ਪੰਚਾਇਤੀ ਚੋਣਾਂ ਲਈ ਹੁਣੇ ਤੋਂ ਸਰਗਰਮ ਹੋਵੇਗਾ ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਸ਼ਿਆਂ ਕਾਰਨ ਤਬਾਹ ਹੋ ਰਹੀ ਨੌਜਵਾਨੀ ਨੂੰ ਬਚਾਉਣ ਲਈ ਕਾਂਗਰਸ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਨਾਲ ਸਹਿਮਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ..........

During the Meeting Sukhbir Singh Badal

ਚੰਡੀਗੜ੍ਹ :- ਪੰਜਾਬ ਵਿਚ ਨਸ਼ਿਆਂ ਕਾਰਨ ਤਬਾਹ ਹੋ ਰਹੀ ਨੌਜਵਾਨੀ ਨੂੰ ਬਚਾਉਣ ਲਈ ਕਾਂਗਰਸ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਨਾਲ ਸਹਿਮਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਹੰਗਾਮੀ ਬੈਠਕ ਕੀਤੀ ਅਤੇ ਫ਼ੈਸਲਾ ਕੀਤਾ ਕਿ ਸਾਰੀਆ ਧਿਰਾਂ ਪਾਰਟੀ ਤੇ ਸਿਆਸੀ ਵਖਰੇਵੇਂ ਛੱਡ ਕੇ ਸਾਂਝਾ ਅੰਦੋਲਨ ਛੇੜਨ। ਅੱਜ ਇਥੇ ਸੈਕਟਰ 28 ਦੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ 3 ਘੰਟੇ ਚੱਲੀ ਮੀਟਿੰਗ ਵਿਚ ਅਕਾਲੀ ਲੀਡਰਾਂ ਨੇ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੇ ਡੋਪ ਟੈਸਟ ਨੂੰ ਮਹਿਜ਼ ਇਕ ਡਰਾਮਾ ਦਸਦੇ ਹੋਏ, ਸਿੱਖ ਨੇਤਾਵਾਂ ਨੇ ਇਹ ਵੀ ਕਿਹਾ ਕਿ ਸਮੁੱਚਾ ਸਮਾਜ ਅਤੇ ਸਿਆਸੀ ਪਾਰਟੀਆਂ ਇਕਮੁੱਠ ਹੋ ਕੇ ਬੱਚਿਆਂ

ਤੇ ਨੌਜਵਾਨਾਂ ਨੂੰ ਡਰੱਗ ਸੇਵਨ ਦੇ ਮਾੜੇ ਅਸਰ ਬਾਰੇ ਜਾਗਰੂਕ ਕਰਨ ਤੇ ਮਾਨਵਤਾ ਨੂੰ ਬਚਾਉਣ। ਬੈਠਕ ਵਿਚ ਹਾਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦੀ ਗੱਲ ਕਹੀ ਅਤੇ ਇਹ ਵੀ ਸਲਾਹ ਦਿਤੀ ਕਿ ਗ਼ੈਰ ਸਿੱਖ ਨੌਜਵਾਨ ਜੋ ਨਸ਼ਿਆਂ ਤੋਂ ਪੀੜਤ ਹਨ, ਸਿੱਖੀ ਸਰੂਪ ਵਾਲੇ ਨੌਜਵਾਨਾਂ ਤੋਂ ਇਸ ਬੀਮਾਰੀ ਨੂੰ ਲਾਂਭੇ ਰੱਖਣ ਦੀ ਪ੍ਰੇਰਨਾ ਲੈਣ। ਤਿੰਨ ਘੰਟੇ ਚੱਲੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਇਸ ਬੈਠਕ ਵਿਚ ਆਉਂਦੀਆਂ ਪੰਚਾਇਤੀ, ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੱਡੇ ਜੋਸ਼ੋ ਖਰੋਸ਼ ਨਾਲ ਹਿੱਸਾ ਲੈਣ 'ਤੇ ਵੀ ਜ਼ੋਰ ਦਿਤਾ

ਗਿਆ ਅਤੇ ਸਿਰਕੱਢ ਅਕਾਲੀ ਆਗੂਆਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਅਕਾਲੀ ਨੌਜਵਾਨ ਤੇ ਬੀਬੀਆਂ ਹੁਣ ਤੋਂ ਹੀ ਸਰਗਰਮ ਹੋ ਜਾਣ। ਅੱਜ ਦੀ ਬੈਠਕ ਵਿਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਹਾਜ਼ਰ ਸਨ ਅਤੇ ਅਕਾਲੀ ਦਲ ਨੇ ਮਤਾ ਪਾ ਕੇ ਕੇਂਦਰੀ ਸਰਕਾਰ ਦਾ ਧਨਵਾਦ ਕੀਤਾ ਕਿ ਝੋਨੇ ਦੇ ਸਮਰਥਨ ਮੁੱਲ ਵਿਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ, ਕਪਾਹ, ਨਰਮੇ ਵਿਚ 1100 ਰੁਪਏ ਤੋਂ ਵੱਧ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਮੁੱਲ ਵਾਧੇ ਨਾਲ ਪੰਜਾਬ ਦੇ ਕਿਸਾਨਾਂ ਨੂੰ 2350 ਕਰੋੜ ਦਾ ਵਾਧੂ ਫਾਇਦਾ ਹੋਵੇਗਾ। ਅੱਜ ਦੀ ਕੋਰ ਕਮੇਟੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਵਿਚ 11 ਜੁਲਾਈ ਨੂੰ

ਹੋਣ ਵਾਲੀ ਕਿਸਾਨਾਂ ਨਾਲ ਬੈਠਕ ਤੋਂ ਰੈਲੀ ਦੀਆਂ ਤਿਆਰੀਆਂ ਵਾਸਤੇ ਵੀ ਬੁਲਾਈ ਗਈ ਸੀ। ਸ. ਸੁਖਬੀਰ ਸਿੰਘ ਬਾਦਲ ਨੇ ਇਸ ਬਾਰੇ ਬਾਰੀਕੀ ਨਾਲ ਸਕੀਮ 'ਤੇ ਵਿਚਾਰ ਕੀਤਾ। ਇਸ ਮਹੱਤਵਪੂਰਨ ਬੈਠਕ ਵਿਚ ਪ੍ਰਧਾਨ ਸੁਖਬੀਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਭੂੰਦੜ, ਬੀਬੀ ਜਗੀਰ ਕੌਰ, ਡਾ. ਉਪਿੰਦਰ ਜੀਤ ਕੌਰ, ਜਥੇਦਾਰ ਤੋਤਾ ਸਿੰਘ, ਚਰਨਜੀਤ ਅਟਵਾਲ, ਗੁਲਜ਼ਾਰ ਸਿੰਘ ਰਣੀਕੇ, ਬਲਦੇਵ ਮਾਨ, ਸ਼ਰਨਜੀਤ ਢਿੱਲੋਂ, ਬਿਕਰਮ ਮਜੀਠੀਆ ਅਤੇ ਹੋਰ ਲੀਡਰ ਹਾਜ਼ਰ ਸਨ।