ਮਿਹਨਤ ਨੂੰ ਸਲਾਮ! ਭਾਰਤੀ ਹਵਾਈ ਫੌਜ ਵਿਚ ਫਲਾਇੰਗ ਅਫ਼ਸਰ ਬਣਿਆ ਆਦੇਸ਼ ਪ੍ਰਕਾਸ਼ ਸਿੰਘ ਪੰਨੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਨਤਾਰਨ ਦੇ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਭਾਰਤੀ ਹਵਾਈ ਫੌਜ ਵਿਚ ਫਲਾਇੰਗ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ।

Adesh Prakash Singh Pannu

ਚੰਡੀਗੜ੍ਹ: ਤਰਨਤਾਰਨ ਦੇ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਆਦੇਸ਼ ਪ੍ਰਕਾਸ਼ ਸਿੰਘ ਪੰਨੂ (Adesh Prakash Singh Pannu) ਨੂੰ ਭਾਰਤੀ ਹਵਾਈ ਫੌਜ ਵਿਚ ਫਲਾਇੰਗ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਕਿਸਾਨ ਦੇ ਪੁੱਤਰ ਆਦੇਸ਼ ਪ੍ਰਕਾਸ਼ ਸਿੰਘ ਨੇ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਉਹਨਾਂ ਨੇ ਨਿਸ਼ਾਨ-ਏ-ਸਿੱਖੀ ਅਕੈਡਮੀ (NDA preparatory academy Nishan-e-Sikhi) ਤੋਂ ਐਨਡੀਏ ਸਿਖਲਾਈ ਲਈ ਹੈ।

ਹੋਰ ਪੜ੍ਹੋ: ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਰਾਹਤ ਦੀ ਖ਼ਬਰ! ਅੰਮ੍ਰਿਤਸਰ ਤੋਂ ਜਲਦ ਮੁੜ ਸ਼ੁਰੂ ਹੋਵੇਗੀ ਉਡਾਣ

ਆਦੇਸ਼ ਪ੍ਰਕਾਸ਼ ਸਿੰਘ ਦੀ ਇਸ ਸਫ਼ਲਤਾ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਭਾਰਤੀ ਹਵਾਈ ਫੌਜ ਵਿੱਚ ਬਤੌਰ ਫਲਾਇੰਗ ਅਫ਼ਸਰ ਬਣਨ 'ਤੇ ਮੇਰੇ ਵੱਲੋਂ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ। ਤਰਨਤਾਰਨ ਦੇ ਕਿਸਾਨੀ ਪਰਿਵਾਰ ਤੋਂ ਨਾਤਾ ਰੱਖਣ ਵਾਲਾ ਨੌਜਵਾਨ ਆਦੇਸ਼ ਸਾਰੇ ਨੌਜਵਾਨਾਂ ਲਈ ਪ੍ਰੇਰਣਾਸ੍ਰੋਤ ਹੈ ਜਿਨ੍ਹਾਂ ਨੇ ਐਨਡੀਏ ਸਿਖਲਾਈ ਅਕੈਡਮੀ ਨਿਸ਼ਾਨ-ਏ-ਸਿੱਖੀ ਵਿੱਚ ਮਿਹਨਤ ਕਰਕੇ ਅੱਜ ਇਹ ਮੁਕਾਮ ਹਾਸਿਲ ਕੀਤਾ। ਮੇਰੀਆਂ ਸ਼ੁਭਕਾਮਨਾਵਾਂ, ਆਦੇਸ਼ ਦੇ ਨਾਲ ਹਨ। ਵਾਹਿਗੁਰੂ ਜੀ ਉਸ ਨੂੰ ਤਰੱਕੀਆਂ ਬਖ਼ਸ਼ਣ’।