ਸਰਕਾਰੀ ਸਕੂਲਾਂ ਦੇ ਆਧਿਆਪਕ ਦੀ ਅਪ੍ਰੈਲ ਤੋਂ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ

ਏਜੰਸੀ

ਖ਼ਬਰਾਂ, ਪੰਜਾਬ

ਸਿੱਖਿਆ ਵਿਭਾਗ ਵੱਲੋਂ ਪੱਤਰ ਰਾਹੀਂ ਹੁਕਮ ਜਾਰੀ 

File

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ 'ਬਾਇਓ-ਮ੍ਰੀਟ੍ਰਿਕ' ਹਾਜ਼ਰੀ ਦਾ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਪੱਤਰ ਰਾਹੀਂ ਹੁਕਮ ਜਾਰੀ ਕੀਤੇ ਗਏ ਹਨ। 1-4-2020 ਤੋਂ ਸੂਬੇ ਦੇ ਸਾਰੇ ਸਕੂਲਾਂ ਦੇ ਅਧਿਆਪਕ ਅਤੇ ਹੋਰ ਸਟਾਫ਼ ਬਾਇਓਮੈਟ੍ਰਿਕ ਹਾਜ਼ਰੀ ਲਾਉਣਗੇ। 

ਇਹ ਮਸ਼ੀਨਾਂ ਈ-ਪੰਜਾਬ ਪੋਰਟਲ 'ਤੇ ਡਿਸਟ੍ਰਿਕਟ ਐੱਮ. ਆਈ. ਐੱਸ. ਕੋ-ਆਰਡੀਨੇਟਰ ਵੱਲੋਂ ਬਲਾਕ ਦਫ਼ਤਰ ਨੂੰ ਦਿੱਤੀਆਂ ਜਾਣਗੀਆਂ। ਬਲਾਕ ਅਫ਼ਸਰ ਆਪਣੇ ਦਫ਼ਤਰ ਦੇ ਐੱਮ. ਆਈ. ਐੱਸ. ਕੋ-ਆਰਡੀਨੇਟਰ ਤੇ ਡਾਟਾ ਆਪ੍ਰੇਟਰ ਰਾਹੀਂ ਸਕੂਲਾਂ 'ਚ ਮਸ਼ੀਨ ਲਵਾ ਕੇ ਸਟਾਫ਼ ਨੂੰ ਲੋੜੀਂਦੀ ਸਿਖਲਾਈ ਦੇਣਗੇ।

ਪੱਤਰ ਮੁਤਾਬਕ ਸਭ ਤੋਂ ਪਹਿਲਾਂ ਬਾਇਓਮੈਟ੍ਰਿਕ ਮਸ਼ੀਨਾਂ ਪ੍ਰਾਇਮਰੀ ਸਕੂਲਾਂ, ਮਿਡਲ ਸਕੂਲਾਂ ਅਤੇ ਫਿਰ ਸੈਕੰਡਰੀ ਸਕੂਲਾਂ 'ਚ ਲਵਾਈਆਂ ਜਾਣਗੀਆਂ। ਕੰਪਨੀ ਵੱਲੋਂ ਮਸ਼ੀਨ ਦੀ ਵਾਰੰਟੀ 4 ਸਾਲ ਦੀ ਹੋਵੇਗੀ ਪਰ ਮਸ਼ੀਨ ਗੁੰਮ ਹੋਣ, ਟੁੱਟਣ ਜਾਂ ਜਾਣ-ਬੁੱਝ ਕੇ ਮਸ਼ੀਨ ਨਾਲ ਛੇੜ-ਛਾੜ ਹੋਣ 'ਤੇ ਸਕੂਲ ਮੁਖੀ ਆਪਣੇ ਪੱਧਰ 'ਤੇ ਮਸ਼ੀਨ ਦੀ ਖ਼ਰੀਦ ਕਰੇਗਾ। 

ਬਲਾਕ ਸਿੱਖਿਆ ਅਫ਼ਸਰ ਦੀ ਆਪਣੇ ਬਲਾਕ 'ਚ 100 ਫ਼ੀਸਦੀ ਹਾਜ਼ਰੀ ਦੀ ਜ਼ਿੰਮੇਵਾਰੀ ਹੋਵੇਗੀ। ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਆਈ. ਸੀ. ਟੀ. ਪ੍ਰਾਜੈਕਟ ਕੋ-ਆਰਡੀਨੇਟਰ ਆਪਣੇ-ਆਪਣੇ ਜ਼ਿਲਿਆਂ 'ਚ 100 ਫ਼ੀਸਦੀ ਆਨਲਾਈਨ ਹਾਜ਼ਰੀ ਪ੍ਰਾਜੈਕਟ ਦੀ ਦੇਖ-ਭਾਲ ਕਰਨਗੇ।