ਸ਼ਾਪਿੰਗ ਮਾਲ, ਧਾਰਮਿਕ ਸਥਾਨਾਂ ਦੇ ਖੁੱਲਣ ਤੋਂ ਬਾਅਦ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਰੱਖਣਾ ਪਵੇਗਾ ਧਿਆਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਵੱਲੋਂ ਲੌਕਡਾਊਨ ਅਨਲੌਕ ਦੇ ਲਈ ਨਵੇਂ ਨਿਰਦੇਸ਼ ਜ਼ਾਰੀ ਕੀਤੇ ਹਨ। ਜਿਨ੍ਹਾਂ ਅਨੁਸਾਰ 8 ਜੂਨ ਤੋਂ ਸ਼ਾਪਿੰਗ ਮਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ

Photo

ਚੰਡੀਗੜ੍ਹ : ਪੰਜਾਬ ਸਰਕਾਰ ਦੇ ਵੱਲੋਂ ਲੌਕਡਾਊਨ ਅਨਲੌਕ ਦੇ ਲਈ ਨਵੇਂ ਨਿਰਦੇਸ਼ ਜ਼ਾਰੀ ਕੀਤੇ ਹਨ। ਜਿਨ੍ਹਾਂ ਅਨੁਸਾਰ 8 ਜੂਨ ਤੋਂ ਸ਼ਾਪਿੰਗ ਮਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਪਰ ਇਸ ਸਬੰਧੀ ਕੁਝ ਦਿਸ਼ਾਂ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਨ੍ਹ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਾਪਿੰਗ ਮਾਲ ਵਿਚ ਕੱਪੜੇ ਅਤੇ ਗਹਿਣੇ ਪਾ ਕੇ ਦੇਖਣ ਤੇ ਪਾਬੰਦੀ ਹੋਵੇਗੀ। ਮਾਲ ਵਿਚ ਦਾਖਲ ਹੋਣ ਵਾਲਿਆਂ ਲਈ ਵੀ ਟੋਕਨ ਜਾਰੀ ਕੀਤੇ ਜਾਣਗੇ, ਅਤੇ ਨਾਲ ਹੀ ਰੈਸਟੋਰੈਂਟਾਂ ਵਿਚ ਖਾਣ ਪੀਣ ਤੇ ਵੀ ਪਾਬੰਦੀ ਲਗਾਈ ਹੈ।

ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਤੇ ਵੀ ਪ੍ਰਸ਼ਾਦ ਅਤੇ ਲੰਗਰ ਵੰਡਣੀ ਤੇ ਪਾਬੰਦੀ ਹੋਵੇਗੀ ਅਤੇ ਧਾਰਮਿਕ ਸਥਾਨਾਂ ਨੂੰ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲੇ ਰੱਖਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਮਾਲ ਵਿਚ ਆਉਂਣ ਵਾਲੇ ਲੋਕਾਂ ਦੇ ਫੋਨ ਵਿਚ ਕੋਵਾ ਐਪ ਹੋਣਾ ਵੀ ਲਾਜ਼ਮੀ ਹੋਵੇਗੀ। ਇਸ ਵਿਚ ਮਾਲ ਅੰਦਰ ਆਉਂਣ ਵਾਲਿਆਂ ਦੇ ਪਰਿਵਾਰ ਦੇ ਇਕ ਮੈਂਬਰ ਦੇ ਮੋਬਾਇਲ ਵਿਚ ਐਪ ਹੋਣਾ ਲਾਜ਼ਮੀ ਹੋਵੇਗਾ, ਤਾਂ ਹੀ ਉਨ੍ਹਾਂ ਨੂੰ ਅੰਦਰ ਆਉਂਣ ਦੀ ਆਗਿਆ ਦਿੱਤੀ ਜਾਵੇਗੀ।

ਮਾਲ ਵਿਚ ਆਉਂਣ ਵਾਲੇ ਲੋਕਾਂ ਦੀ ਸੀਮਾਂ ਵੀ ਨਿਰਧਾਰਿਤ ਕੀਤੀ ਜਾਵੇਗੀ ਅਤੇ ਮਾਲ ਵਿਚ ਬਿਨਾ ਕੰਮ ਤੋਂ ਘੁੰਮਣ ਤੇ ਵੀ ਰੋਕ ਹੋਵੇਗੀ। ਇਸ  ਦੇ ਨਾਲ ਹੀ ਇੱਥੇ ਸਮਾਜਿਕ ਦੂਰੀ ਘੱਟ ਤੋਂ ਘੱਟ 6 ਫੁੱਟ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਨਾਲ ਹੀ ਇਹ ਵੀ ਹਦਾਇਤ ਹੈ ਕਿ ਮਾਲ ਦੀ ਸਮਰੱਥਾ ਅਨੁਸਾਰ 50 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਐਟਰ ਨਹੀਂ ਹੋਣ ਦਿੱਤਾ ਜਾਵੇਗਾ।

ਜਾਂ ਤਾਂ ਡਾਕਟਰੀ ਐਮਰਜੈਂਸੀ ਵਿਚ ਲਿਫਟ ਦੀ ਵਰਤੋਂ ਕੀਤੀ ਜਾਵੇਗੀ ਜਾਂ ਫਿਰ ਅਪਾਹਿਜ਼ ਵਿਅਕਤੀ ਇਸ ਦੀ ਵਰਤੋਂ ਕਰ ਸਕਣਗੇ। ਦੱਸ ਦੱਈਏ ਕਿ ਰੈਸਟੋਰੈਂਟਾਂ ਵਿਚ ਵੀ ਪੈਕ ਖਾਣਾ ਦੇਣ ਦੀ ਆਗਿਆ ਦਿੱਤੀ ਜਾਵੇਗੀ, ਇਸ ਲਈ ਤੁਸੀਂ ਘਰ ਲਿਜਾ ਕੇ ਖਾਣਾ ਖਾ ਸਕਦੇ ਹੋ ਪਰ ਰੈਸਟੋਰੈਂਟ ਚ ਬੈਠ ਕੇ ਖਾਣਾ ਖਾਣ ਦੀ ਆਗਿਆ ਨਹੀਂ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।