ਸਰਕਾਰੀ ਅਤੇ ਨਿਜੀ ਦਫ਼ਤਰਾਂ ਵਿਚ ਬਾਇਓਮੈਟ੍ਰਿਕ ਹਾਜ਼ਰੀ ਲਈ ਰਬੜ ਦਾ ਨਕਲੀ ਅੰਗੂਠਾ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਝ ਸ਼ਾਤਿਰ ਦਿਮਾਗਾਂ ਨੇ ਬਾਇਓਮੈਟ੍ਰਿਕ ਹਾਜ਼ਰੀ ਦਾ ਤੋੜ ਲੱਭ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ...

Rubber's fake thumb ready for biometric attendance

ਚੰਦੌਲੀ (ਭਾਸ਼ਾ) : ਕੁਝ ਸ਼ਾਤਿਰ ਦਿਮਾਗਾਂ ਨੇ ਬਾਇਓਮੈਟ੍ਰਿਕ ਹਾਜ਼ਰੀ ਦਾ ਤੋੜ ਲੱਭ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਨੱਕ ਹੇਠਾਂ ਨਗਰ ਵਿਚ ਰਬੜ ਦਾ ਨਕਲੀ ਅੰਗੂਠਾ ਬਣਾਉਣ ਦਾ ਕੰਮ-ਕਾਜ ਹੁਣ ਰਫ਼ਤਾਰ ਫੜ ਚੁੱਕਿਆ ਹੈ। ਸਰਕਾਰੀ ਅਤੇ ਗੈਰ ਸਰਕਾਰੀ ਕਰਮਚਾਰੀ ਇਸ ਮੌਕੇ ਨੂੰ ਲਗਾਤਾਰ ਝੱਪਟ ਰਹੇ ਹਨ। ਇਸ ਦੀ ਵਰਤੋ ਲੇਟ-ਲਤੀਫ਼ੀ ਨੂੰ ਸਹੀ ਟਾਈਮ ਕਰਨ ਵਿਚ ਕੀਤੀ ਜਾ ਰਹੀ ਹੈ। ਨਾਲ ਹੀ ਆਧਾਰ ਕਾਰਡ ਤੋਂ ਜੁੜੇ ਕੰਮਾਂ ਵਿਚ ਵੀ ਇਸ ਤਕਨੀਕ ਦਾ ਬਹੁਤ ਇਸਤੇਮਾਲ ਹੋ ਰਿਹਾ ਹੈ। ਇਹ ਅੰਗੂਠਾ ਬਾਜ਼ਾਰ ਵਿਚ ਤਿੰਨ ਤੋਂ ਪੰਜ ਸੌ ਰੁਪਏ ਵਿਚ ਆਸਾਨੀ ਨਾਲ ਮਿਲ ਜਾਂਦਾ ਹੈ।