇਲਵੇ ਸਟੇਸ਼ਨਾਂ ਤੋਂ ਆਸਾਨੀ ਨਾਲ ਨਾਨਕ ਨਗਰੀ ਸੁਲਤਾਨਪੁਰ ਲੋਧੀ ਪਹੁੰਚ ਸਕਣਗੇ। ਜੇ ਸੰਗਤ ਦੀ ਗੱਡੀ ਖਰਾਬ ਜਾਂ ਬਿਮਾਰ ਜਾਂ ਕਿਸੇ ਵੀ ਤਰਾਂ ਦੀ ਕੋਈ ਵੀ ਮੁਸ਼ਕਿਲ ਹੁੰਦੀ ਹੈ

ਤਾਂ ਸਾਰੀਆਂ ਐਮਰਜੈਂਸੀ ਸੇਵਾਵਾਂ ਉਸ ਨੂੰ ਮਹਿਜ਼ ਦਸ ਮਿੰਟ 'ਚ ਮੁਫ਼ਤ ਮੁਹੱਈਆ ਹੋਣਗੀਆਂ ਇਸ ਦੇ ਨਾਲ ਹੀ ਆਨਲਾਈਨ ਬੁਕਿੰਗ, ਆਵਾਜਾਈ ਲਈ ਈ-ਰਿਕਸ਼ਾ ਤੇ ਮੈਡੀਕਲ ਸੇਵਾਵਾਂ ਦੀ ਜਾਣਕਾਰੀ ਵੀ  ਇਸ ਐਪ ਦੇ ਰਾਹੀਂ ਆਨਲਾਈਨ ਬੁਕਿੰਗ, ਆਵਾਜਾਈ ਲਈ ਈ-ਰਿਕਸ਼ਾ ਤੇ ਮੈਡੀਕਲ ਸੇਵਾਵਾਂ ਦੀ ਜਾਣਕਾਰੀ ਵੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਐਪ ਦੇ 4 ਲਾਗਇਨ ਬਣਾਏ ਗਏ ਹਨ।

ਪਹਿਲੇ ਲਾਗਇਨ 'ਚ ਸਾਰੇ ਮੁਲਾਜ਼ਮਾਂ ਦੀ ਤੈਨਾਤੀ ਤੇ ਮੌਜੂਦਗੀ, ਦੂਜੇ 'ਚ 19 ਵਿਭਾਗਾਂ ਦੇ ਮੁਖੀਆਂ ਦੀ ਤੈਨਾਤੀ, ਤੀਜੇ 'ਚ ਪ੍ਰਸ਼ਾਸਨਿਕ ਅਧਿਕਾਰੀ ਸਾਰੇ ਵਿਭਾਗਾਂ 'ਤੇ ਨਜ਼ਰ ਰੱਖ ਸਕਣਗੇ। ਚੌਥੇ ਲਾਗਇਨ 'ਚ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਵਿਭਾਗਾਂ ਸਬੰਧੀ ਐਪ ਜ਼ਰੀਏ ਹੀ ਪੂਰੀ ਜਾਣਕਾਰੀ ਹਾਸਲ ਕਰ ਸਕੇਗਾ। ਇਸ ਐਪ ਦੇ ਜ਼ਰੀਏ ਸਾਰੇ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ, ਹਾਜ਼ਰੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਤੈਨਾਤੀ, ਮੌਜੂਦਗੀ ਅਤੇ ਪ੍ਰੋਜੈਕਟਾਂ ਦੀ ਪ੍ਰਗਤੀ 'ਤੇ ਵੀ ਨਜ਼ਰ ਰੱਖੀ ਜਾ ਸਕੇਗੀ ਕਿਸ ਪ੍ਰਾਜੈਕਟ 'ਤੇ ਕੀ ਕੰਮ ਚੱਲ ਰਿਹਾ ਹੈ, ਕਿੰਨੇ ਲੋਕ ਕੰਮ 'ਤੇ ਲੱਗੇ ਹੋਏ ਹਨ, ਕਿੰਨੇ ਹੋਰ ਮੁਲਾਜ਼ਮਾਂ ਦੀ ਜ਼ਰੂਰਤ ਹੈ, ਇਹ ਸਾਰੀ ਜਾਣਕਾਰੀ ਐਪ 'ਤੇ ਮੁਹਈਆ ਹੋਵੇਗੀ।

