ਕੇਸਗੜ੍ਹ ਸਾਹਿਬ ਦੇ ਜਥੇਦਾਰ ਪਹੁੰਚੇ ਗੁਰੂ ਨਾਨਕ ਦੀ ਹੱਟੀ

ਏਜੰਸੀ

ਖ਼ਬਰਾਂ, ਪੰਜਾਬ

Guru Nanak Modikhana ਦਾ ਵੀ ਕਰ ਦਿੱਤਾ ਸਮਰਥਨ

Jathedars KesgarhSahib Reach Guru Nanak Huti Guru Nanak Modikhana

ਲੁਧਿਆਣਾ: ਲੁਧਿਆਣਾ ਵਿਚ ਮੌਜੂਦ ਗੁਰੂ ਨਾਨਕ ਦੀ ਹੱਟੀ ਤੇ ਕੇਸਗੜ੍ਹ ਸਾਹਿਬ ਤੋਂ ਸਿੱਖਾਂ ਦਾ ਜੱਥਾ ਪਹੁੰਚਿਆ ਹੈ। ਇਸ ਦੁਕਾਨ ਤੋਂ ਉਹਨਾਂ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਜਿਹੜੇ ਕਿ ਰਾਸ਼ਨ ਖਰੀਦ ਨਹੀਂ ਸਕਦੇ। ਕੇਸਗੜ੍ਹ ਸਾਹਿਬ ਦੇ ਜੱਥੇਦਾਰ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਦੁਕਾਨਾਂ ਜਾਂ ਮੈਡੀਕਲ ਖੋਲ੍ਹਣਾ ਕੋਈ ਰਾਜਨੀਤੀ ਨਹੀਂ ਸਗੋਂ ਇਹ ਲੋਕਾਂ ਦੀ ਸੇਵਾ ਲਈ ਖੋਲ੍ਹੇ ਗਏ ਹਨ।

ਇਸ ਲਈ ਉਹ ਇਹਨਾਂ ਦੁਕਾਨਾਂ ਦੀ ਜਾਣਕਾਰੀ ਲੈਣ ਲਈ ਇੱਥੇ ਆਏ ਹਨ ਕਿ ਲੋਕਾਂ ਨੂੰ ਇਹਨਾਂ ਦੁਕਾਨਾਂ ਤੋਂ ਰਾਸ਼ਨ ਤੇ ਦਵਾਈ ਲੈ ਕੇ ਕਿਵੇਂ ਲਗ ਰਿਹਾ ਹੈ। ਲੋਕਾਂ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਉਹਨਾਂ ਨੂੰ ਘਟ ਰੇਟ ਤੇ ਵਧੀਆ ਕੁਆਲਿਟੀ ਦਾ ਸਮਾਨ ਦਿੱਤਾ ਜਾ ਰਿਹਾ ਹੈ।

ਉਹਨਾਂ ਅੱਗੇ ਕਿਹਾ ਕਿ ਸੰਗਤ ਦੀ ਸੇਵਾ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੋਰ ਸੰਸਥਾਵਾਂ ਵੀ ਇਸ ਨੇਕ ਕੰਮ ਵਿਚ ਅਪਣਾ ਯੋਗਦਾਨ ਪਾਉਣ ਤਾਂ ਜੋ ਪੰਜਾਬ ਦੇ ਕੋਨੇ-ਕੋਨੇ ਵਿਚ ਗੁਰੂ ਨਾਨਕ ਮੋਦੀਖਾਨੇ ਖੋਲ੍ਹੇ ਜਾ ਸਕਣ। ਉਹਨਾਂ ਦੀ ਇਹੀ ਮਕਸਦ ਰਹੇਗਾ ਕਿ ਇਸ ਸੇਵਾ ਨਾਲ ਗਰੀਬ ਲੋਕਾਂ ਦੀ ਮਦਦ ਹੋ ਸਕੇ ਤੇ ਉਹਨਾਂ ਨੂੰ ਰਾਸ਼ਨ ਦੀ ਕਮੀ ਨਾ ਹੋਵੇ।

ਉਹਨਾਂ ਵੱਲੋਂ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਵੇਗਾ। ਜੱਥੇਦਾਰ ਨੇ ਅੱਗੇ ਦਸਿਆ ਕਿ ਇਸ ਸੇਵਾ ਵਿਚ ਹਰ ਵਿਅਕਤੀ ਨੂੰ ਹੱਕ ਹੈ ਉਹ ਇਸ ਸੇਵਾ ਵਿਚ ਅਪਣਾ ਹਿੱਸਾ ਪਾ ਸਕਦਾ ਹੈ। ਇਸ ਮੁਸ਼ਕਿਲ ਘੜੀ ਵਿਚ ਹਰ ਕੋਈ ਸੇਵਾ ਵਿਚ ਲੱਗਿਆ ਹੋਇਆ ਤਾਂ ਜੋ ਕਿਸੇ ਵੀ ਗਰੀਬ ਦਾ ਚੁੱਲ੍ਹਾ ਬਲਦਾ ਰਹੇ ਤੇ ਉਹਨਾਂ ਨੂੰ ਭੋਜਨ ਸਬੰਧੀ ਕੋਈ ਪਰੇਸ਼ਾਨੀ ਨਾ ਹੋਵੇ।

ਉੱਥੇ ਹੀ ਅਕਾਲੀ ਲੀਡਰ ਗੁਰਦੀਪ ਸਿੰਘ ਗੋਸ਼ਾ ਨੇ ਦਸਿਆ ਕਿ ਉਹਨਾਂ ਵੱਲੋਂ ਸੰਗਤਾਂ ਲਈ ਸੇਵਾ ਕੀਤੀ ਜਾ ਰਹੀ ਹੈ ਤੇ ਇਸ ਵਿਚ ਉਹਨਾਂ ਵੱਲੋਂ ਕੋਈ ਰਾਜਨੀਤੀ ਨਹੀਂ ਕੀਤੀ ਜਾਵੇਗੀ। ਕੋਈ ਵੀ ਸਬਜ਼ੀ ਹੋਵੇ ਉਹ 13 ਰੁਪਏ ਵਿਚ ਵੇਚੀ ਜਾਵੇਗੀ ਤੇ ਰਾਸ਼ਨ ਵੀ ਬਹੁਤ ਘਟ ਰੇਟ ਤੇ ਸੰਗਤਾਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਹਨਾਂ ਨੂੰ ਥਾਪਰ ਵੱਲੋਂ ਦੁਕਾਨਾਂ ਸੇਵਾ ਵਿਚ ਦਿੱਤੀਆਂ ਗਈਆਂ ਹਨ ਜਿਸ ਦੇ ਲਈ ਉਹਨਾਂ ਨੇ ਧੰਨਵਾਦ ਕੀਤਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।