BSF Recruitment: ਬੀਐਸਐਫ ’ਚ ਕਾਂਸਟੇਬਲ ਦੀਆਂ 2788 ਅਸਾਮੀਆਂ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ
ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
ਨਵੀਂ ਦਿੱਲੀ: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ BSF ਦੀ ਅਧਿਕਾਰਤ ਵੈੱਬਸਾਈਟ bsf.gov.in 'ਤੇ ਜਾ ਕੇ ਆਨਲਾਈਨ ਅਪਲਾਈ ਦੇ ਸਕਦੇ ਹਨ। ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ 45 ਦਿਨਾਂ ਦੇ ਅੰਦਰ ਅਹੁਦਿਆਂ ਲਈ ਅਪਲਾਈ ਕਰਨਾ ਹੋਵੇਗਾ।
BSF
ਅਸਾਮੀਆਂ ਦੀ ਗਿਣਤੀ
ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 2788 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਹਨਾਂ ਵਿਚੋਂ ਪੁਰਸ਼ਾਂ ਲਈ 2651 ਅਸਾਮੀਆਂ ਹਨ ਅਤੇ ਮਹਿਲਾ ਉਮੀਦਵਾਰਾਂ ਲਈ ਨਿਰਧਾਰਤ ਅਸਾਮੀਆਂ ਦੀ ਗਿਣਤੀ 137 ਹੈ।
ਤਨਖ਼ਾਹ
ਚੁਣੇ ਗਏ ਉਮੀਦਵਾਰਾਂ ਨੂੰ ਪੇ ਮੈਟ੍ਰਿਕਸ ਲੈਵਲ-3 ਅਨੁਸਾਰ 21,700-69,100 ਤੱਕ ਤਨਖਾਹ ਮਿਲੇਗੀ।
BSF
ਯੋਗਤਾ
ਜਿਨ੍ਹਾਂ ਉਮੀਦਵਾਰਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਹੈ ਜਾਂ ਇਸ ਦੇ ਬਰਾਬਰ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਦੋ ਸਾਲ ਕੰਮ ਕਰਨ ਦਾ ਤਜ਼ੁਰਬਾ ਵੀ ਹੈ, ਉਹ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਇੰਡਸਟਰੀਅਲ ਟਰੇਨਿੰਗ ਆਫ ਵੋਕੇਸ਼ਨਲ ਇੰਸਟੀਚਿਊਟ ਤੋਂ ਸਬੰਧਤ ਟਰੇਡ ਵਿਚ ਇਕ ਜਾਂ ਦੋ ਸਾਲ ਦਾ ਕੋਰਸ ਪੂਰਾ ਕਰਨ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ। ਇਹਨਾਂ ਅਹੁਦਿਆਂ ਲਈ 18 ਤੋਂ 23 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
BSF
ਚੋਣ ਪ੍ਰਕਿਰਿਆ
ਇਹਨਾਂ ਅਸਾਮੀਆਂ ਦੀ ਚੋਣ ਲਈ ਕਈ ਪੜਾਵਾਂ ਵਿਚ ਪ੍ਰੀਖਿਆ ਹੋਵੇਗੀ। ਪ੍ਰੀਖਿਆ ਤੋਂ ਬਾਅਦ ਵੈਰੀਫਿਕੇਸ਼ਨ ਹੋਵੇਗੀ। ਚੋਣ ਪ੍ਰਕਿਰਿਆ ਵਿਚ ਲਿਖਤੀ ਟੈਸਟ, ਮੈਡੀਕਲ ਟੈਸਟ, ਸਰੀਰਕ ਮਿਆਰੀ ਟੈਸਟ, ਸਰੀਰਕ ਕੁਸ਼ਲਤਾ ਟੈਸਟ, ਦਸਤਾਵੇਜ਼ ਤਸਦੀਕ ਆਦਿ ਸ਼ਾਮਲ ਹੋਣਗੇ।