ਖੰਨਾ: ਪੇਕੇ ਘਰ ਗਈ ਔਰਤ ਦੇ ਘਰ ਹੱਥ ਸਾਫ਼ ਕਰ ਗਏ ਚੋਰ, 5 ਲੱਖ ਦੀ ਨਕਦੀ ਤੇ 15 ਤੋਲੇ ਸੋਨਾ ਲੈ ਕੇ ਹੋਏ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਰ CCTV ਦੇ ਡੀਵੀਆਰ ਵੀ ਨਾਲ ਲੈ ਗਏ

photo

 

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਖੰਨਾ ਦੇ ਥਾਣਾ ਮਾਛੀਵਾੜਾ ਸਾਹਿਬ ਦੇ ਪਿੰਡ ਹਸਨਪੁਰ ਵਿਚ ਇਕ ਐਨਆਰਆਈ ਬਜ਼ੁਰਗ ਦੀ ਕੋਠੀ ਵਿਚੋਂ 5 ਲੱਖ ਦੀ ਨਕਦੀ ਅਤੇ 15 ਤੋਲੇ ਸੋਨਾ ਚੋਰੀ ਹੋ ਗਿਆ। ਬਜ਼ੁਰਗ ਔਰਤ ਨੇ ਰੋਂਦੇ ਹੋਏ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ। ਦੂਜੇ ਪਾਸੇ ਮੌਕੇ ’ਤੇ ਪੁੱਜੇ ਡੀਐਸਪੀ ਵਰਿਆਮ ਸਿੰਘ ਨੇ ਦਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ।

 ਇਹ ਵੀ ਪੜ੍ਹੋ: ਭਾਰਤ ਦੇ ਭਗੌੜੇ ਨਾਈਜੀਰੀਆ ਦੇ ਬਣੇ 'ਅੰਬਾਨੀ', ਚਲਾ ਰਹੇ ਸਭ ਤੋਂ ਵੱਡੀ ਤੇਲ ਕੰਪਨੀ

ਔਰਤ ਦੇ ਪੁੱਤ ਜੋ ਕਿ ਵਿਦੇਸ਼ ਰਹਿ ਰਹੇ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ। ਪੁਲਿਸ ਉਹਨਾਂ ਤੋਂ ਮੋਬਾਈਲ ਤੋਂ ਸੀਸੀਟੀਵੀ ਦਾ ਬੈਕਅੱਪ ਲੈਣ ਦੀ ਗੱਲ ਕਰ ਰਹੇ ਹਨ। ਗੁਆਂਢੀਆਂ ਦੇ ਕੈਮਰੇ ਵੀ ਦੇਖੇ ਜਾ ਰਹੇ ਹਨ। ਉਮੀਦ ਹੈ ਕਿ ਚੋਰਾਂ ਦਾ ਜਲਦੀ ਹੀ ਸੁਰਾਗ ਲੱਗ ਜਾਵੇਗਾ।

 ਇਹ ਵੀ ਪੜ੍ਹੋ: 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ

ਸੁਰਿੰਦਰ ਕੌਰ ਨੇ ਦਸਿਆ ਕਿ ਉਹ ਕਰੀਬ 5 ਮਹੀਨੇ ਪਹਿਲਾਂ ਇਟਲੀ ਤੋਂ ਆਪਣੇ ਜੱਦੀ ਪਿੰਡ ਹਸਨਪੁਰ ਪਰਤੀ ਸੀ। ਉਹ 29 ਮਈ ਨੂੰ ਆਪਣੇ ਪੇਕੇ ਘਰ ਲੁਬਾਣਗੜ੍ਹ ਗਈ ਸੀ। ਜਦੋਂ ਮੰਗਲਵਾਰ ਰਾਤ ਨੂੰ ਘਰ ਪਰਤੀ ਤਾਂ ਘਰ ਦੇ ਜਿੰਦੇ ਟੁੱਟੇ ਹੋਏ ਸਨ। ਅੰਦਰ ਪਈਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਸਾਰਾ ਸਾਮਾਨ ਚੋਰੀ ਹੋਇਆ ਸੀ। ਸੁਰਿੰਦਰ ਅਨੁਸਾਰ ਅਲਮੀਰਾ ਵਿਚ 5 ਲੱਖ ਰੁਪਏ ਸਨ, ਜੋ ਉਸ ਨੇ ਕੁਝ ਦਿਨ ਪਹਿਲਾਂ ਦਰੱਖਤ ਵੇਚ ਕੇ ਕਮਾਏ ਸਨ। ਉਸ ਦੇ 15 ਤੋਲੇ ਸੋਨੇ ਦੇ ਗਹਿਣੇ ਅਤੇ ਮਹਿੰਗੇ ਕੱਪੜੇ ਵੀ ਚੋਰੀ ਹੋ ਗਏ। ਸੁਰੱਖਿਆ ਦੇ ਮੱਦੇਨਜ਼ਰ ਕੋਠੀ ਵਿਚ ਸੀਸੀਟੀਵੀ ਲੱਗੇ ਹੋਏ ਹਨ, ਜਿਨ੍ਹਾਂ ਦਾ ਡੀਵੀਆਰ ਵੀ ਚੋਰ ਚੋਰੀ ਕਰਕੇ ਲੈ ਗਏ ਹਨ।