ਕੈਬਨਿਟ ਮੰਤਰੀ ਸਿੰਗਲਾ ਨੇ 256 ਨਵੇਂ ਵਿਅਕਤੀਆਂ ਨੂੰ ਨੌਕਰੀ ਕਾਰਡ ਵੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੋਕ ਨਿਰਮਾਣ ਅਤੇ ਤਕਨੀਕੀ ਸੂਚਨਾ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਨੇੜਲੇ ਪਿੰਡ ਫੱਗੂਵਾਲਾ ਵਿਖੇ ਰੁਜ਼ਗਾਰ ਨੌਕਰੀ ਕਾਰਡ ਸਮਾਗਮ ਵਿਚ 8....

Job cards given to People

ਭਵਾਨੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਅਤੇ ਤਕਨੀਕੀ ਸੂਚਨਾ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਨੇੜਲੇ ਪਿੰਡ ਫੱਗੂਵਾਲਾ ਵਿਖੇ ਰੁਜ਼ਗਾਰ ਨੌਕਰੀ ਕਾਰਡ ਸਮਾਗਮ ਵਿਚ 8 ਪਿੰਡਾਂ ਦੇ 256 ਨਵੇਂ ਵਿਅਕਤੀਆਂ ਨੂੰ ਨੌਕਰੀ ਕਾਰਡ ਵੰਡਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਅਪਣੇ ਚੋਣ ਵਾਅਦਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਪਹਿਲੀ ਕੈਪਟਨ ਸਰਕਾਰ ਹੈ ਜਿਸ ਨੇ ਕਿਸਾਨਾਂ ਨੇ ਕਰਜ਼ੇ ਮਾਫ਼ ਕੀਤੇ ਹਨ।

ਉਨ੍ਹਾਂ ਦਸਿਆ ਕਿ ਅੱਜ ਪਿੰਡ ਫੱਗੂਵਾਲਾ, ਝਨੇੜੀ, ਰੇਤਗੜ੍ਹ, ਬਲਿਆਲ, ਨਰੈਣਗੜ੍ਹ, ਬੀਬੜ, ਭੱਟੀਵਾਲ ਕਲਾਂ ਅਤੇ ਘਰਾਚੋਂ ਦੇ ਲਾਭ ਪਾਤਰੀਆਂ ਨੂੰ ਜੌਬ (ਨੌਕਰੀ) ਕਾਰਡ ਵੰਡੇ ਹਨ ਅਤੇ ਇਸੇ ਤਰ੍ਹਾਂ ਦੂਜੇ ਪਿੰਡਾਂ ਵਿਚ ਵੀ ਨੌਕਰੀ ਕਾਰਡ ਵੰਡੇ ਜਾਣਗੇ। ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਇਲਾਕੇ ਦੇ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਅਤੇ ਪੁਟਾਈ ਕਰਨ, ਭਵਾਨੀਗੜ੍ਹ ਸ਼ਹਿਰ ਦੇ ਸਟੇਡੀਅਮ ਵਿਚ ਸੋਲਰ ਸਿਸਟਮ ਨਾਲ ਲਾਈਟਾਂ ਦਾ ਪ੍ਰਬੰਧ ਕਰਨ, ਥਾਣੇ ਨੇੜਲੇ ਟੋਭੇ ਨੂੰ ਭਰ ਕੇ ਸ਼ਾਨਦਾਰ ਪਾਰਕ ਬਣਾਉਣ ਅਤੇ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਕਰਨ ਆਦਿ ਕੰਮ ਮਿਥੇ ਸਮੇਂ ਅੰਦਰ ਕੀਤਾ ਜਾਣਗੇ। 

ਇਸ ਮੌਕੇ ਇਕਬਾਲ ਸਿੰਘ ਫੱਗੂਵਾਲਾ, ਬਲਵੀਰ ਸਿੰਘ ਘੁੰਮਣ, ਵਰਿੰਦਰ ਕੁਮਾਰ ਪੰਨਵਾਂ, ਹਰਜਿੰਦਰ ਸਿੰਘ, ਰਾਂਝਾ ਸਿੰਘ, ਗੁਰਪ੍ਰੀਤ ਸਿੰਘ ਕੰਧੋਲਾ, ਪ੍ਰਦੀਪ ਕੱਦ, ਹਰੀ ਸਿੰਘ ਫੱਗੂਵਾਲਾ, ਬੀਡੀਪੀਓ ਪ੍ਰਵੇਸ ਗੋਇਲ, ਗੁਰਦੀਪ ਸਿੰਘ ਘਰਾਚੋਂ ਅਤੇ ਸੰਜੂ ਵਰਮਾ ਵੀ ਹਾਜ਼ਰ ਸਨ। ਬਾਅਦ ਵਿਚ ਸ੍ਰੀ ਸਿੰਗਲਾ ਨੇ ਭਵਾਨੀਗੜ੍ਹ ਵਿਖੇ ਮਸਜਿਦ ਵਿਚ ਪਹੁੰਚ ਕੇ ਮੁਸਲਿਮ ਭਰਾਵਾਂ ਦੇ ਰੋਜ਼ਿਆਂ ਵਿਚ ਸ਼ਮੂਲੀਅਤ ਕਰ ਕੇ ਉਨ੍ਹਾਂ ਨੂੰ ਵਧਾਈਆਂ ਦਿਤੀਆਂ।