ਅੰਮ੍ਰਿਤਸਰ ਵਿਚ ਬਦਾਮ ਅਤੇ ਕਾਜੂ ਦੀ ਪੈਕਿੰਗ ਕਰਨ ਵਾਲੀ ਫੈਕਟਰੀ ’ਚ ਲੱਗੀ ਭਿਆਨਕ ਅੱਗ
ਫੈਕਟਰੀ ਵਿਚ 300 ਤੋਂ ਵੱਧ ਮੁਲਾਜ਼ਮ ਕਰਦੇ ਸੀ ਕੰਮ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਸਥਾਨਕ ਝਬਾਲ ਰੋਡ ਵਿਖੇ ਸਥਿਤ ਬਦਾਮ ਅਤੇ ਕਾਜੂ ਦੀ ਪੈਕਿੰਗ ਕਰਨ ਵਾਲੀ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਬਦਾਮ ਅਤੇ ਕਾਜੂਆਂ ਦੇ ਡੱਬੇ ਅੱਗ ਦੀ ਚਪੇਟ ਵਿਚ ਆ ਗਏ। ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਦੁਪਿਹਰ 1 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਝਬਾਲ ਰੋਡ ’ਤੇ ਸਥਿਤ ਬਦਾਮ ਅਤੇ ਕਾਜੂ ਪੈਕਿੰਗ ਕਰਨ ਵਾਲੀ ਦੀ ਫੈਕਟਰੀ ਵਿਚ ਅਚਾਨਕ ਅੱਗ ਲਗ ਗਈ ਹੈ। ਇਸ ਫੈਕਟਰੀ ਵਿਚ 300 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਸੀ।
ਉਹਨਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਬਾਰੇ ਅਜੇ ਤਕ ਪਤਾ ਨਹੀ ਚੱਲ ਸਕਿਆ ਹੈ। ਫੈਕਟਰੀ ਵਿਚ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ ਪਰ ਫੈਕਟਰੀ ਵਿਚੋਂ ਧੂੰਆਂ ਹਾਲੇ ਵੀ ਨਿਕਲ ਰਿਹਾ ਹੈ।