ਫਿਰੋਜ਼ਪੁਰ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਐਸਐਫ ਦੇ ਜਵਾਨਾਂ ਨੇ ਕਾਬੂ ਕੀਤਾ ਪਾਕਿਸਤਾਨੀ ਡਰੋਨ

ਏਜੰਸੀ

ਖ਼ਬਰਾਂ, ਪੰਜਾਬ

ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਸਵੇਰੇ 3 ਵਜੇ ਦੇ ਕਰੀਬ ਡਰੋਨ ਨੂੰ ਟਰੇਸ ਕੀਤਾ ਗਿਆ

BSF shoots down Pakistani drone in Punjab

 

ਫਿਰੋਜ਼ਪੁਰ: ਸਰਹੱਦੀ ਸੁਰੱਖਿਆ ਬਲ (ਬੀਐਸਐਫ) ਨੇ ਸੋਮਵਾਰ ਨੂੰ ਫਿਰੋਜ਼ਪੁਰ ਸੈਕਟਰ ਵਿਚ ਅੰਤਰਰਾਸ਼ਟਰੀ ਸਰਹੱਦ ’ਤੇ ਚਾਰ ਕਿਲੋ ਸ਼ੱਕੀ ਪਾਬੰਦੀਸ਼ੁਦਾ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਕਾਬੂ ਕੀਤਾ ਹੈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਸਵੇਰੇ 3 ਵਜੇ ਦੇ ਕਰੀਬ ਡਰੋਨ ਨੂੰ ਟਰੇਸ ਕੀਤਾ ਗਿਆ। ਉਹਨਾਂ ਨੇ ਡਰੋਨ ਨੂੰ ਸੁੱਟਣ ਲਈ "ਪੈਰਾ ਬੰਬ" ਦੀ ਵਰਤੋਂ ਕੀਤੀ।

BSF shoots down Pakistani drone in Punjab

ਉਹਨਾਂ ਦੱਸਿਆ ਕਿ ਡਰੋਨ ਨਾਲ ਇਕ ਛੋਟਾ ਹਰਾ ਬੈਗ ਬੰਨ੍ਹਿਆ ਹੋਇਆ ਸੀ ਅਤੇ ਇਸ ਵਿਚ ਚਾਰ ਪੈਕੇਟ ਪੀਲੇ ਫੋਇਲ ਅਤੇ ਇਕ ਛੋਟਾ ਪੈਕੇਟ ਕਾਲੇ ਫੁਆਇਲ ਨਾਲ ਬੰਨ੍ਹਿਆ ਹੋਇਆ ਸੀ। ਪੈਕਿੰਗ ਦੇ ਨਾਲ ਸ਼ੱਕੀ ਪਾਬੰਦੀਸ਼ੁਦਾ ਪਦਾਰਥ ਦਾ ਭਾਰ ਲਗਭਗ 4.17 ਕਿਲੋਗ੍ਰਾਮ ਸੀ ਅਤੇ ਕਾਲੇ ਫੁਆਇਲ ਵਿਚ ਲਪੇਟੇ ਹੋਏ ਪੈਕੇਟ ਦਾ ਭਾਰ ਲਗਭਗ 250 ਗ੍ਰਾਮ ਸੀ। ਡਰੋਨ ਦਾ ਮਾਡਲ ਡੀਜੇਆਈ ਮੈਟ੍ਰਿਸ 300 ਆਰਟੀਐਕਸ ਸੀ।