ਭਗਵੰਤ ਮਾਨ ਦੀ ਅਗਵਾਈ 'ਚ 'ਆਪ' ਸ਼ੁਕਰਵਾਰ ਨੂੰ ਸ਼ੁਰੂ ਕਰੇਗੀ ਬਿਜਲੀ ਅੰਦੋਲਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ 'ਚ ਸੰਗਰੂਰ ਲੋਕ ਸਭਾ ਹਲਕੇ ਤੋਂ 'ਬਿਜਲੀ...

Bhagwant Maan

ਚੰਡੀਗੜ੍ਹ (ਸ.ਸ.ਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ 'ਚ ਸੰਗਰੂਰ ਲੋਕ ਸਭਾ ਹਲਕੇ ਤੋਂ 'ਬਿਜਲੀ ਅੰਦੋਲਨ' ਦਾ ਅਗਾਜ ਕਰੇਗੀ। 'ਆਪ' ਮੁੱਖ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਭਗਵੰਤ ਮਾਨ ਪੰਜਾਬ 'ਚ ਬਿਜਲੀ ਦੀਆਂ ਮਹਿੰਗੀਆਂ ਦਰਾਂ ਦੇ ਖਿਲਾਫ ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਅਤੇ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਘਰਾਚੋਂ 'ਚ ਜਾਣਗੇ।

ਜਿੱਥੇ ਉਹ ਪਿੰਡ ਦੇ ਲੋਕਾਂ ਨਾਲ ਬਿਜਲੀ ਦੇ ਬਿਲਾਂ ਬਾਰੇ ਜਾਣਕਾਰੀ ਇਕੱਠੀ ਕਰਨਗੇ ਅਤੇ ਉਨ੍ਹਾਂ ਦੇ ਘਰ ਦੇ ਹਲਾਤ ਅਤੇ ਬਿਜਲੀ ਦੀ ਖਪਤ ਦੇ ਮੁਕਾਬਲੇ ਬਿਜਲੀ ਦੇ ਬਿਲਾਂ ਦੀ ਰਕਮ ਦੀ ਤੁਲਨਾ ਕਰਨਗੇ। ਪੁਰਾਣੇ ਬਿਲ ਉਨ੍ਹਾਂ 'ਚ ਲੱਗੇ ਟੈਕਸਾਂ ਦੀ ਜਾਣਕਾਰੀ ਲੈਣਗੇ। ਇਸ ਸੰਬੰਧੀ ਭਗਵੰਤ ਮਾਨ ਨੇ ਦੱਸਿਆ ਕਿ ਉਹ ਪਿੰਡ ਪੱਧਰ 'ਤੇ ਬਿਜਲੀ ਕਮੇਟੀਆਂ ਸਥਾਪਿਤ ਕਰਨਗੇ।

ਜੋ ਹਰ ਪਿੰਡ ਵਾਸੀ ਦੇ ਬਿਜਲੀ ਦੇ ਬਿਲਾਂ ਦੀ ਜਾਣਕਾਰੀ ਇਕੱਠੀ ਕਰੇਗੀ ਤਾਂ ਕਿ ਉਹ ਉਸਦੇ ਮਹਿੰਗੇ ਬਿਜਲੀ ਦੇ ਬਿਲ ਬਾਰੇ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕਰੇਗੀ। ਭਗਵੰਤ ਮਾਨ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਬਾਅਦ ਇਹ ਬਿਜਲੀ ਅੰਦੋਲਨ ਪੰਜਾਬ ਦੇ ਹਰ ਸ਼ਹਿਰ ਅਤੇ ਪਿੰਡ ਤੱਕ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਨਾਲ ਮਿਲ ਕੇ ਹਰ ਅਮੀਰ-ਗਰੀਬ ਬਿਜਲੀ ਖਪਤਕਾਰ ਨੂੰ ਲੁੱਟਣ 'ਚ ਲੱਗ ਚੁੱਕੀ ਹੈ।