ਹਰ ਰੋਜ਼ ਵ੍ਹੀਲ ਚੇਅਰ 'ਤੇ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੜ੍ਹਾਈ ਲਈ ਸਕੂਲ ਜਾਂਦੀ ਹੈ ਇਹ ਵਿਦਿਆਰਥਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10ਵੀਂ ਕਲਾਸ ਦੀ ਵਿਦਿਆਰਥਣ ਹੈ ਸਨੇਹਾ

photo

 

ਗੁਰਦਾਸਪੁਰ: ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਹੈ, ਜਿਨ੍ਹਾਂ  ਵਿਚ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ। ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲੇ ਨਾਲ ਉਡਾਨ ਭਰੀ ਜਾਂਦੀ ਹੈ। ਅਜਿਹਾ ਹੀ ਕੁਝ ਭਾਰਤ-ਪਾਕਿ ਸਰਹੱਦ 'ਤੇ ਦੋਰਾਂਗਲਾ ਸ਼ਹਿਰ ਦੇ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਅਪਾਹਜ ਲੜਕੀ ਸਨੇਹਾ 'ਚ ਦੇਖਣ ਨੂੰ ਮਿਲਿਆ। ਜਿਸ 'ਚ ਪੜਾਈ ਦਾ ਜਨੂੰਨ ਵੇਖਣ ਨੂੰ ਮਿਲਿਆ। ਅਪਾਹਜ ਹੋਣ ਦੇ ਬਾਵਜੂਦ ਉਹ ਹਿੰਮਤ ਨਹੀਂ ਹਾਰ ਰਹੀ। ਹਰ ਰੋਜ਼ ਉਹ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਜਾਂਦੀ ਹੈ।

ਇਹ ਵੀ ਪੜ੍ਹੋ: ਪੁਲਿਸ ਦੀਆਂ ਉੱਚੀਆਂ ਪਦਵੀਆਂ ਤੇ ਬੈਠਣ ਵਾਲੇ ਵੀ, ਜਗਦੀਪ ਸਿੰਘ ਵਾਂਗ ਘੋਰ ਅਪਰਾਧੀ ਸਨ! 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਂਗਲਾ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਸਨੇਹਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸਰੀਰਕ ਤੌਰ ’ਤੇ ਕਮਜ਼ੋਰ ਹੈ। ਉਸਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਪਿੰਡ ਤੋਂ ਵ੍ਹੀਲ ਚੇਅਰ 'ਤੇ ਕਰੀਬ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਪਹੁੰਚਦੀ ਹੈ। ਉਸਦੀ ਭੈਣ ਉਸਨੂੰ ਲੈ ਕੇ ਜਾਂਦੀ ਹੈ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (7 ਅਪ੍ਰੈਲ 2023) 

ਇਸ ਦੌਰਾਨ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਹਿੰਮਤ ਨਹੀਂ ਹਾਰਦੀ। ਉਸ ਨੇ ਦੱਸਿਆ ਕਿ ਉਸ ਦੀਆਂ ਚਾਰ ਭੈਣਾਂ ਅਤੇ ਇੱਕ ਭਰਾ ਹੈ। ਉਸ ਦਾ ਪਿਤਾ ਦਿਹਾੜੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਸ ਦਾ ਸੁਪਨਾ ਪੜ੍ਹ-ਲਿਖ ਕੇ ਬੈਂਕ ਵਿਚ ਨੌਕਰੀ ਕਰਨਾ ਹੈ। ਉਸ ਨੂੰ ਸਕੂਲ ਵਾ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਕਲਾਸ ਇੰਚਾਰਜ ਨੇ ਦੱਸਿਆ ਕਿ ਸਨੇਹਾ ਨੂੰ ਆਪਣੀ ਪੜ੍ਹਾਈ ਦਾ ਬਹੁਤ ਜਨੂੰਨ ਹੈ।

ਪ੍ਰਮਾਤਮਾ ਭਾਵੇਂ ਉਸ ਨੂੰ ਸਰੀਰਕ ਤੌਰ 'ਤੇ ਕਮਜ਼ੋਰ ਰੱਖੇ ਪਰ ਇਸ ਲੜਕੀ ਦਾ ਦਿਮਾਗ ਬਹੁਤ ਤੇਜ਼ ਹੈ ਅਤੇ ਉਹ ਪੜ੍ਹਾਈ ਲਈ ਹਰ ਸੰਭਵ ਯਤਨ ਕਰਦੀ ਰਹਿੰਦੀ ਹੈ | ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥਣ ਸਨੇਹਾ 10ਵੀਂ ਜਮਾਤ ਦੀ ਪ੍ਰੀਖਿਆ ਦੇ ਰਹੀ ਹੈ। ਸਮਾਜ ਵੱਲੋਂ ਵੀ ਇਸ ਬੱਚੀ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਸਕੂਲ ਵੱਲੋਂ ਇਸ ਬੱਚੀ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਕਿਤਾਬਾਂ, ਬੈਗ ਆਦਿ ਮੁਫਤ ਦਿੱਤੇ ਜਾਂਦੇ ਹਨ।