Nabha ਦੀ ਇਸ ਧੀ ਨੇ ਕਰਤੀ ਕਮਾਲ, Punjab ਦੀ ਕਰਾਈ ਬੱਲੇ-ਬੱਲੇ
ਜਸਪ੍ਰੀਤ ਕੌਰ ਡਾਂਸ ਦੇ ਨਾਲ ਨਾਲ ਇਕ ਵਧੀਆ ਨੈਸ਼ਨਲ ਖਿਡਾਰੀ ਵੀ ਹੈ...
ਨਾਭਾ: ਲਾਕਡਾਊਨ ਅਤੇ ਕਰਫਿਊ ਦੌਰਾਨ ਜਿੱਥੇ ਨੌਜਵਾਨ ਪੀੜ੍ਹੀ ਟਾਈਮ ਪਾਸ ਕਰਨ ਲਈ ਇੰਟਰਨੈਟ ਤੇ ਪਬ ਜੀ ਜਾਂ ਫਿਰ ਹੋਰ ਗੇਮ ਸਹਾਰਾ ਲੈ ਰਹੀ ਹੈ ਉੱਥੇ ਹੀ ਫਿਊਜ਼ਨ ਕੰਪਨੀ ਵੱਲੋਂ ਆਲ ਇੰਡੀਅਨ ਆਨਲਾਈਨ ਡਾਂਸ ਤੇ ਸਿੰਗਿੰਗ ਕੰਪੀਟੀਸ਼ਨ ਵਿਚ ਨਾਭਾ ਦੀ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰ ਕੇ ਅਪਣੇ ਪਰਿਵਾਰ ਅਤੇ ਨਾਭੇ ਦਾ ਨਾਂ ਰੌਸ਼ਨ ਕੀਤਾ ਹੈ।
ਜਸਪ੍ਰੀਤ ਕੌਰ ਡਾਂਸ ਦੇ ਨਾਲ ਨਾਲ ਇਕ ਵਧੀਆ ਨੈਸ਼ਨਲ ਖਿਡਾਰੀ ਵੀ ਹੈ ਜਿਸ ਨੇ ਨੈਸ਼ਨਲ ਪੱਧਰ ਤੇ ਵੀ ਮੈਡਲ ਅਤੇ ਕਈ ਟਰਾਫੀਆਂ ਵੀ ਅਪਣੇ ਨਾਮ ਕੀਤੀਆਂ ਹਨ। ਦਸ ਦਈਏ ਕਿ ਜਸਪ੍ਰੀਤ ਕੌਰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੀਏ ਸੈਕਿੰਡ ਈਅਰ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਨੇ ਕਾਲਜ ਵਿਚ ਵੀ ਡਾਂਸ ਕੰਪੀਟੀਸ਼ਨ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਧੀ ਵੱਲੋਂ ਕੀਤੇ ਗਏ ਇਸ ਯਤਨ ਤੋਂ ਬਾਅਦ ਪਰਿਵਾਰ ਨੂੰ ਅਪਣੀ ਤੇ ਫਕਰ ਮਹਿਸੂਸ ਹੋ ਰਿਹਾ ਹੈ।
ਜਸਪ੍ਰੀਤ ਕੌਰ ਨੇ ਦਸਿਆ ਕਿ ਉਸ ਨੇ ਇੰਡੀਆ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਦੇ ਲਈ ਉਹ ਬਹੁਤ ਖੁਸ਼ ਹੈ ਤੇ ਘਰ ਵਿਚ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਉਹ ਬੈਡਮਿੰਟਨ ਦੀ ਖਿਡਾਰਨ ਹੈ ਤੇ ਉਸ ਦੀ ਨਾਚ ਵਿਚ ਵੀ ਰੂਚੀ ਹੈ ਤਾਂ ਕਿ ਉਹ ਫਿਟ ਰਹਿ ਸਕੇ। ਸ਼੍ਰੀਕਾਂਤ ਨਾਮ ਦੇ ਸਰ ਹਨ ਜਿਹਨਾਂ ਨੇ ਇਹ ਕੰਪੀਟੀਸ਼ਨ ਓਰਗਾਇਨਾਈਜ਼ ਕੀਤਾ ਸੀ ਤੇ ਉਸ ਦੇ ਪਿਤਾ ਨੇ ਅਪਣੀ ਬੇਟੀ ਨੂੰ ਸਲਾਹ ਦਿੱਤੀ ਸੀ ਕਿ ਉਹ ਕੰਪੀਟੀਸ਼ਨ ਵਿਚ ਹਿੱਸਾ ਲਵੇ।
ਉਹ ਕਾਲਜ ਵਿਚ ਵੀ ਯੂਥ ਫੈਸਟੀਵਲ ਚ ਹਿੱਸਾ ਲੈਂਦੇ ਰਹੇ ਹਨ ਤੇ ਉੱਥੇ ਹੀ ਉਹਨਾਂ ਨੇ 1 ਸਥਾਨ ਹਾਸਲ ਕੀਤਾ ਸੀ। ਇਸ ਤੋਂ ਅੱਗੇ ਉਹਨਾਂ ਦਸਿਆ ਕਿ ਉਹ ਦਿਨ ਵਿਚ 2 ਘੰਟੇ ਡਾਂਸ ਦੀ ਪ੍ਰੈਕਟਿਸ ਕਰਦੇ ਸਨ। ਉਹ ਵਾਲੀਵਾਲ ਵਿਚ ਵੀ ਖੇਡ ਚੁੱਕੇ ਹਨ ਤੇ ਉਹਨਾਂ ਨੇ ਉਸ ਵਿਚੋਂ ਵੀ ਜਿੱਤ ਹਾਸਲ ਕੀਤੀ ਹੈ।
ਅਪਣੇ ਫਿਊਚਰ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਜਿੱਥੇ ਵੀ ਮੌਕਾ ਮਿਲਿਆ ਉਸ ਵਿਚ ਹੀ ਅਪਣੀ ਕਿਸਮਤ ਅਜ਼ਮਾਉਣਗੇ। ਉੱਥੇ ਹੀ ਜਸਪ੍ਰੀਤ ਦੇ ਪਿਤਾ ਨੇ ਦਸਿਆ ਕਿ ਉਹਨਾਂ ਨੂੰ ਇਸ ਸਮੇਂ ਬਹੁਤ ਖੁਸ਼ੀ ਹੋ ਰਹੀ ਹੈ। ਉਹਨਾਂ ਦੇ ਤਿੰਨ ਬੱਚੇ ਹਨ ਤੇ ਉਹ ਤਿੰਨੋਂ ਹੀ ਸਰਕਾਰੀ ਸਕੂਲ ਤੋਂ ਪੜ੍ਹ ਰਹੇ ਹਨ।
ਉਹਨਾਂ ਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਆਈ ਤੇ ਉਹ ਪੜ੍ਹਾਈ ਵਿਚ ਵੀ ਹੁਸ਼ਿਆਰ ਹਨ। ਇਸ ਮੌਕੇ ਫਿਊਜ਼ਨ ਇੰਸਟੀਚਿਊਟ ਦੇ ਡਾਇਰੈਕਟਰ ਸ਼੍ਰੀਕਾਂਤ ਯੂਵੀ ਸ਼ਰਮਾ ਨੇ ਕਿਹਾ ਕਿ ਇਸ ਕੰਪੀਟੀਸ਼ਨ ਵਿਚ ਆਲ ਇੰਡੀਆ ਦੇ ਬੱਚਿਆਂ ਨੇ ਭਾਗ ਲਿਆ ਸੀ ਅਤੇ ਮੁਕਾਬਲਾ ਵੀ ਬਹੁਤ ਸਖ਼ਤ ਸੀ ਜਿਸ ਵਿਚ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਅੱਜ ਇਸ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।