'ਇਕ ਪਿੰਡ ਇਕ ਗੁਰਦੁਵਾਰਾ' ਮੁਹਿੰਮ ਵਿਚ ਭੰਗਾਲਾਂ ਪਿੰਡ ਹੋਇਆ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾਂ ਦੇ ਨੌਜਵਾਨਾਂ ਦੀ ਸਿੱਖੀ ਨੂੰ ਸਮਰਪਿਤ ਸੋਚ ਸਦਕਾ ਭੰਗਾਲਾਂ ਪਿੰਡ ਵਿਚ ਸਾਂਝੀ ਕੰਧ ਨਾਲ ਬਣੇ 2 ਗੁਰਦੁਆਰਾ.....

ਗੋਬਿੰਦ ਸਿੰਘ ਲੌਂਗੋਵਾਲ

ਅਬੋਹਰ,7 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ): ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾਂ ਦੇ ਨੌਜਵਾਨਾਂ ਦੀ ਸਿੱਖੀ ਨੂੰ ਸਮਰਪਿਤ ਸੋਚ ਸਦਕਾ ਭੰਗਾਲਾਂ ਪਿੰਡ ਵਿਚ ਸਾਂਝੀ ਕੰਧ ਨਾਲ ਬਣੇ 2 ਗੁਰਦੁਆਰਾ ਸਾਹਿਬਾਨ ਦੀ ਸਾਂਝੀ ਕੰਧ ਢਾਹ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਹੇਠ ਲਿਆਂਦਾ ਹੈ ਜਿਸ ਤਹਿਤ ਦੋਹਾਂ ਗੁਰੂਘਰਾਂ ਦੇ ਨਾਮ ਝੁਰੜ ਪੱਤੀ ਅਤੇ ਭੰਗਾਲ ਪੱਤੀ ਤੋਂ ਬਦਲ ਕੇ ਸਾਂਝੇ ਤੌਰ 'ਤੇ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਰੱਖ ਦਿਤਾ ਗਿਆ। ਬੀਤੀ ਸ਼ਾਮ ਕਰਵਾਏ ਸਾਦੇ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਪਿੰਡ ਭੰਗਾਲਾਂ ਪੁੱਜੇ।

ਜਿਥੇ ਪੁੱਜਣ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੌਰ ਸਿੰਘ ਬਹਾਵਵਾਲਾ, ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ, ਰਾਜਿੰਦਰ ਸਿੰਘ ਬਰਾੜ ਚੰਨਣਖੇੜਾ, ਰੋਹਿਤ ਝਾਂਬ, ਸਰਪੰਚ ਮਹਿਮਣ ਸਿੰਘ ਅਤੇ ਕਮੇਟੀ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਸੰਬੋਧਨ ਕਰਦੇ ਹੋਏ ਜਥੇਦਾਰ ਕੌਰ ਸਿੰਘ ਅਤੇ ਜਥੇਦਾਰ ਦਾਨੇਵਾਲੀਆਂ ਨੇ ਸਾਂਝੇ ਤੌਰ 'ਤੇ ਇਲਾਕੇ ਵਿਚ ਧਰਮ ਪ੍ਰਚਾਰ ਦੀ ਕਮੀ ਨੂੰ ਮੁੱਖ ਤੌਰ ਤੇ ਪ੍ਰਧਾਨ ਦੇ ਸਾਹਮਣੇ ਰਖਿਆ ਅਤੇ ਇਲਾਕੇ ਵਿਚ ਸਕੂਲ ਜਾਂ ਕਾਲਜ ਖੋਲ੍ਹਣ ਲਈ ਜ਼ਮੀਨ ਦੇਣ ਦਾ ਦਾਅਵਾ ਵੀ ਪੇਸ਼ ਕੀਤਾ।

ਅਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਦੇ ਨੌਜਵਾਨਾਂ ਦੀ ਇੱਕ ਗੁਰਦੁਆਰਾ ਮੁਹਿੰਮ ਵਿਚ ਸ਼ਾਮਲ ਹੋਣ ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਗੁਰਦਵਾਰਾ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ 1 ਲੱਖ ਰੁਪਏ ਦੀ ਸੇਵਾ ਭੇਜਣਗੇ। ਅੰਤ ਵਿਚ ਪ੍ਰਬੰਧਕਾਂ ਵਲੋਂ ਸ਼੍ਰੀ ਸਾਹਿਬ ਦੇ ਕੇ ਪ੍ਰਧਾਨ ਭਾਈ ਲੌਂਗੋਵਾਲ ਨੂੰ ਸਨਮਾਨਤ ਕੀਤਾ ਗਿਆ। ਸੰਬੋਧਨ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਦੇ ਨੌਜਵਾਨਾਂ ਦੀ ਇੱਕ ਗੁਰਦੁਆਰਾ ਮੁਹਿੰਮ ਵਿਚ ਸ਼ਾਮਲ ਹੋਣ ਤੇ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਉਹ ਗੁਰਦਵਾਰਾ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ 1 ਲੱਖ ਰੁਪਏ ਦੀ ਸੇਵਾ ਭੇਜਣਗੇ। ਅੰਤ ਵਿਚ ਪ੍ਰਬੰਧਕਾਂ ਵਲੋਂ ਸ਼੍ਰੀ ਸਾਹਿਬ ਦੇ ਕੇ ਪ੍ਰਧਾਨ ਭਾਈ ਲੌਂਗੋਵਾਲ ਨੂੰ ਸਨਮਾਨਤ ਕੀਤਾ ਗਿਆ।