ਹਰਿਆਣਵੀ ਕਿਸਾਨਾਂ ਨੇ ਕੱਢੇ ਮੋਦੀ ਸਰਕਾਰ ਦੇ ਵੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਂ ਤਾਂ ਕਾਨੂੰਨ ਰੱਦ ਕਰਵਾ ਕੇ ਜਾਵਾਂਗੇ ਜਾਂ ਕੁਰਬਾਨੀ ਦੇ ਕੇ ਜਾਵਾਂਗੇ

BALWANT SINGH WITH HARDEEP SINGH

ਨਵੀਂ ਦਿੱਲੀ: (ਹਰਦੀਪ ਸਿੰਘ ਭੋਗਲ)-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ।

ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਵੱਲੋਂ  ਕੁੰਡਲੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਹਰਿਆਣਵੀਂ ਕਿਸਾਨ ਬਲਵੰਤ ਸਿੰਘ  ਜੋ ਕਿ ਸੋਨੀਪਤ ਦੇ ਰਹਿਣ ਵਾਲੇ ਹਨ ਨਾਲ ਗੱਲਬਾਤ ਕੀਤੀ। ਹਰਿਆਣਵੀਂ ਕਿਸਾਨ ਨੇ ਕਿਹਾ ਕਿ ਉਹ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦਾ ਹੈ ਕਿ ਜੋ ਸਰਕਾਰ ਕਹਿ ਰਹੀ ਹੈ

ਕਿ ਇਹ ਅੰਦੋਲਨ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਹੈ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਅੰਦੋਲਨ ਪੂਰੇ ਹਿੰਦੁਸਤਾਨ ਦੇ  ਕਿਸਾਨਾਂ ਦਾ ਅੰਦੋਲਨ ਹੈ ਸਰਕਾਰ ਪਹਿਲਾਂ ਕਿਸਾਨਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਂਦੀ ਆਈ ਹੈ ਪਰ ਅੱਜ ਕਿਸਾਨ ਇਹਨਾਂ ਦੀ ਗੱਲ ਸਮਝ ਚੁੱਕੇ ਹਨ ਅਤੇ ਇਕੱਠੇ ਹੋ ਕੇ ਇਸ ਅੰਦੋਲਨ ਵਿਚ ਆਏ ਹਨ।

 ਅੱਜ ਮੋਦੀ ਦੇ ਕਹੇ ਅਨੁਸਾਰ ਅੱਛੇ ਦਿਨ ਆ ਗਏ ਹਨ ਸਾਰੇ ਕਿਸਾਨ, ਮਜ਼ਦੂਰ ਸੜਕਾਂ ਤੇ ਹਨ, ਖੁੱਲ੍ਹੇ ਆਸਮਾਨ ਦੇ ਥੱਲੇ  ਘਰਾਂ ਤੋਂ ਦੂਰ ਹਨ। ਅੱਛੇ ਦਿਨ ਕੁੱਝ  ਗਿਣੇ ਹੋਏ ਪੂੰਜੀਪਤੀਆਂ ਦੇ ਆਏ ਹਨ ਜਿਹਨਾਂ ਦੀ ਦਲਾਲੀ ਬੀਜੇਪੀ ਸਰਕਾਰ ਕਰਦਾ ਹੈ ।

ਅੰਬਾਨੀ, ਅਡਾਨੀ ਵਰਗੇ ਲੋਕਾਂ ਦੇ ਅੱਛੇ ਦਿਨ ਆਏ ਹਨ। ਜਿਹਨਾਂ ਦੀ ਕੋਰੋਨਾ ਦੇ ਟਾਈਮ ਤੇ ਵੀ  ਇੱਕ ਘੰਟੇ ਵਿਚ 5  ਹਜ਼ਾਰ ਕਰੋੜ ਸੰਪਤੀ ਵਧੀ ਹੈ, ਮਜ਼ਦੂਰ ਲੋਕਾਂ ਨੂੰ ਰੋਟੀ ਦੀ ਚਿੰਤਾ ਪੈ ਗਈ, ਆਪਣੀ ਰੋਟੀ ਨੂੰ ਬਚਾਉਣ ਲਈ ਅੱਜ ਅਸੀਂ  ਅੰਦੋਲਨ ਕਰ ਰਹੇ ਹਾਂ, ਜਦੋਂ ਤੱਕ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ  ਵਾਪਸ ਨਹੀਂ ਲੈਂਦੀ ਉਹਨਾਂ ਟਾਈਮ ਵਾਪਸ ਨਹੀਂ ਜਵਾਂਗੇ।

ਜਾਂ ਤਾਂ ਕਾਨੂੰਨ ਰੱਦ ਕਰਵਾ ਕੇ ਜਾਵਾਂਗੇ ਜਾਂ ਕੁਰਬਾਨੀ ਦੇ ਕੇ ਜਾਵਾਂਗੇ। 2022 ਤੱਕ ਜਿਸਨੂੰ ਅਸੀਂ ਕਿਸਾਨ  ਕਹਿੰਦੇ ਹਾਂ ਉਹ ਹੀ ਨਹੀਂ ਰਹੇਗਾ, ਉਹ ਬਰਬਾਦ ਹੋ ਜਾਵੇਗਾ, ਜੇ ਕਾਨੂੰਨ ਆ ਗਏ ਤਾਂ ਇਹ ਜ਼ਮੀਨ ਵੀ ਅਡਾਨੀ. ਅੰਬਾਨੀ ਦੀ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਹਰਿਆਣਾ ਦੀ ਸਰਕਾਰ ਦੀ ਭੂਮਿਕਾ ਕਿਸਾਨ ਵਿਰੋਧੀ ਹੈ ਪਰ ਫਿਰ ਵੀ ਹਰਿਆਣਾ ਦੇ ਕਿਸਾਨ ਨੇ ਵੱਡੇ ਪੰਜਾਬ ਲਈ ਰਾਹ ਖੋਲ੍ਹੇ।