ਕੁੰਡਲੀ ਬਾਰਡਰ ਤੇ ਹੋਇਆਂ ਭਾਰੀ ਇਕੱਠ ਕਿਸਾਨਾਂ ਨੇ ਪਹੁੰਚ ਕੇ ਹਿਲਾਈਆਂ ਸਰਕਾਰ ਦੀਆਂ ਜੜ੍ਹਾਂ
ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਦੇ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਵਿਚ ਪੂਰੇ ਦੇਸ਼ ਦੇ ਕਿਸਾਨ ਲਾਮਬੰਦ ਹੋ ਚੁੱਕੇ ਹਨ
baldev singh zira
ਨਵੀਂ ਦਿੱਲੀ: ਹਰਦੀਪ ਸਿੰਘ ਭੋਗਲ : ਕੇਂਦਰ ਸਰਕਾਰ ਦੇ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਕਿਸੇ ਇੱਕ ਵਿਚਾਰਧਾਰਾ ਦਾ ਨਹੀਂ ਸਗੋਂ ਸਮੁੱਚੀਆਂ ਵਿਚਾਰਧਾਰਾ ਦਾ ਵਿਚਾਧਰਾਵਾਂ ਦਾ ਇਕੱਠ ਹੈ, ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਬਲਦੇਵ ਸਿੰਘ ਜ਼ੀਰਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਦੇ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਵਿਚ ਪੂਰੇ ਦੇਸ਼ ਦੇ ਕਿਸਾਨ ਲਾਮਬੰਦ ਹੋ ਚੁੱਕੇ ਹਨ, ਹੁਣ ਇਹ ਘੋਲ ਇਕੱਲੀ ਕਿਸਾਨ ਜਥੇਬੰਦੀ ਦਾ ਨਹੀਂ ਰਿਹਾ ਇਹ ਘੋਲ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਬਣ ਗਿਆ ਹੈ, ਸੰਘਰਸ਼ ਵਿੱਚ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ।