ਨਵਜੋਤ ਸਿੱਧੂ ਤੇ ਲੌਂਗੋਵਾਲ ਦਾ ਮੈਂ ਸਵਾਗਤ ਕੀਤਾ ਪਰ ਗੱਲ ਨੀ ਕੀਤੀ : ਗੋਪਾਲ ਚਾਵਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਵਿਚ ਬੈਠਾ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਭਾਰਤ ਦੇ ਵਿਰੁੱਧ ਹਮੇਸ਼ਾ ਜਹਿਰ ਉਗਲਦਾ ਆਇਆ ਹੈ। ਅਪਣੇ ਵਿਵਾਦਤ ...

Gopal Chawla

ਅੰਮ੍ਰਿਤਸਰ (ਭਾਸ਼ਾ) : ਪਾਕਿਸਤਾਨ ਵਿਚ ਬੈਠਾ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਭਾਰਤ ਦੇ ਵਿਰੁੱਧ ਹਮੇਸ਼ਾ ਜਹਿਰ ਉਗਲਦਾ ਆਇਆ ਹੈ। ਅਪਣੇ ਵਿਵਾਦਤ ਬਿਆਨਾਂ ਅਤੇ ਆਈ.ਐਸ.ਆਈ ਦੇ ਅਧਿਕਾਰੀਆਂ ਦੇ  ਨਾਲ ਫੋਟੋ ਦੇ ਕਾਰਨ ਵੀ ਉਹ ਚਰਚਾ ਵਿਚ ਰਿਹਾ ਹੈ। ਕਰਤਾਰਪੁਰ ਕਾਰੀਡੋਰ ਦੇ ਪਾਕਿਸਤਾਨ ‘ਚ ਉਦਘਾਟਨ ਦੇ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਫੋਟੋ ਖਿਚਵਾਉਣ ਤੋਂ ਬਾਅਦ ਇਕ ਪਾਸਿਓ ਗੋਪਾਲ ਸਿੰਘ ਚਾਵਲਾ ਅਤੇ ਦੂਜੇ ਪਾਸਿਓ ਸਿੱਧੂ ਤੇ ਜਥੇਦਾਰ ਲੌਂਗੋਵਾਲ ਵਿਵਾਦਾਂ ਦੇ ਘੇਰੇ ਵਿਚ ਹਨ।

ਪਾਕਿਸਤਾਨ ਵਿਚ ਬੈਠੇ ਗੋਪਾਲ ਸਿੰਘ ਚਾਵਲਾ ਤੋਂ ਜਦੋਂ ਇਕ ਚੈਨਲ ਦੁਆਰਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵਿਵਾਦਾਂ ਨੂੰ ਦੇਖਦੇ ਹੋਏ ਆਪਣੇ ਪੱਖ ਪੇਸ਼ ਕੀਤਾ ਹੈ। ਚਾਵਲਾ ਨੇ ਕਿਹਾ ਕਿ ਉਸ ਨੇ ਕਿਸੇ ਦੇ ਨਾਲ ਜਬਰਦਸਤੀ ਫੋਟੋ ਨਹੀਂ ਖਿਚਵਾਈ ਹੈ। ਜੇਕਰ ਕੋਈ ਕਹਿ ਰਿਹਾ ਹੈ ਤਾਂ ਉਸ ਦੀ ਮੇਰੇ ਨਾਲ ਗੱਲ ਕਰਵਾਓ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਚਾਵਲਾ ਨੇ ਕਿਹਾ ਹੈ ਇਹ ਫੋਟੋਆਂ ਵਾਲੀ ਗੱਲ ਤਾਂ ਮੀਡੀਆ ਨੇ ਜਾਣਬੂਝ ਕੇ ਫੈਲਾਈ ਹੋਈ ਹੈ। ਚਾਵਲਾ ਨਾ ਕਿਹਾ ਕਿ ਸਿੱਧੂ ਤੇ ਜਥੇਦਾਰ ਲੌਂਗੋਵਾਲ ਸਮੇਤ ਕਈਂ ਭਾਰਤੀ ਉਹਨਾਂ ਦੇ ਮਹਿਮਾਨ ਸੀ। ਚਾਵਲਾ ਨੇ ਉਹਨਾਂ ਦੇ ਸਵਾਗਤ ਕੀਤਾ ਹੈ।

