ਡੋਪ ਟੈਸਟ ਦਾ ਡਰਾਮਾ ਕਰ ਰਹੀ ਹੈ ਕੈਪਟਨ ਸਰਕਾਰ: ਚੰਦੂਮਾਜਰਾ
ਡੋਪ ਟੈਸਟ ਦਾ ਡਰਾਮਾ ਕਰ ਰਹੀ ਹੈ ਕੈਪਟਨ ਸਰਕਾਰ: ਚੰਦੂਮਾਜਰਾ
The Captain Government Is Drafting Dope Test
ਲੋਕਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਡੋਪ ਟੈਸਟ ਕਰਵਾ ਕੇ ਸਿਰਫ ਡਰਾਮੇਬਾਜ਼ੀ ਕਰ ਰਹੀ ਹੈ। ਦੱਸ ਦਈਏ ਉਨ੍ਹਾਂ ਦਾ ਕਹਿਣਾ ਹੈ ਕੇ ਨੇਤਾਵਾਂ ਅਤੇ ਅਧਿਕਾਰੀਆਂ ਦੇ ਜੋ ਡੋਪ ਟੈਸਟ ਕਰਵਾਉਣ ਦਾ ਫ਼ੈਸਲਾ ਸਰਕਾਰ ਨੇ ਲਿਆ ਹੈ, ਸੂਬੇ ਵਿਚ ਇਸ ਤੋਂ ਨਸ਼ੇ ਘੱਟ ਨਹੀਂ ਹੋਣਗੇ। ਪ੍ਰੋ. ਚੰਦੂਮਾਜਰਾ ਰੂਪਨਗਰ ਵਿਚ ਅਪਣੇ ਦੌਰੇ ਦੇ ਦੌਰਾਨ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸਮਾਜਕ ਸਮਸਿਆ ਬਣ ਚੁੱਕੇ ਹਨ ਸਰਕਾਰ ਨੂੰ ਇਸ ਮਾਮਲੇ ਦੀ ਜੜ੍ਹ ਤੱਕ ਜਾਣਾ ਚਾਹੀਦਾ ਹੈ।