ਪੰਜਾਬ 'ਚ ਦੋ ਸਿਆਸੀ ਪਾਰਟੀਆਂ¸ ਟਕਸਾਲੀ ਅਕਾਲੀ ਦਲ ਤੇ ਪੀਡੀਏ ਕਿਸ ਤੋਂ ਉਮੀਦ ਰੱਖਣ ਪੰਜਾਬ ਦੇ ਲੋਕ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਲਗਦਾ ਸੀ ਕਿ ਟਕਸਾਲੀ ਅਕਾਲੀ ਭਾਵੇਂ ਅਕਾਲੀ ਦਲ ਬਾਦਲ ਦੇ ਹਰ ਫ਼ੈਸਲੇ ਵਿਚ ਸ਼ਾਮਲ ਸਨ.........

Rebel AAP Leaders Launch New Alliance To Take Back 'Glorious Punjab'

ਲਗਦਾ ਸੀ ਕਿ ਟਕਸਾਲੀ ਅਕਾਲੀ ਭਾਵੇਂ ਅਕਾਲੀ ਦਲ ਬਾਦਲ ਦੇ ਹਰ ਫ਼ੈਸਲੇ ਵਿਚ ਸ਼ਾਮਲ ਸਨ ਪਰ ਉਨ੍ਹਾਂ ਤੋਂ ਵੱਖ ਹੋ ਕੇ ਹੁਣ ਉਹ ਪੂਰਾ ਸੱਚ ਬੋਲਣ ਨੂੰ ਤਿਆਰ ਹੋਣਗੇ। ਪਰ 16 ਤਾਰੀਖ਼ ਨੂੰ ਅਕਾਲ ਤਖ਼ਤ ਉਤੇ ਇਨ੍ਹਾਂ ਵੱਡੇ ਟਕਸਾਲੀ ਆਗੂਆਂ ਵਲੋਂ ਜਿਹੜੇ ਭਾਸ਼ਣ ਦਿਤੇ ਗਏ, ਉਨ੍ਹਾਂ ਨੂੰ ਸੁਣ ਕੇ ਸਾਫ਼ ਹੋ ਗਿਆ ਕਿ ਬਾਦਲਾਂ ਨਾਲ ਇਨ੍ਹਾਂ ਦੀ ਲੜਾਈ ਨਿਜੀ ਹੈ

ਤੇ ਇਹ ਕੇਵਲ ਬਾਦਲ ਅਕਾਲੀ ਦਲ ਵਿਚ ਅਪਣਾ ਗਵਾਚਿਆ ਹੋਇਆ ਰੋਅਬ ਤੇ ਮਰਤਬਾ ਹਾਸਲ ਕਰਨ ਲਈ ਹੀ ਲੜ ਰਹੇ ਹਨ, ਸਿਧਾਂਤਕ ਵਖਰੇਵਾਂ ਨਾ ਹੋਇਆਂ ਵਰਗਾ ਹੀ ਹੈ। ਇਹ ਭਰਾਵਾਂ ਦੀ ਲੜਾਈ ਹੈ, ਸਿੱਖ ਕੌਮ ਦੇ ਮਸਲਿਆਂ ਦੀ ਲੜਾਈ ਨਹੀਂ। ਇਹ ਸੀਟਾਂ ਦੀ ਵੰਡ ਦਾ ਮਸਲਾ ਹੈ ਤੇ 'ਮਾਝੇ ਦੇ ਨਵੇਂ ਜਰਨੈਲ' ਨੂੰ ਗੱਦੀਉਂ ਲਾਹ ਕੇ, ਮਾਝੇ ਦੀ ਗੱਦੀ ਉਤੇ ਮੁੜ ਅਪਣਾ ਹੱਕ ਜਤਾਉਣ ਤੋਂ ਵੱਧ ਕੁੱਝ ਵੀ ਨਹੀਂ।

