ਮਿਸ਼ਨ ਵੰਦੇ ਭਾਰਤ ਤਹਿਤ ਯੂਏਈ ਤੋਂ ਮੁਹਾਲੀ ਪੁੱਜੇ 167 ਭਾਰਤੀ
ਕਰੋਨਾ ਕਰਕੇ ਲੱਗੇ ਲੌਕਡਾਊਨ ਚ ਵੱਡੀ ਗਿਣਤੀ ਚ ਭਾਰਤੀ ਲੋਕ ਵੱਖ-ਵੱਖ ਦੇਸ਼ ਵਿਚ ਫਸ ਗਏ ਸਨ। ਜਿਨ੍ਹਾਂ ਨੂੰ ਵੰਦੇ ਭਾਰਤ ਮਿਸ਼ਨ ਤਹਿਤ ਵਾਪਿਸ ਮੁਲਕ ਲਿਆਂਦਾ ਜਾ ਰਿਹਾ ਹੈ।
ਚੰਡੀਗੜ੍ਹ : ਕਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ ਵਿਚ ਵੱਡੀ ਗਿਣਤੀ ਵਿਚ ਭਾਰਤੀ ਲੋਕ ਵੱਖ-ਵੱਖ ਦੇਸ਼ ਵਿਚ ਫਸ ਗਏ ਸਨ। ਜਿਨ੍ਹਾਂ ਨੂੰ ਵੰਦੇ ਭਾਰਤ ਮਿਸ਼ਨ ਤਹਿਤ ਵਾਪਿਸ ਮੁਲਕ ਲਿਆਂਦਾ ਜਾ ਰਿਹਾ ਹੈ। ਇਸ ਤਹਿਤ ਹੁਣ ਸੋਮਵਾਰ ਨੂੰ ਵੀ ਇਕ ਉਡਾਣ ਮੁਹਾਲੀ ਦੇ ਅੰਦਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਜਿਸ ਵਿਚ ਸਪਾਈਸਜੈੱਟ ਦਾ ਇਹ ਜਹਾਜ ਯੂਏਈ ਵਿਚ ਫਸੇ ਯਾਤਰੀਆਂ ਲਈ ਤਿਆਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਉਡਾਣ ਵਿਚ ਤਕਰੀਬਨ 167 ਯਾਤਰੀ ਸਵਾਰ ਸੀ । ਇਹ ਯਾਤਰੀ ਯੂਏਈ ਵਿਚ ਕੰਮ ਕਰਦੇ ਸਨ। ਇਸ ਤੋਂ ਇਲਾਵਾ ਇਨ੍ਹਾਂ ਵਿਚ ਜ਼ਿਆਦਾਤਰ ਲੋਕ ਉਹ ਸਨ ਜਿਹੜੇ ਆਪਣੇ ਰਿਸ਼ਤੇਦਾਰਾਂ ਕੋਲ ਮਿਲਣ ਆਏ ਸਨ। ਦੱਸ ਦੱਈਏ ਕਿ ਸਪਾਈਸਜੈੱਟ ਦੀ ਇਹ ਉਡਾਣ ਰਾਤ 8:30 ਦੇ ਕਰੀਬ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ।
ਉਧਰ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਿਸ ਜਾਣਾ ਚਾਹੀਦਾ ਹੈ। ਹਲਾਤਾਂ ਨੂੰ ਦੇਖਦਿਆਂ ਆਪਣੇ ਦੇਸ਼ ਵਿਚ ਹੀ ਕੰਮ ਕਰਨਾ ਵਧੀਆ ਹੋਵੇਗਾ। ਇਸ ਲਈ ਮਿਸ਼ਨ ਵੰਦੇ ਭਾਰਤ ਦੇ ਤਹਿਤ ਉਹ ਵਾਪਿਸ ਵਤਨ ਪਰਤ ਆਏ। ਜ਼ਿਕਰਯੋਗ ਹੈ ਕਿ ਇਸ ਫਲਾਈਟ ਵਿਚ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਲੋਕ ਵੀ ਸ਼ਾਮਿਲ ਸਨ।
ਉਡਾਣਾਂ ਦੇ ਇੱਥੇ ਪਹੁੰਚਣ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਯਾਤਰੀਆਂ ਨੂੰ ਉੱਥੋਂ ਬੈਚਾਂ ਵਿਚ ਬਾਹਰ ਕੱਡਿਆ ਗਿਆ। ਇਸ ਤੋਂ ਇਲਾਵਾ ਇੱਥੇ ਆਏ ਸਾਰੇ ਯਾਤਰੀਆਂ ਲਈ ਸੈਨੇਟਾਇਜੇਸ਼ਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਹੁਣ ਮੁਹਾਲੀ ਹਵਾਈ ਅੱਡੇ ਤੇ ਪੁੱਜੀ ਇਸ ਫਲਾਈਟ ਦੇ ਯਾਤਰੀਆਂ ਨੂੰ ਸੂਬਾ ਸਰਕਾਰ ਦੇ ਨਿਯਮਾਂ ਅਧੀਨ ਕੁਆਰੰਟੀਨ ਕੀਤੀ ਜਾਵੇਗਾ ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।