ਚਾਵਲਾ ਨੇ ਤਾਂ ਮੰਤਰੀ ਸਿੱਧੂ ਦੇ ਨਾਲ ਕੋਈ ਗੱਲ ਬਾਤ ਵੀ ਨਹੀਂ ਕੀਤੀ ਤੇ ਨਾ ਹੀ ਐਸ.ਜੀ.ਪੀ.ਸੀ ਦੇ ਪ੍ਰਧਾਨ ਲੌਂਗੋਵਾਲ ਦੇ ਨਾਲ। ਜਿਹੜਾ ਵਿਅਕਤੀ ਆਈ.ਐਸ.ਆਈ ਦੇ ਇਸ਼ਾਰੇ ਉਤੇ ਭਾਰਤ ਵਿਚ ਜਗ੍ਹਾ ਉਗਲ ਰਿਹਾ ਸੀ, ਕਰਤਾਰਪੁਰ ਕਾਰੀਡੋਰ ਤੋਂ ਬਾਅਦ ਉਸ ਦੀ ਚਾਲ ਵੀ ਬਦਲ ਗਈ ਹੈ। ਚਾਵਲਾ ਨੇ ਕਿਹਾ ਹੈ ਕਿ ਕਰਤਾਰਪੁਰ ਦਾ ਰਸਤਾ ਖੁਲ੍ਹਣ ਨਾਲ ਸਿੱਖ ਸੰਗਤ ਦੀ ਅਰਦਾਸ ਪੂਰੀ ਹੋਈ ਹੈ। ਉਹ ਚਾਹੁੰਦਾ ਹੈ ਕਿ ਦੋਨਾਂ ਦੇਸ਼ਾਂ ਵਿਚੋਂ ਨਫ਼ਰਤ ਖ਼ਤਮ ਹੋ ਜਾਵੇ। ਪਿਆਰ ਮੁਹੱਬਤ ਵਧੇ ਅਤੇ ਹਰ ਪਾਸਿਓ ਖੁਸ਼ੀ ਦਾ ਮਾਹੌਲ ਹੋਵੇ।

ਕਰਤਾਰਪੁਰ ਕਾਰੀਡੋਰ ਦਾ ਕ੍ਰੇਡਿਟ ਗੋਪਾਲ ਚਾਵਲਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਫ਼ੌਜ ਦੇ ਜਨਰਲ ਕਮਰ ਬਾਜਵਾ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦਿਤਾ ਹੈ। ਗੋਪਾਲ ਚਾਵਲਾ ਨੇ ਕਿਹਾ ਕਿ ਮੀਡੀਆ ਵੀ ਕੋਈ ਅਜਿਹੀ ਗੱਲਬਾਤ ਹਾਈ ਲਾਈਟ ਨਾ ਕਰੇ, ਜਿਸ ਨਾਲ ਦੋਨਾਂ ਦੇਸ਼ਾਂ ਵਿਚ ਨਫ਼ਰਤ ਪੈਦਾ ਹੋਵੇ। ਇੰਡੀਅਨ ਕਾਉਂਸਿਲ ਦੇ ਅਧਿਕਾਰੀਆਂ ਨੂੰ ਗੁਰਦੁਆਰਾ ਸਾਹਿਬ ਵਿਚ ਦਾਖਲ ਨਾ ਹੋਣ ਦੇ ਮਾਮਲੇ ਵਿਚ ਉਹਨਾਂ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਸੀ।

26/11 ਦੇ ਮੁੱਖ ਦੋਸ਼ੀ ਹਾਫ਼ਿਜ਼ ਸਈਦ ਦੇ ਨਲਾ ਅਪਣੀ ਫੋਟੋ ਅਤੇ ਸ਼ੋਸ਼ਲ ਮੀਡੀਆ ਉਤੇ ਚੱਲ ਰਹੇ ਭਾਰਤੀ ਵਿਰੋਧੀ ਬਿਆਨ ਉਤੇ ਚਾਵਲਾ ਨੇ ਕਿਹਾ ਕਿ ਇਹ ਦੋਨੇਂ ਹੀ ਪੁਰਾਣੇ ਹਨ। ਇਸ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ। ਹੁਣ ਪਿਆਰ ਅਤੇ ਮੁਹੱਬਤ ਦੇ ਨਵੇਂ ਰਸਤੇ ਖੁਲ੍ਹ ਰਹੇ ਹਨ।