ਪੰਜਾਬ ਵਿਚ ਲੋਕ ਅੱਜ ਨਵੀਂ ਅਗਵਾਈ ਲੱਭ ਰਹੇ ਹਨ। ਕਾਂਗਰਸ ਰਾਜ ਦੇ ਦੋ ਸਾਲ ਦਾ ਸੱਭ ਤੋਂ ਵੱਡਾ ਕੰਮ ਇਹੀ ਰਿਹਾ ਹੈ ਕਿ ਉਨ੍ਹਾਂ ਨੇ ਲੋਕਾਂ ਸਾਹਮਣੇ ਅਕਾਲੀ ਦਲ ਬਾਦਲ ਬਾਰੇ ਇਹੋ ਜਹੇ ਸੱਚ ਸਾਹਮਣੇ ਲਿਆਂਦੇ ਕਿ ਉਹ ਅਪਣੀਆਂ ਕੀਤੀਆਂ ਭੁੱਲਾਂ ਬਾਰੇ ਮਾਫ਼ੀ ਮੰਗਣ ਲਈ ਮਜਬੂਰ ਹੋ ਗਏ। ਪਿਛਲੀਆਂ ਕੀਤੀਆਂ ਭੁੱਲਾਂ ਬਾਰੇ ਹੋਰ ਕੁੱਝ ਨਾ ਕਹਿੰਦੇ ਹੋਏ, ਅੱਗੇ ਵਲ ਵੇਖੀਏ ਤਾਂ ਕੌਣ ਹੈ ਜੋ ਪੰਜਾਬ ਅਤੇ ਖ਼ਾਸ ਕਰ ਕੇ ਭਾਰਤ ਦੀ ਛੋਟੀ ਜਹੀ ਕੌਮ, ਸਿੱਖ ਕੌਮ ਦੇ ਹਿਤਾਂ ਦੀ ਰਾਖੀ ਕਰੇਗਾ? ਕਾਂਗਰਸ ਦੋ ਸਾਲ ਤੋਂ ਸੱਤਾ ਉਤੇ ਕਾਬਜ਼ ਹੈ ਪਰ ਉਨ੍ਹਾਂ ਦਾ ਕਾਰਜਕਾਲ ਲੋਕਾਂ ਦੀਆਂ ਮੁਸ਼ਕਲਾਂ ਦੂਰ ਨਹੀਂ ਕਰ ਸਕਿਆ।

ਲੋਕ ਅੱਜ ਵੀ ਇਹੀ ਮੰਨਦੇ ਹਨ ਕਿ ਰਾਜ ਤਾਂ ਅਕਾਲੀਆਂ ਦਾ ਹੀ ਚਲ ਰਿਹਾ ਹੈ। ਯਾਨੀ ਕਿ ਰੇਤ ਮਾਫ਼ੀਆ, ਨਸ਼ਾ ਮਾਫ਼ੀਆ, ਸ਼ਰਾਬ ਮਾਫ਼ੀਆ ਪਹਿਲਾਂ ਦੀ ਤਰ੍ਹਾਂ ਹੀ ਦਨਦਨਾ ਰਿਹਾ ਹੈ। ਸਿਰਫ਼ ਪੱਗਾਂ ਦਾ ਰੰਗ ਬਦਲਿਆ ਹੈ। ਚੰਗਾ ਰਾਜ-ਪ੍ਰਬੰਧ ਦੇਣ ਦੀ ਗੱਲ ਤੋਂ ਇਲਾਵਾ, ਪੰਜਾਬ ਅਤੇ ਸਿੱਖਾਂ ਦੇ ਵੱਡੇ ਮਸਲੇ ਵੀ ਹਨ ਜਿਨ੍ਹਾਂ ਦਾ ਹੱਲ ਲੱਭਣ ਵਾਸਤੇ ਆਗੂ ਦੀ ਲੋੜ ਹੁੰਦੀ ਹੈ। ਕਲ ਦੇ ਅਦਾਲਤ ਦੇ ਫ਼ੈਸਲੇ ਨੂੰ ਮੱਦੇਨਜ਼ਰ ਰਖਦੇ ਹੋਏ, ਜੇ ਕਦੇ ਸਿੱਖਾਂ ਨੇ ਆਜ਼ਾਦ ਭਾਰਤ ਵਿਚ 70-85 ਦੀ ਨਸਲਕੁਸ਼ੀ ਦੀ ਲੜਾਈ ਨੂੰ ਕਿਸੇ ਤਣ ਪੱਤਣ ਵਲ ਲੈ ਕੇ ਜਾਣਾ ਹੈ ਤਾਂ ਉਸ ਕੰਮ ਲਈ ਵੱਡੇ ਆਗੂ ਵੀ ਚਾਹੀਦੇ ਹੋਣਗੇ।

