ਖੰਨਾ ਪੁਲਿਸ ਵਲੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦੇ 5 ਮੈਂਬਰ ਗ੍ਰਿਫ਼਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮਾਂ ਕੋਲੋਂ 5 ਅਸਲੇ ਤੇ 10 ਮੈਗਜ਼ੀਨ ਹੋਏ ਬਰਾਮਦ

photo

 

ਖੰਨਾ : ਖੰਨਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ 5 ਅਸਲੇ ਤੇ 10 ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਰਾਜਸਥਾਨ, ਗੌਤਮ ਸ਼ਰਮਾ ਉਰਫ ਗੋਰੂ ਵਾਸੀ ਜਲੰਧਰ, ਰਜਿੰਦਰ ਮੀਨਾ ਵਾਸੀ ਰਾਜਸਥਾਨ ਤੇ ਸਰਦਾਰ ਗੁੱਜਰ ਵਾਸੀ ਰਾਜਸਥਾਨ, ਤਕਦੀਰ ਸਿੰਘ ਵੀ ਮੱਧ ਪ੍ਰਦੇਸ਼ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: ਸੁਨੀਲ ਜਾਖੜ ਕੋਲੋਂ ਵੱਡੀਆਂ ਉਮੀਦਾਂ

ਐੱਸਐੱਸਪੀ ਕੌਂਡਲ ਨੇ ਦਸਿਆ ਕਿ ਥਾਣੇਦਾਰ ਅਮਨਦੀਪ ਸਿੰਘ, ਇੰਚਾਰਜ ਸੀਆਈਏ ਸਟਾਫ ਖੰਨਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੋਬਾਇਲ ਨਾਕਾਬੰਦੀ ਦੌਰਾਨ ਅਮਲੋਹ ਚੌਂਕ ਖੰਨਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਸੂਚਨਾ ਦਿਤੀ ਕਿ ਗੌਤਮ ਸ਼ਰਮਾ ਉਰਫ ਗੋਰੂ, ਰਜਿੰਦਰ ਮੀਨਾ, ਸੁਰੇਸ਼ ਕੁਮਾਰ ਅਤੇ ਸਰਦਾਰ ਗੁੱਜਰ ਮਿਲ ਕੇ ਪੰਜਾਬ ਅਤੇ ਬਾਹਰਲਿਆਂ ਰਾਜਾਂ ’ਚ ਹਥਿਆਰ ਦੀ ਨੋਕ ’ਤੇ ਲੋਕਾਂ ਤੋਂ ਨਕਦੀ ਤੇ ਗੱਡੀਆਂ ਲੁੱਟਦੇ ਸਨ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (7 ਜੁਲਾਈ 2023) 

ਇਹ ਵਿਅਕਤੀ ਕੁਝ ਦਿਨ ਪਹਿਲਾਂ ਲੁੱਟੀ ਕਾਰ ’ਚ ਸਵਾਰ ਹੋ ਕੇ ਰਾਜਸਥਾਨ ਤੋਂ ਜਲੰਧਰ ਜਾ ਰਹੇ ਹਨ ਤੇ ਉਨ੍ਹਾਂ ਕੋਲ ਗੈਰ ਕਾਨੂੰਨੀ ਅਸਲਾ ਹੈ। ਪੁਲਿਸ ਨੇ ਨਾਕਾਬੰਦੀ ਕਰਕੇ ਜਾਂਚ ਲਈ ਗੱਡੀ ਨੂੰ ਰੋਕਿਆ ਤਾਂ ਇਨ੍ਹਾਂ ਕੋਲੋਂ 1 ਮੈਗਜ਼ੀਨ .32 ਬੋਰ ਪਿਸਤੋਲ, 1 ਦੇਸੀ ਪਿਸਤੋਲ .32 ਬੋਰ, 1 ਮੈਗਜ਼ੀਨ ਤੇ 1 ਲੋਹੇ ਦੀ ਕਿਰਚ ਬ੍ਰਾਮਦ ਹੋਈ। ਮੁਲਜ਼ਮਾਂ ਤੋਂ ਖੋਹੀ ਹੋਈ ਕਾਰ ਨੂੰ ਵੀ ਬਰਾਮਦ ਕੀਤੀ ਗਈ ਹੈ।