ਇਹਨਾਂ ਬੱਚਿਆਂ ਦੀ ਬੇਬਾਕ ਗੱਲਾਂ ਨੇ ਖੋਲ੍ਹੇ ਪੂਰੇ Punjab ਵਾਸੀਆਂ ਦੇ ਕੰਨ

ਏਜੰਸੀ

ਖ਼ਬਰਾਂ, ਪੰਜਾਬ

ਗੁਰਸੇਵਕ ਦੀ ਉਮਰ ਸਿਰਫ 13 ਸਾਲ ਹੈ ਪਰ ਉਸ ਦੀਆਂ ਗੱਲਾਂ...

Children Interview

ਚੰਡੀਗੜ੍ਹ: ਲਾਕਡਾਊਨ ਕਾਰਨ ਅੱਜ ਸਾਰੇ ਬੱਚੇ ਘਰਾਂ ਵਿਚ ਕੈਦ ਹਨ ਪਰ ਕੁੱਝ ਬੱਚੇ ਅਜਿਹੇ ਵੀ ਹਨ ਜੋ ਅਜ਼ਾਦ ਹਨ। ਉਦਾਹਰਨ ਦੇ ਤੌਰ ਤੇ ਨੂਰ। ਨੂਰ ਜੋ ਕਿ ਅੱਜ ਟਿਕਟਾਕ ਸਟਾਰ ਕਹਾਉਂਦੀ ਹੈ, ਉਸ ਨੇ ਸਾਰੇ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀ ਪੀੜਾਂ ਪਾਈਆਂ ਹਨ। ਪਰ ਉੱਥੇ ਹੀ ਇਕ ਅਜਿਹੀ ਹੀ ਜੋੜੀ ਛਾਈ ਹੋਈ ਹੈ ਜੋ ਕਿ ਅਪਣੀਆਂ ਗੱਲਾਂ ਨਾਲ ਲੋਕਾਂ ਦੇ ਕੰਨ ਖੋਲ੍ਹ ਦਿੰਦੀਆਂ ਹਨ। ਇਹਨਾਂ ਵਿਚੋਂ ਇਕ ਲੜਕਾ ਹੈ ਜਿਸ ਦਾ ਨਾਮ ਹੈ ਗੁਰਸੇਵਕ। 

ਗੁਰਸੇਵਕ ਦੀ ਉਮਰ ਸਿਰਫ 13 ਸਾਲ ਹੈ ਪਰ ਉਸ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ। ਉਹਨਾਂ ਨਾਲ ਸਪੋਕਸਮੈਨ ਚੈਨਲ ਦੇ ਡੀਐਮ ਨਿਰਮਤ ਕੌਰ ਨੇ ਰਾਬਤਾ ਕਾਇਮ ਕੀਤਾ ਹੈ, ਇਸ ਵਿਚ ਉਹਨਾਂ ਨੇ ਸਾਰੇ ਤਰ੍ਹਾਂ ਦੇ ਸਮਾਜਿਕ ਮੁੱਦਿਆਂ ਤੇ ਬੇਬਾਕੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਮੀਡੀਆ ਚੈਨਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨ ਕਿਉਂ ਕਿ ਮੀਡੀਆ ਵੀ ਇਕ ਯੋਧਾ ਦਾ ਰੋਲ ਅਦਾ ਕਰਦਾ ਹੈ।

ਮੀਡੀਆ ਰਾਹੀਂ ਕਿਸੇ ਗਰੀਬ ਦੀ ਪੁਕਾਰ ਸੁਣੀ ਜਾਂਦੀ ਹੈ। ਉਸ ਨੇ ਪੜ੍ਹਾਈ ਨੂੰ ਲੈ ਕੇ ਸਵਾਲ ਚੁੱਕਿਆ ਕਿ ਅੱਜ ਦੇ ਵਿਦਿਆਰਥੀ ਜੇ ਪੜ੍ਹ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਨੌਕਰੀ ਦੀ ਕੋਈ ਉਮੀਦ ਨਹੀਂ ਹੈ, ਉਹਨਾਂ ਦੀਆਂ ਡਿਗਰੀਆਂ ਰੁੱਲ ਜਾਂਦੀਆਂ ਹਨ, ਤੇ ਉਹਨਾਂ ਦੀ ਪੜ੍ਹਾਈ ਦੀ ਕੀਮਤ ਹੀ ਖਤਮ ਹੋ ਜਾਂਦੀ ਹੈ। ਇਕ ਵਾਰ ਉਸ ਨੂੰ ਸਟੇਜ ਤੇ ਬੋਲਣ ਦਾ ਮੌਕਾ ਮਿਲਿਆ ਸੀ ਜਿੱਥੇ ਕਿ 5 ਲੱਖ ਦੇ ਕਰੀਬ ਲੋਕ ਇਕੱਠੇ ਹੁੰਦੇ ਹਨ। ਉੱਥੇ ਉਸ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਭਾਸ਼ਣ ਦਿੱਤਾ ਸੀ।