ਅੱਜ ਦੇ ਆਗੂ ਵੀ ਜਾਣਦੇ ਹਨ ਕਿ ਹੁਣ ਲੋਕ ਨਵੀਂ ਅਗਵਾਈ ਦੀ ਭਾਲ ਵਿਚ ਹਨ। ਇਸੇ ਕਰ ਕੇ ਐਤਵਾਰ ਦੇ ਦਿਨ, ਇਕ ਨਹੀਂ ਦੋ ਪਾਰਟੀਆਂ ਦਾ ਜਨਮ ਹੋਇਆ। ਇਕ ਆਮ ਆਦਮੀ ਪਾਰਟੀ 'ਚੋਂ ਕੱਢੇ ਗਏ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਪੀ.ਡੀ.ਏ. ਅਤੇ ਦੂਜੀ ਅਕਾਲੀ ਦਲ ਟਕਸਾਲੀ। ਪੀ.ਡੀ.ਏ. ਵਿਚ ਖਹਿਰਾ ਦੇ ਸੰਗੀ ਸਾਥੀ ਬੈਂਸ ਭਰਾ ਅਤੇ ਧਰਮਵੀਰ ਗਾਂਧੀ ਹਨ। ਗਰਮਖ਼ਿਆਲ ਜੋੜੀ ਨਾਲ ਗਾਂਧੀ ਦੀ ਸੂਝ ਅਤੇ ਸਿਆਣਪ ਇਕ ਵਧੀਆ ਸੰਤੁਲਨ ਬਣਾ ਸਕਦੀ ਹੈ। ਇਸ ਪਾਰਟੀ ਕੋਲ ਸਰਕਾਰਾਂ ਬਾਰੇ ਸੱਚ ਬੋਲਣ ਦੀ ਤਾਕਤ ਹੈ ਪਰ ਇਨ੍ਹਾਂ ਕੋਲ ਰਾਜ ਪ੍ਰਬੰਧ ਚਲਾਉਣ ਦਾ ਕੋਈ ਤਜਰਬਾ ਨਹੀਂ।

ਖਹਿਰਾ ਅਤੇ ਬੈਂਸ ਭਰਾਵਾਂ ਨੇ ਕਦੇ ਵੀ ਪ੍ਰਸ਼ਾਸਨ ਨਹੀਂ ਚਲਾਇਆ ਅਤੇ ਨਾ ਹੀ ਇਨ੍ਹਾਂ ਨੇ ਕਿਸੇ ਹੋਰ ਦੀ ਸੁਣੀ ਹੈ। ਇਕ ਪਾਰਟੀ ਬਣਾਉਣ ਵਾਸਤੇ ਪੰਜਾਬ ਵਿਚ ਨੈੱਟਵਰਕ ਕਾਇਮ ਕਰਨ ਦੀ ਜਿਹੜੀ ਜ਼ਰੂਰਤ ਹੈ, ਉਹ ਹੀ ਇਨ੍ਹਾਂ ਦੀ ਅਸਲ ਸਿਰਦਰਦੀ ਬਣ ਸਕਦੀ ਹੈ। ਲੋਕਾਂ ਨੂੰ ਅਪਣੇ ਨਾਲ ਜੋੜਨਾ ਪਵੇਗਾ ਤਾਕਿ ਇਹ ਇਕ ਅਸਲ ਅਰਥਾਂ ਵਿਚ ਇਕ ਸੂਬਾ ਪੱਧਰੀ ਪਾਰਟੀ ਬਣ ਸਕੇ। ਇਹ ਇਨ੍ਹਾਂ ਦੀ ਚੁਨੌਤੀ ਹੈ ਜੋ ਇਨ੍ਹਾਂ ਦੀ ਕਮਜ਼ੋਰੀ ਵੀ ਬਣ ਸਕਦੀ ਹੈ। ਦੂਜੀ ਪਾਰਟੀ ਜੋ ਉੱਭਰ ਕੇ ਸਾਹਮਣੇ ਆਈ ਹੈ, ਉਹ ਹੈ ਅਕਾਲੀ ਦਲ ਟਕਸਾਲੀ ਅਤੇ ਉਸ ਤੋਂ ਉਮੀਦਾਂ ਲਾਈਆਂ ਜਾ ਰਹੀਆਂ ਸਨ ਕਿ ਇਹ ਉਹ ਸਥਾਨ ਭਰ ਸਕੇਗੀ

