ਮਨਪ੍ਰੀਤ ਸਿੰਘ ਬਾਦਲ ਨੇ ਭਾਰਤ ਭੂਸ਼ਨ ਆਸ਼ੂ ਨੂੰ ਦਸਿਆ 'ਫ਼ਕੀਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਲੰਬੀ ਰੈਲੀ ਦੇ ਅੰਦਰ ਜਿੱਥੇ ਸਾਰੇ ਮੰਤਰੀਆਂ ਤੇ ਕਾਂਗਰਸੀਆਂ ਆਗੂਆਂ ਨੇ ਅਕਾਲੀ ਦਲ ਨੂੰ ਭੰਡਣ......

Manpreet Singh Badal

ਲੁਧਿਆਣਾ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਲੰਬੀ ਰੈਲੀ ਦੇ ਅੰਦਰ ਜਿੱਥੇ ਸਾਰੇ ਮੰਤਰੀਆਂ ਤੇ ਕਾਂਗਰਸੀਆਂ ਆਗੂਆਂ ਨੇ ਅਕਾਲੀ ਦਲ ਨੂੰ ਭੰਡਣ ਦੇ ਨਾਲ-ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੁਧਿਆਣਾਂ ਤੋਂ ਦੂਜੀ ਵਾਰ ਵਿਧਾਨ ਸਭਾ ਵਿਚ ਪਾਹੁੰਚਕੇ ਮੰਤਰੀ ਬਣੇ ਭਾਰਤ ਭੂਸ਼ਨ ਆਸ਼ੂ ਨੂੰ 'ਫ਼ਕੀਰ' ਦਾ ਦਰਜਾ ਦੇ ਦਿਤਾ। ਵਿੱਤ ਮੰਤਰੀ ਨੇ ਕਿਹਾ ਕਿ ਇਹ ਲੁਧਿਆਣਾ ਦਾ 'ਫ਼ਕੀਰ' ਹੈ ਜਿਸ ਨੇ ਅਪਣੇ ਮਹਿਕਮੇ ਵਿਚ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਮੌਕੇ ਜਿਹੜਾ 18 ਸੌ ਕਰੋੜ ਦਾ ਘਾਟਾ ਪੰਜਾਬ ਸਰਕਾਰ

ਦੇ ਖ਼ਜ਼ਾਨੇ ਨੂੰ ਪੈਂਦਾ ਸੀ ਉਸ ਨੂੰ ਘਟਾਕੇ 5 ਕਰੌੜ 'ਤੇ ਲਿਆਂਦਾ ਜਿਸ ਨਾਲ ਪੰਜਾਬ ਸਰਕਾਰ ਨੂੰ ਹਰ ਸਾਲ 13 ਸੌ ਕਰੋੜ ਰੁਪਏ ਦੀ ਬੱਚਤ ਹੋਈ ਜੋ ਪੰਜਾਬ ਦੇ ਗ਼ਰੀਬ ਲੋਕਾਂ, ਕਿਸਾਨਾਂ ਤੇ ਨੌਜਵਾਨਾਂ ਦੀ ਭਲਾਈ 'ਤੇ ਖ਼ਰਚਾ ਕੀਤਾ ਜਾਵੇਗਾ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਕੀਤੀ ਸ਼ਲਾਘਾ ਨੇ ਉਨ੍ਹਾਂ ਦੇ ਸਮਰਥਕਾਂ ਤੇ ਲੁਧਿਆਣਵੀਆਂ ਦੇ ਚਹੇਰੇ 'ਤੇ ਲਾਲੀ ਤਾਂ ਲਿਆ ਹੀ ਦਿਤੀ ਨਾਲ ਹੀ ਜਿਸ ਕਾਰਗੁਜ਼ਾਰੀ ਲਈ ਭਾਰਤਭੂਸ਼ਨ ਆਸ਼ੂ ਜਾਣੇ ਜਾਂਦੇ ਹਨ ਉਸ 'ਤੇ ਮੋਹਰ ਵੀ ਲਗਾਈ ਦਿਤੀ। ਇਸ ਆਮ ਕਿਸਾਨ ਪਰਿਵਾਰ ਵਿੱਚੋਂ ਲੋਕ ਸੇਵਾ ਦੇ ਦਮ ਤੇ ਸਿਆਸਤ ਵਿੱਚ ਆਏ ਭਾਰਤ ਭੂਸ਼ਨ ਆਸ਼ੂ ਆਪਣੀ

