ਪੰਜਾਬ ਨਾਲ ਚੰਗਾ ਸੁਭਾਅ ਵਰਤਦੀ ਹੈ ਮੋਦੀ ਸਰਕਾਰ, ਸਾਡੇ ਨਾਲ ਕੋਈ ਨਾਇਨਸਾਫ਼ੀ ਨਹੀਂ - ਮਨਪ੍ਰੀਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪੂਰਾ ਦੇਸ਼ ਸਨਮਾਨ...

Manpreet Singh Badal

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪੂਰਾ ਦੇਸ਼ ਸਨਮਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਦਾ ਰਿਸ਼ਤਾ ਸੰਵਿਧਾਨ ਨਾਲ ਤੈਅ ਹੁੰਦਾ ਹੈ ਅਤੇ ਇਸ ਰਿਸ਼ਤੇ ਵਿਚ ਪੰਜਾਬ ਦੇ ਨਾਲ ਨਾਇਨਸਾਫ਼ੀ ਨਹੀਂ ਹੁੰਦੀ। ਜੋ ਵੀ ਫੰਡ ਮਿਲਦਾ ਹੈ। ਉਹ ਵਿੱਤ ਕਮਿਸ਼ਨ ਦੀ ਸਲਾਹ ਉਤੇ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਪੰਜਾਬ ਦੇ ਪ੍ਰਤੀ ਸੁਭਾਅ ਬਹੁਤ ਹੀ ਠੀਕ ਰਿਹਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ 1947 ਵਿਚ ਪੰਜਾਬ ਦੀ ਬਹੁਤ ਵੱਡੀ ਜਨਸੰਖਿਆ ਬਟਵਾਰੇ ਦੇ ਚਲਦੇ ਵਿਸਥਾਪਤ ਹੋਣਾ ਪਿਆ।

ਪੰਜਾਬ ਵਿਚ ਵੱਡੀ ਗਿਣਤੀ ਪਾਕਿਸਤਾਨ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਹੈ। ਇਸ ਸਭ ਦੇ ਬਾਵਜੂਦ 10 ਸਾਲ ਦੇ ਅੰਦਰ ਪੰਜਾਬ ਨੇ ਭਾਖੜਾ ਨੱਗਲ ਡੈਮ, ਚੰਡੀਗੜ੍ਹ ਵਰਗਾ ਆਧੁਨਿਕ ਸ਼ਹਿਰ ਬਣਾਉਣ ਦਾ ਕੰਮ ਕੀਤਾ। ਇਸ ਦੇ ਇਕ ਦਹਾਕੇ ਤੋਂ ਬਾਅਦ ਪੰਜਾਬ ਅਤਿਵਾਦ ਦੀ ਚਪੇਟ ਵਿਚ ਆ ਗਿਆ। ਇਸ ਦੇ ਚਲਦੇ 80 ਅਤੇ 90 ਦੇ ਦਹਾਕੇ ਵਿਚ ਇਕ ਵਾਰ ਫਿਰ ਵੱਡੀ ਗਿਣਤੀ ਵਿਚ ਪੰਜਾਬ ਦੇ ਲੋਕਾਂ ਦਾ ਰਾਜ ਤੋਂ ਬਾਹਰ ਹੋਰ ਰਾਜਾਂ ਅਤੇ ਹੋਰ ਦੇਸ਼ਾਂ ਵਿਚ ਸ਼ਰਨ ਲੈਣ ਦੀ ਮਜਬੂਰੀ ਖੜੀ ਹੋ ਗਈ। ਵੱਡੀ ਗਿਣਤੀ ਵਿਚ ਨੌਜਵਾਨ ਦੂਜੇ ਦੇਸ਼ਾਂ ਵਿਚ ਚਲੇ ਗਏ ਹਨ।

ਉਨ੍ਹਾਂ ਦੇ ਦੁਆਰਾ ਭੇਜੇ ਜਾਣ ਵਾਲੇ ਪੈਸੇ ਨਾਲ ਬਹੁਤ ਅਮੀਰੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਕੁੱਲ ਜ਼ਮੀਨ ਦਾ ਬਹੁਤ ਮਾਮੂਲੀ ਹਿੱਸਾ ਹੋਣ ਦੇ ਬਾਵਜੂਦ ਪੰਜਾਬ ਦੇਸ਼ ਦੇ 30 ਫ਼ੀਸਦੀ ਫਸਲ ਦਾ ਉਤਪਾਦਨ ਕਰਦਾ ਹੈ। ਇਸ ਦੇ ਬਾਵਜੂਦ ਕਿ ਪੰਜਾਬ ਦਾ ਲੱਗ-ਭੱਗ 40 ਫ਼ੀਸਦੀ ਇਲਾਕਾ ਸਾਰੇ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਗ੍ਰਸਤ ਰਹਿੰਦਾ ਹੈ। ਪੰਜਾਬ ਨੂੰ ਜੀਐਸਟੀ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਪਰ ਵਿੱਤ ਮੰਤਰੀ ਹੋਣ  ਦੇ ਨਾਤੇ ਮੈਂ ਇਹ ਕਹਿੰਦਾ ਹਾਂ ਕਿ ਜੋ ਵੀ ਚੁਣੌਤੀ ਹੋਵੇਗੀ ਅਸੀਂ ਪੰਜਾਬ ਦੇ ਲੋਕ ਦਸ ਸਾਲ ਦੇ ਅੰਦਰ ਉਸ ਤੋਂ ਛੁਟਕਾਰੀ ਪਾ ਲੈਂਦੇ ਹਾਂ।