ਜੋ ਬਾਦਲ ਪ੍ਰਵਾਰ ਵਲੋਂ ਖ਼ਾਲੀ ਕੀਤਾ ਗਿਆ ਹੈ। ਇਨ੍ਹਾਂ ਨੂੰ ਮੌਕਾ ਮਿਲਿਆ ਸੀ ਕਿ ਇਹ ਭਾਵੇਂ ਅਕਾਲੀ ਦਲ ਬਾਦਲ ਦੇ ਹਰ ਫ਼ੈਸਲੇ ਵਿਚ ਸ਼ਾਮਲ ਸਨ ਪਰ ਉਨ੍ਹਾਂ ਤੋਂ ਵੱਖ ਹੋ ਕੇ ਹੁਣ ਉਹ ਪੂਰਾ ਸੱਚ ਬੋਲਣ ਨੂੰ ਤਿਆਰ ਹੋਣਗੇ। ਪਰ 16 ਤਾਰੀਖ਼ ਨੂੰ ਅਕਾਲ ਤਖ਼ਤ ਉਤੇ ਇਨ੍ਹਾਂ ਵੱਡੇ ਟਕਸਾਲੀ ਆਗੂਆਂ ਵਲੋਂ ਜਿਹੜੇ ਭਾਸ਼ਣ ਦਿਤੇ ਗਏ, ਉਨ੍ਹਾਂ ਨੂੰ ਸੁਣ ਕੇ ਸਾਫ਼ ਹੋ ਗਿਆ ਕਿ ਬਾਦਲਾਂ ਨਾਲ ਇਨ੍ਹਾਂ ਦੀ ਲੜਾਈ ਨਿਜੀ ਹੈ ਤੇ ਇਹ ਕੇਵਲ ਬਾਦਲ ਅਕਾਲੀ ਦਲ ਵਿਚ ਅਪਣਾ ਗਵਾਚਿਆ ਹੋਇਆ ਰੋਅਬ ਤੇ ਮਰਤਬਾ ਹਾਸਲ ਕਰਨ ਲਈ ਹੀ ਲੜ ਰਹੇ ਹਨ, ਸਿਧਾਂਤਕ ਵਖਰੇਵਾਂ ਨਾ ਹੋਇਆਂ ਵਰਗਾ ਹੀ ਹੈ।

ਇਹ ਭਰਾਵਾਂ ਦੀ ਲੜਾਈ ਹੈ, ਸਿੱਖ ਕੌਮ ਦੇ ਮਸਲਿਆਂ ਦੀ ਲੜਾਈ ਨਹੀਂ। ਇਹ ਸੀਟਾਂ ਦੀ ਵੰਡ ਦਾ ਮਸਲਾ ਹੈ ਤੇ 'ਮਾਝੇ ਦੇ ਨਵੇਂ ਜਰਨੈਲ' ਨੂੰ ਗੱਦੀਉਂ ਲਾਹ ਕੇ, ਮਾਝੇ ਦੀ ਗੱਦੀ ਉਤੇ ਮੁੜ ਅਪਣਾ ਹੱਕ ਜਤਾਉਣ ਤੋਂ ਵੱਧ ਕੁੱਝ ਵੀ ਨਹੀਂ। ਇਹ ਉਨ੍ਹਾਂ ਅਕਾਲੀਆਂ ਵਿਚੋਂ ਹੀ ਹਨ ਜਿਨ੍ਹਾਂ 34 ਸਾਲਾਂ ਵਿਚ ਸਿੱਖ ਕਤਲੇਆਮ ਦੇ ਕਿਸੇ ਇਕ ਵੀ ਪੀੜਤ ਦੀ ਮਦਦ ਨਹੀਂ ਕੀਤੀ। ਇਹ ਉਹੀ ਅਕਾਲੀ ਹਨ ਜਿਨ੍ਹਾਂ ਨੇ ਸਿੱਖ ਮਰਿਆਦਾ ਉਤੇ ਆਰ.ਐਸ.ਐਸ. ਦੀ ਸੋਚ ਹਾਵੀ ਹੋਣ ਦਿਤੀ।