ਇਮਾਨਦਾਰੀ ਅਤੇ ਚੰਗੀ ਕਾਗੁਜਾਰੀ ਲਈ ਜਾਣੇ ਜਾਂਦੇ ਹਨ ਤਿੰਨ ਵਾਰ ਖੁਦ ਨਗਰ ਨਿਗਮ ਲੁਧਿਆਣਾਂ ਅੰਦਰ ਕੌਂਸਲਰ ਰਹੇ ਭਾਰਤ ਭੂਸ਼ਨ ਆਸ਼ੂ ਦੀ ਧਰਮਪਤਨੀ ਮਮਤਾ ਆਸੂ ਲਗਾਤਾਰ ਤੀਜੀ ਵਾਰ ਕੌਂਸਲਰ ਹਨ ਉਹਨਾਂ ਦਾ ਭਰਾ ਨਰਿੰਦਰ ਕਾਲਾ ਦੂਜੀ ਵਾਰ ਕੌਂਸਲਰ ਹੈ ਖੁਦ ਪਹਿਲੀ ਵਾਰ ਭਾਜਪਾ ਦੇ ਦਿੱਗਜ ਆਗੂ ਰਜਿੰਦਰ ਭੰਡਾਰੀ ਨੂੰ 36 ਹਜਾਰ ਵੋਟਾਂ ਨਾਲ ਹਰਾਕੇ ਵਿਧਾਨ ਸਭਾ ਪਾਹੁੰਚੇ ਭਾਰਤ ਭੂਸ਼ਨ ਆਸ਼ੂ ਨੇ ਇਸ ਵਾਰ 37 ਹਜਾਰ ਦੇ ਕਰੀਬ ਵੋਟਾਂ ਨਾਲ ਆਪਣੀ ਸੀਟ ਜਿੱਤ ਹੈ । ਕੁਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਗੁੱਡ ਬੁੱਕ ਵਿੱਚ ਸ਼ਾਮਿਲ ਆਪਣੀ ਇਮਾਨਦਾਰੀ ਲਈ ਜਾਂਣੇ ਜਾਂਦੇ ਭਾਰਤ ਭੂਸ਼ਨ ਆਸ਼ੂ ਨੂੰ ਪੰਜਾਬ

ਸਰਕਾਰ ਵਿੱਚ ਕੁਝ ਸਭ ਤੋਂ ਭ੍ਰਿਸ਼ਟ ਮਹਿਕੇਮਿਆਂ ਵਿੱਚੋਂ ਇੱਕ ਫੂਡ ਸਪਲਾਈ ਮਹਿਕਮਾਂ ਸੌਂਪਿਆਂ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਗਰੀਬਾਂ ਲਈ ਭੇਜੀ ਜਾਂਦੀ ਆਟਾ ਦਾਲ ਸਕੀਮ ਨੂੰ ਸਹੀ ਲੋਕਾਂ ਤੱਕ ਪਾਹੁੰਚਣ ਲਈ ਇਸ ਸਕੀਮ ਦੀ ਸਪਲਾਈ ਈ ਮਸ਼ੀਨ ਰਾਹੀ ਸ਼ੁਰੂ ਕਰਵਾਈ ਜਿਸ ਨਾਲ ਹਜਾਰ ਫਰਜੀ ਕਾਰਡ ਅਤੇ ਕੁਝ ਅਧਿਕਾਰੀ ਦੀ ਧਾਂਦਲੀ ਪਹਿਲੇ ਗੇੜ ਵਿੱਚ ਹੀ ਬਾਹਰ ਆਈ । ਅਤੇ ਅੱਜ ਜਿਸ ਤਰਾਂ ਖਜਾਨਾਂ ਮੰਤਰੀ ਨੇ ਭਾਰਤ ਭੂਸ਼ਨ ਵੱਲੋਂ ਕੀਤੀ ਪੰਜਾਬ ਸਰਕਾਰ ਦੇ ਖਜਾਨੇ ਦੀ ਕੀਤੀ ਬੱਚਤ ਤੇ ਮੋਹਰ ਲਗਾਈ ਹੈ ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਭੂਸ਼ਨ ਆਸ਼ੂ ਇਸ ਮਹਿਕਮੇ ਵਿੱਚ ਗੰਦਗੀ ਕੱਢਣ ਵਿੱਚ ਕੁੱਝ ਹੱਦ ਤੱਕ ਕਾਮਯਾਬ ਹੋਏ ਹਨ ।