Diesel Tanker Overturned in Chandigarh: ਚੰਡੀਗੜ੍ਹ 'ਚ ਪਲਟਿਆ ਡੀਜ਼ਲ ਦਾ ਟੈਂਕਰ, ਲੋਕਾਂ ਨੇ ਮਚਾਈ ਲੁੱਟ, ਬਾਲਟੀਆਂ ਭਰ ਕੇ ਲੈ ਕੇ ਡੀਜ਼ਲ
Diesel Tanker Overturned in Chandigarh
Diesel Tanker Overturned in Chandigarh: ਚੰਡੀਗੜ੍ਹ 'ਚ ਦੇਰ ਰਾਤ ਡੀਜ਼ਲ ਨਾਲ ਭਰਿਆ ਟੈਂਕਰ ਪਲਟ ਗਿਆ। ਇਹ ਘਟਨਾ ਸੈਕਟਰ 20-21 ਚੌਕ ਵਿਖੇ ਵਾਪਰੀ। ਇਹ ਤੇਲ ਟੈਂਕਰ ਡੀਜ਼ਲ ਨਾਲ ਭਰਿਆ ਹੋਇਆ ਸੀ। ਇਸ ਨੂੰ ਦੇਖਦੇ ਹੋਏ ਲੋਕਾਂ ਵਿੱਚ ਬਾਲਟੀਆਂ, ਬੋਤਲਾਂ ਅਤੇ ਪਲਾਸਟਿਕ ਦੇ ਡਰੰਮਾਂ ਵਿਚ ਡੀਜ਼ਲ ਭਰਨ ਦਾ ਮੁਕਾਬਲਾ ਹੋਇਆ। ਮੌਕੇ ’ਤੇ ਪੁੱਜੀ ਪੁਲਿਸ ਦੀ ਪੀਸੀਆਰ ਟੀਮ ਵੀ ਲੋਕਾਂ ਨੂੰ ਇਸ ਲੁੱਟ-ਖਸੁੱਟ ਤੋਂ ਨਹੀਂ ਰੋਕ ਸਕੀ। ਹਾਲਾਂਕਿ ਪੁਲਿਸ ਨੇ ਇਹ ਰਸਤਾ ਆਉਣ-ਜਾਣ ਵਾਲੇ ਵਾਹਨਾਂ ਲਈ ਬੰਦ ਕਰ ਦਿਤਾ ਸੀ।
ਇਹ ਵੀ ਪੜ੍ਹੋ: Maternity Leave in Armry: ਕੇਂਦਰ ਸਰਕਾਰ ਵੱਲੋਂ ਮਹਿਲਾ ਸੈਨਿਕਾਂ ਨੂੰ ਦੀਵਾਲੀ ਦਾ ਤੋਹਫਾ, ਮਿਲੇਗੀ ਜਣੇਪਾ-ਚਾਈਲਡ ਕੇਅਰ ਛੁੱਟੀ
ਇਹ ਘਟਨਾ ਰਾਤ ਕਰੀਬ 10:30 ਵਜੇ ਦੀ ਦੱਸੀ ਜਾ ਰਹੀ ਹੈ। ਸੂਚਨਾ ਤੋਂ ਬਾਅਦ ਪੁਲਿਸ ਦੀ ਪੀਸੀਆਰ ਟੀਮ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਟੈਂਕਰ ਨੂੰ ਸਿੱਧਾ ਕਰਨ ਲਈ ਜੇਸੀਬੀ ਮੰਗਵਾਈ ਸੀ ਪਰ ਕਰੀਬ 2 ਘੰਟੇ ਬਾਅਦ ਸਾਢੇ 12 ਵਜੇ ਜੇਸੀਬੀ ਮੌਕੇ ’ਤੇ ਪੁੱਜੀ। ਇਸ ਤੋਂ ਬਾਅਦ ਟੈਂਕਰ ਨੂੰ ਸਿੱਧਾ ਕਰਕੇ ਸੜਕ ਨੂੰ ਸਾਫ਼ ਕਰਕੇ ਆਵਾਜਾਈ ਸ਼ੁਰੂ ਕਰ ਦਿਤੀ ਗਈ। ਡੀਜ਼ਲ ਸੜਕ 'ਤੇ ਫੈਲ ਰਿਹਾ ਸੀ, ਫਿਰ ਵੀ ਰਾਤ ਨੂੰ ਡਿਜ਼ਾਸਟਰ ਮੈਨੇਜਮੈਂਟ ਟੀਮ ਮੌਕੇ 'ਤੇ ਨਹੀਂ ਪਹੁੰਚੀ।
ਇਹ ਵੀ ਪੜ੍ਹੋ: Haryana News: ਕਿਸਾਨ ਨੇ ਪਾਈ ਧੱਕ, 3.800 ਕਿਲੋ ਦੇਸੀ ਘਿਓ ਤੇ ਖਾਧੀ 300 ਗ੍ਰਾਮ ਮਾਵਾ ਬਰਫੀ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਟੈਂਕਰ ਸੈਕਟਰ 20-21 ਦੇ ਚੌਕ ਕੋਲ ਪਹੁੰਚਿਆ ਤਾਂ ਅਚਾਨਕ ਇਕ ਕਾਰ ਸਾਹਮਣੇ ਆ ਗਈ। ਇਸ ਕਾਰ ਨੂੰ ਬਚਾਉਣ ਲਈ ਟੈਂਕਰ ਚਾਲਕ ਨੇ ਬ੍ਰੇਕਾਂ ਲਗਾ ਦਿਤੀਆਂ। ਇਸ ਤੋਂ ਬਾਅਦ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਕਾਰ ਚਾਲਕ ਔਰਤ ਦੱਸੀ ਜਾ ਰਹੀ ਹੈ। ਟੈਂਕਰ ਚਾਲਕ ਵੀ ਮੌਕੇ ਤੋਂ ਫਰਾਰ ਹੈ।