ਇਹ ਉਹੀ ਅਕਾਲੀ ਹਨ ਜਿਨ੍ਹਾਂ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਨਹੀਂ ਹੋਣ ਦਿਤਾ ਤਾਕਿ ਸਿੱਖ, ਮਸਿਆ ਸੰਗਰਾਂਦਾਂ ਦੇ ਪਖੰਡ ਵਿਚ ਫਸੇ ਰਹਿਣ ਅਤੇ ਬਾਬਿਆਂ ਦੀਆਂ ਦੁਕਾਨਾਂ ਚਲਦੀਆਂ ਰਹਿਣ। ਇਸੇ ਕਰ ਕੇ ਇਨ੍ਹਾਂ ਸੰਗਰਾਂਦ ਵਾਲੇ ਦਿਨ ਦਰਬਾਰ ਸਾਹਿਬ ਵਿਚ ਅਪਣਾ ਪ੍ਰੋਗਰਾਮ ਰਖਿਆ ਤਾਕਿ ਸੰਗਰਾਂਦ ਦੀ ਭੀੜ ਇਨ੍ਹਾਂ ਦੀ ਅਪਣੀ ਭੀੜ ਲੱਗੇ। ਜਦੋਂ ਦਰਬਾਰ ਸਾਹਿਬ ਵਿਚ ਇਨ੍ਹਾਂ ਨੂੰ ਅਪਣੇ ਹੀ ਗੁਰੂ ਘਰ ਵਿਚ ਇਕ 'ਟਾਸਕ ਫ਼ੋਰਸ' ਵਲੋਂ ਡਾਂਗਾਂ ਵਿਖਾਈਆਂ ਗਈਆਂ ਤਾਂ ਸ਼ਾਇਦ ਇਨ੍ਹਾਂ ਨੂੰ ਸਮਝ ਵਿਚ ਆ ਗਿਆ ਹੋਵੇਗਾ ਕਿ ਉਨ੍ਹਾਂ ਕੋਲੋਂ ਕਿੰਨੀ ਵੱਡੀ ਗ਼ਲਤੀ ਹੋ ਗਈ ਸੀ।

ਘਾਗ ਸਿਆਸਤਦਾਨਾਂ ਨਾਲ ਲੜਨਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੁੰਦਾ। ਸਿਆਸੀ ਲੋਕ ਵੀ ਇਸੇ ਲਈ, ਹਰ ਜ਼ਿਆਦਤੀ ਵੇਖ ਕੇ ਦੜ ਵੱਟੀ ਰਖਦੇ ਹਨ ਤੇ ਅਪਣੀ ਗੱਦੀ ਜਾਂ ਪੀੜ੍ਹੀ ਨੂੰ ਬਚਾਈ ਰੱਖਣ ਨੂੰ ਸੱਭ ਤੋਂ ਵੱਡੀ ਸਿਆਣਪ ਮੰਨਣ ਲਗਦੇ ਹਨ। ਖ਼ੈਰ, ਅਜੇ ਸਿਰਫ਼ ਪੀ.ਡੀ.ਏ. ਕੋਲੋਂ ਹੀ ਪੰਜਾਬ ਦੇ ਵੱਡੇ ਮਸਲਿਆਂ ਦੀ ਇਕ ਬੁਲੰਦ ਆਵਾਜ਼ ਬਣਨ ਦੀ ਉਮੀਦ ਕੀਤੀ ਜਾ ਸਕਦੀ ਹੈ। ਸਿੱਖ ਮੁੱਦਿਆਂ ਦੀ ਆਵਾਜ਼ ਬਣਨ ਦੀ ਟਕਸਾਲੀ ਆਗੂਆਂ ਤੋਂ ਉਮੀਦ 14 ਨੂੰ ਸ਼ੁਰੂ ਹੋ ਕੇ 16 ਨੂੰ ਹੀ ਖ਼ਤਮ ਵੀ ਹੋ ਗਈ। ਪੰਜਾਬ ਦੀ ਅਗਵਾਈ ਲਈ ਲੀਡਰ ਦੀ ਭਾਲ ਜਾਰੀ ਹੈ।  -ਨਿਮਰਤ ਕੌਰ