ਪਿੰਡ ਬੂਰਵਾਲਾ ਵਿਖੇ ਵਿਅਕਤੀ ਵੱਲੋਂ ਕਹੀ ਨਾਲ ਵਾਰ ਕਰਕੇ ਮਾਂ-ਭੈਣ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

Man killed his Mother and Sister

ਜਲਾਲਾਬਾਦ, 07 ਜੂਨ (ਕੁਲਦੀਪ ਸਿੰਘ ਬਰਾੜ੍ਹ) -ਬੀਤੇਂ ਕੱਲ ਦੀ ਦੁਪਹਿਰ 12 ਵਜੇ ਦੇ ਕਰੀਬ ਨਜ਼ਦੀਕ ਪਿੰਡ ਬੂਰ ਵਾਲਾ ਵਿਖੇ ਇੱਕ ਵਿਅਕਤੀ ਵੱਲੋਂ ਕਹੀ ਨਾਲ ਵਾਰ ਕਰਕੇ ਆਪਣੀ ਮਾਂ-ਭੈਣ ਦਾ ਕਤਲ ਕਰਨ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੂਰ ਵਾਲਾ ਦਾ ਨਿਵਾਸੀ ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਉਸਦੀ ਭੈਣ ਸੀਮਾ ਰਾਣੀ ਘਰ ਵਿੱਚ ਕੰਮ ਕਰਕੇ ਮਿਲਦੇ ਪੈਸਿਆਂ ਦੇ ਨਾਲ ਬੜੀ ਹੀ ਮੁਸ਼ਕਿਲ ਦੇ ਨਾਲ ਪਾਲਣ-ਪੋਸ਼ਣ ਕਰਦੀ ਆ ਰਹੀ ਹੈ। ਮਨਜੀਤ ਸਿੰਘ ਆਪਣੀ ਭੈਣ ਸੀਮਾ ਰਾਣੀ ਕੋਲੋਂ ਅਕਸਰ ਹੀ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ।