ਫਰੀਦਕੋਟ `ਚ ਛੱਡਿਆ 41 ਨੌਜਵਾਨਾਂ ਨੇ ਨਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਥੇ ਪੰਜਾਬ ਵਿਚ ਨਸਿਆ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ.ਉਥੇ ਹੀ ਫਰੀਦਕੋਟ ਜਿਲ੍ਹੇ ਤੋਂ ਇਕ ਖੁਸ਼ਖ਼ਬਰੀ ਮਿਲੀ ਹੈ

youth

ਫਰੀਦਕੋਟ:  ਜਿਥੇ ਪੰਜਾਬ ਵਿਚ ਨਸਿਆ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ.ਉਥੇ ਹੀ ਫਰੀਦਕੋਟ ਜਿਲ੍ਹੇ ਤੋਂ ਇਕ ਖੁਸ਼ਖ਼ਬਰੀ ਮਿਲੀ ਹੈ ਜਿਥੇ 41 ਨੌਜਵਾਨਾਂ ਨੇ ਚਿੱਟੇ ਦਾ ਨਸ਼ਾ ਛੱਡਣ ਲਈ ਸਾਹਮਣੇ ਆਏ ਹਨ। ਇਹਨਾਂ ਨੌਜਵਾਨਾਂ ਨੇ ਨਸ਼ਾ ਛੱਡਣ ਦਾ ਪ੍ਰਣ ਲੈ ਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਨਸ਼ਾ ਕਰਕੇ ਮੌਤਾਂ ਦੀ ਭਰਮਾਰ ਹੋ ਰਹੀ ਸੀ. ਪਰ ਇਹਨਾਂ ਨੌਜਵਾਨਾਂ ਨੇ ਹੁਣ ਨਸ਼ਾ ਤਿਆਗਣ ਦੀ ਥਾਨ ਲਈ ਹੈ। ਇਹਨਾ ਦਾ ਕਹਿਣਾ ਹੈ ਕਿ ਨਸ਼ਾ ਛੱਡ ਕੇ ਹੁਣ ਅਸੀਂ ਆਪਣੀ ਜਿੰਗਦੀ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹਾਂ। ਦਸ ਦੇਈਏ ਕਿ ਇਹ ਨੌਜਵਾਨ ਕਰੀਬ 3 ਸਾਲਾਂ ਤੋਂ ਚਿੱਟੇ ਦਾ ਨਸ਼ਾਂ ਕਰਦੇ ਆ ਰਹੇ ਸਨ। 

ਪਰ ਹੁਣ ਨਸ਼ੇ ਬਾਰੇ ਜਾਗਰੂਕ ਹੋਣ ਤੋਂ ਬਾਅਦ ਇਹ ਸਾਰੇ ਹੀ ਨੌਜਵਾਨ ਇਸ ਨਸ਼ੇ ਤੋਂ ਤੌਬਾ ਕਰਨ ਲਈ ਸਮਾਜਸੇਵੀ ਸੁਖਦੀਪ ਸਿੰਘ ਦੀ ਮਦਦ ਨਾਲ ਨਸ਼ਾ ਛਡਾਉ ਦਵਾਈ ਲੈ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕੁਝ ਦਿਨ ਪਹਿਲਾ ਕੋਟਕਪੂਰਾ ਵਿਚ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਹਨ ਨੌਜਵਾਨਾਂ ਨੇ ਨਸ਼ਾ ਛੱਡਣ ਦਾ ਪ੍ਰਣ ਕਰ ਲਿਆ ਹੈ। ਇਸ ਮੌਕੇ ਜਿਲੇ ਦੇ ਐਸ.ਐਸ.ਪੀ  ਨਾਨਕ ਸਿੰਘ ਨੇ ਇਹਨਾਂ ਨੌਜਵਾਨਾਂ ਦੀ ਸ਼ਲਾਘਾ ਕਰਦਿਆ ਕਿਹਾ ਹੈ ਕਿ ਜੋ ਇਹਨਾਂ ਨੌਜਵਾਨਾਂ ਨੇ ਫੈਸਲਾ ਲਿਆ ਹੈ.

ਉਹ ਸਮਾਜ ਨੂੰ ਚੰਗੀ ਸੇਧ ਦੇਵਾਂਗਾ। ਉਹਨਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਉਪਰੰਤ ਪੰਜਾਬ ਦੇ ਹੋਰ ਨੌਜਵਾਨ ਵੀ ਇਹ ਰਾਹ ਅਪਣਾ ਸਕਦੇ ਹਨ। ਨੌਜਵਾਨਾਂ ਦੇ ਪਰਿਵਾਰਕ ਮੈਂਬਰ  ਵੀ ਇਸ ਫੈਸਲੇ ਤੋਂ ਬਹੁਤ ਖੁਸ ਹਨ। ਦਸਿਆ ਜਾ ਰਿਹਾ ਹੈ ਕਿ ਸ਼ੁਰੂਆਤ ‘ਚ ਸਿਰਫ਼ ਦੋ ਨੌਜਵਾਨ ਹੀ ਚਿੱਟਾ ਛੱਡਣ ਆਏ ਸਨ ਪਰ ਉਸ ਤੋਂ ਬਾਅਦ ਹੌਲੀ ਹੌਲੀ ਨੌਜਵਾਨ ਨਸ਼ਾ ਛੱਡਣ ਲਈ ਜੁੜਦੇ ਗਏ ਅਤੇ ਇਹਨਾਂ ਦੀ ਗਿਣਤੀ 40 ਤੋਂ ਪਾਰ ਹੋ ਗਈ। ਸੁਖਦੀਪ ਦੇ ਅਨੁਸਾਰ ਸਾਰਿਆ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਹੈ। ਜਿਸ ‘ਚ ਸਾਰੇ ਹੀ ਨੈਗਟਿਵ ਪਾਏ ਗਏ ਹਨ। 

ਇਸ ਮੌਕੇ ਨਸ਼ਾ ਛੱਡ ਚੁੱਕੇ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਬਾਡੀ-ਬਿਲਡਿੰਗ ਕਰਦਾ ਸੀ, ਪਰ ਗਲਤ ਸੰਗਤ ਕਾਰਨ ਨਸ਼ੇ ਦੀ ਦਲਦਲ ‘ਚ ਫ਼ਸ ਗਿਆ। ਉਹ ਇੱਕ ਦਿਨ ‘ਚ 3 ਤੋਂ 4 ਚਿੱਟੇ ਦੇ ਨਸ਼ੇ ਦੇ ਟੀਕੇ ਲਾਉਦਾ ਸੀ।ਮਿਲੀ ਜਾਣਕਾਰੀ ਮੁਤਾਬਿਕ  ਹੁਣ ਇਹਨਾਂ ਨੌਜਵਾਨਾਂ ਦੀਆਂ ਕਮੇਟੀਆਂ ਬਣਾ ਕੇ ਹੋਰ ਨੌਜਵਾਨਾਂ ਨੂੰ ਵੀ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ। ਜੇ ਇਹ ਨੌਜਵਾਨ ਸਮਾਜ ਲਈ ਕੁਝ ਚੰਗਾ ਕਰਦੇ ਹਨ ਤਾਂ ਇਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।