ਮੋਹਾਲੀ ਵਾਸੀਆਂ ਲਈ ਖੁਸ਼ਖਬਰੀ ਹੁਣ ਪਾਈਪਾਂ ਰਾਹੀਂ ਸ਼ੁਰੂ ਹੋਵੇਗੀ ਰਸੋਈ ਗੈਸ ਦੀ ਸਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਵਾਸੀਆਂ ਨੂੰ ਇਕ ਵੱਡੀ ਖੁਸ਼ੀ ਮਿਲਣ ਜਾ ਰਹੀ ਹੈ.ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਹੁਣ ਕਾਫੀ ਫਾਇਦਾ ਹੋਣ ਵਾਲਾ ਹੈ।

chandumajra

ਮੋਹਾਲੀ ਵਾਸੀਆਂ ਨੂੰ ਇਕ ਵੱਡੀ ਖੁਸ਼ੀ ਮਿਲਣ ਜਾ ਰਹੀ ਹੈ.ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਹੁਣ ਕਾਫੀ ਫਾਇਦਾ ਹੋਣ ਵਾਲਾ ਹੈ। ਦਸ ਦੇਈਏ ਕਿ ਜਲਦੀ ਹੀ ਪਾਈਪਾਂ ਰਾਹੀਂ ਰਸੋਈ ਗੈਸ ਦੀ ਸਪਲਾਈ ਸ਼ੁਰੂ ਹੋ ਜਾਵੇਗੀ,ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲਣ ਵਾਲੀ ਹੈ.ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਇਸ ਦਾ ਮੁਢਲਾ ਕੰਮ ਮੁਕੰਮਲ ਹੋ ਚੁਕਿਆ ਹੈ। ਇਸ ਗੱਲ ਦੀ ਜਾਣਕਾਰੀ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮੈਂਬਰ ਲੋਕ ਸਭਾ (ਸ੍ਰੀ ਅਨੰਦਪੁਰ ਸਾਹਿਬ) ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। 

ਇਸ ਮੀਟਿੰਗ ਵਿਚ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ  ਇਸ ਉਪਰਾਲੇ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ.ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਅਤੇ ਖੱਜਲ ਖੁਆਰੀ ਘਟੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਸਥਾਨਕ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਵੀ ਕਾਫੀ ਬਚਤ ਹੋਵੇਗੀ। dਸ ਦੇਈਏ ਕਿ ਲੋਕਾਂ ਵਲੋਂ ਵੀ ਉਹਨਾਂ ਨੂੰ ਇਸ ਫੈਸਲਾ ਦਾ ਕਾਫੀ ਭਰਮਾਂ ਹੁੰਗਾਰਾ ਮਿਲਿਆ. ਸਥਾਨਕ ਲੋਕ ਉਹਨਾਂ ਦੇ ਫੈਸਲੇ ਤੋਂ ਕਾਫੀ ਖੁਸ਼ ਹਨ। ਉਥੇ ਹੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲੇ ਵਿਚ ਚੱਲ ਰਹੀਆਂ ਕੇਂਦਰੀ ਸਪਾਂਸਰਡ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 

ਉਹਨਾਂ ਨੇ ਇਸ ਸਕੀਮ ਬਾਰੇ ਕਾਫੀ ਬਾਰੀਕੀ ਨਾਲ ਦਸਿਆ। ਮਿਲੀ ਜਾਣਕਾਰੀ ਮੁਤਾਬਿਕ ਮੀਟਿੰਗ ਦੌਰਾਨ ਚੰਦੁ ਮਾਜਰਾ ਨੇ ਵੀ ਇਸ ਸਕੀਮ ਬਾਰੇ ਜਾਣਕਾਰੀ ਦਿਤੀ.ਉਹਨਾਂ ਨੇ ਕਿਹਾ ਹੈ ਜੋ ਵੀ ਸਕੀਮ ਲੋਕਾਂ ਦੀ ਭਲਾਈ ਲਈ ਚਲਾਈ ਗਈ ਹੈ. ਉਸਦੀ ਜਾਣਕਾਰੀ ਲੋਕਾਂ ਤੱਕ ਉਕਤ ਸਮੇਂ ਤੇ ਪਹੁੰਚਦੀ ਕੀਤੀ ਜਾਵੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਸਕੀਮਾਂ ਦੀ ਜਾਣਕਾਰੀ ਹੇਠਲੇ ਪੱਧਰ ਦੇ ਲੋਕਾਂ ਤਕ ਵੀ ਪਹੁੰਚਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਨੇ ਬੀ . ਡੀ. ਪੀ. ਓਜ਼ ਨੂੰ ਆਖਿਆ ਕਿ ਪਿੰਡਾਂ ਦੇ ਵਿਕਾਸ ਕੰਮ ਮਗਨਰੇਗਾ ਸਕੀਮ ਨਾਲ ਜੋੜ ਕੇ ਕਰਵਾਏ ਜਾਣ,

ਖਾਸ ਕਰ ਕੇ ਪਿੰਡਾਂ ਦੇ ਛੱਪੜਾਂ ਦੀ ਨੁਹਾਰ ਬਦਲਣ ਤੇ ਉਨ੍ਹਾਂ ਦੀ ਸਾਫ-ਸਫਾਈ ਦੇ ਨਾਲ-ਨਾਲ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਰੁੱਖ ਲਾਉਣ ਦਾ ਕੰਮ ਵੀ ਮਗਨਰੇਗਾ ਸਕੀਮ ਤਹਿਤ ਕਰਵਾ ਕੇ ਆਮ ਲੋਕਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਨਾਲ ਹੀ ਉਹਨਾਂ ਨੇ ਪਾਣੀ ਸੰਭਾਲ ਲਈ ਬਰਸਾਤੀ ਪਾਣੀ ਨੂੰ ਸੰਭਾਲਣ ਲਈ ਵੀ ਕਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਿੰਡਾਂ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਹੱਲ ਕੀਤੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਪੇਂਡੂ ਪੱਧਰ ਨੂੰ ਜਾਗਰੂਕ ਕਰਨ ਲਈ ਉਹਨਾਂ ਲਈ ਵਿਸ਼ੇਸ ਕੈਂਪਾ ਦਾ ਗਠਨ ਕੀਤਾ ਜਾਵੇ।