ਇਸ ਦੇ ਲਈ ਉਸ ਨੇ ਆਪ ਹੀ ਭਾਸ਼ਣ ਤਿਆਰ ਕੀਤਾ ਸੀ। ਉਸ ਨੇ ਕਿਸਾਨਾਂ ਦੀਆਂ ਮਜ਼ਬੂਰੀਆਂ, ਮੁਸ਼ਕਿਲਾਂ ਨੂੰ ਨੇੜੇ ਤੋਂ ਜਾਣਿਆ ਸੀ। ਲੈਬਰ ਡੇ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਮਜ਼ਦੂਰਾਂ ਨੂੰ ਗਿਫਟ ਦਿੰਦੀ ਪਰ ਉਹਨਾਂ ਨੇ ਤਾਂ ਹੋਰ ਹੀ ਹਥੌੜਾ ਚਲਾ ਦਿੱਤਾ। ਸਰਕਾਰ ਨੇ ਉਹਨਾਂ ਦੀ ਡਿਊਟੀ 8 ਤੋਂ 12 ਘੰਟੇ ਕਰ ਦਿੱਤੀ। ਉਹ ਪੜ੍ਹਾਈ ਦੇ ਨਾਲ-ਨਾਲ ਸੀਨੀਅਰ ਲੀਡਰਾਂ ਕੋਲ ਜਾ ਕੇ ਉਹਨਾਂ ਤੋਂ ਸਾਰੇ ਮੁੱਦਿਆਂ ਦੀ ਸਿਖਿਆ ਲੈਂਦੇ ਹਨ।

ਉਹਨਾਂ ਨੇ ਡਿਬੇਟ ਵੀ ਕੀਤੀ ਹੋਈ ਹੈ। ਲਾਕਡਾਊਨ ਵਿਚ ਢਿੱਲ ਤੇ ਹਵਾਈ ਜਹਾਜ਼ਾਂ ਵਿਚ ਢਿੱਲ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਆਟੋ ਵਿਚ 2 ਜਾਂ ਤਿੰਨ ਸਵਾਰੀਆਂ ਚੜਾਉਣ ਦੀ ਆਗਿਆ ਹੈ ਪਰ ਹਵਾਈ ਜਹਾਜ਼ਾਂ ਵਿਚ ਵਧ ਗਿਣਤੀ ਵਿਚ ਸਵਾਰੀਆਂ ਦੀ ਆਗਿਆ ਦਿੱਤੀ ਗਈ ਹੈ।

ਇਸ ਤੇ ਉਹਨਾਂ ਕਿਹਾ ਕਿ ਹਮੇਸ਼ਾ ਸਾਮਰਾਜਵਾਦੀ ਹੀ ਹੋਈ ਹੈ, ਲੋਕਾਂ ਦੇ ਹਿੱਤਾਂ ਦੀ ਗੱਲ ਨਹੀਂ ਹੁੰਦੀ। ਗਰੀਬ ਲੋਕਾਂ ਨੂੰ ਹਮੇਸ਼ਾ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਉਹਨਾਂ ਵੱਲੋਂ ਡੀਐਮ ਨਿਰਮਤ ਕੌਰ ਨੂੰ ਸਵਾਲ ਜਵਾਬ ਕੀਤੇ ਗਏ ਜਿਹਨਾਂ ਦੇ ਉੱਤਰ ਉਹਨਾਂ ਵੱਲੋਂ ਬਾਖੂਬੀ ਦਿੱਤੇ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।