ਇਸ ਐਪ ਨੂੰ ਪਲੇਅ ਸਟੋਰ ਅਤੇ ਆਈਫੋਨ ਦੇ ਐਪ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕੇਗਾ।  ਫਿਲਹਾਲ ਅਜੇ ਇਹ ਐਪ ਲਾਂਚ ਨਹੀਂ ਕੀਤੀ ਗਈ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਇਹ ਐਪ 11 ਅਕਤੂਬਰ ਨੂੰ ਲਾਂਚ ਕਰੇਗਾ। ਦਰਅਸਲ , ਜਲੰਧਰ, ਤਰਨਤਾਰਨ, ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨਾਲ ਯਾਤਰੀਆਂ ਨੂੰ ਮੁਫ਼ਤ ਸਿਹਤ ਸੇਵਾਵਾਂ ਦੇਣ ਦਾ ਕਰਾਰ ਕੀਤਾ ਗਿਆ ਹੈ।

ਜਲੰਧਰ 'ਚ ਪਿਮਸ ਹਸਪਤਾਲ ਦੇ 100 ਬੈੱਡ, ਆਰਥੋਨੋਵਾ ਤੇ ਜੰਮੂ ਹਸਪਤਾਲ ਸਮੇਤ 22 ਹਸਪਤਾਲਾਂ ਦੇ 5-5 ਬੈੱਡ ਉਪਲਬਧ ਕਰਵਾਏ ਗਏ ਹਨ। ਐਪ 'ਤੇ ਇਨ੍ਹਾਂ ਸਾਰੇ ਹਸਪਤਾਲਾਂ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਐਪ 'ਤੇ ਟੈਂਟ ਸਿਟੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਅੰਮ੍ਰਿਤਸਰ ਰੋਡ 'ਤੇ ਬਣੇ ਟੀ-1 ਅਤੇ ਲੋਹੀਆਂ ਰੋਡ 'ਤੇ ਬਣੇ ਟੀ-2 ਟੈਂਟ ਸਿਟੀ 'ਚ 15-15 ਬੈੱਡ ਦੇ ਹਸਪਤਾਲ ਵੀ ਹਨ।

ਸਭ ਤੋਂ ਵੱਡਾ ਟੈਂਟ ਸਿਟੀ ਟੀ-3 ਕਪੂਰਥਲਾ ਰੋਡ 'ਤੇ ਹੋਵੇਗਾ। ਉਥੇ 70 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਹੈ। ਇਥੋਂ ਹੀ ਸਾਰੇ ਗੁਰਦੁਆਰਿਆਂ ਲਈ ਈ-ਰਿਕਸ਼ਾ, ਆਟੋ ਤੇ ਬੱਸਾਂ ਚੱਲਣਗੀਆਂ। ਸੋ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਦੀ ਸਹੂਲਤ ਲਈ ਬਣਾਈ ਇਹ ਐਪ ਬਹੁਤ ਹੀ ਲਾਹੇਵੰਦ ਹੋਵੇਗੀ ਕਿਓਂਕਿ ਪ੍ਰਕਾਸ਼ਪੁਰਬ ਦੇ ਮੱਦੇਨਜਰ ਗੁਰੂ ਕਿ ਨਗਰੀ ਵਿਖੇ ਸੰਗਤਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲੇਗਾ।

ਜਿਸ ਕਾਰਨ ਕਈ ਵਾਰੀ ਸੰਗਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਇਹ ਐੱਪ ਲੋਕਾਂ ਲਈ ਕਾਫੀ ਸਹਾਇਕ ਸਿੱਧ ਹੋਵੇਗੀ ਤੇ ਜੇ ਤੁਸੀਂ ਈ-ਪ੍ਰਕਾਸ਼ਪੁਰਬ ਤੇ ਗੁਰੂ ਕੀ ਨਗਰੀ ਜਾਣ ਦਾ ਵਿਚਾਰ ਕਰ ਰਹੇ ਹੋ ਤਾਂ ਇਹ ਐਪ ਆਪਣੇ ਫੋਨ ਵਿਚ ਜ਼ਰੂਰ ਡਾਊਨਲੋਡ ਕਰ ਕੇ ਜਾਇਓ ਤਾਂ ਕਿ ਤੁਹਾਨੂੰ  ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।